ਤਮੀਮ ਇਕਬਾਲ ਨੇ ਰਚਿਆ ਇਤਿਹਾਸ, ਮੈਦਾਨ ''ਚ ਉਤਰਦੇ ਹੀ ਬਣਾਇਆ ਇਹ ਰਿਕਾਰਡ
Tuesday, Jul 02, 2019 - 06:32 PM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਬਰਮਿੰਘਮ ਦੇ ਐਜਬੈਸਟਨ ਮੈਦਾਨ 'ਤੇ ਬੰਗਲਾਦੇਸ਼ ਦੇ ਖਿਲਾਫ ਖੇਲੇ ਜਾ ਰਹੇ ਹਨ ਆਈ ਸੀਸੀ ਵਰਲਡ ਕੱਪ 2019 ਦੇ 40ਵੇਂ ਮੁਕਾਬਲੇ 'ਚ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਇਸ ਮੈਚ 'ਚ ਬੰਗਲਾਦੇਸ਼ੀ ਬੱਲੇਬਾਜ਼ ਤਮੀਮ ਇਕਬਾਲ ਨੇ ਇਤਿਹਾਸ ਰਚ ਦਿੱਤਾ ਤੇ 200 ਵਨ ਡੇ ਖੇਡਣ ਵਾਲੇ ਬੰਗਲਾਦੇਸ਼ ਦੇ ਚੌਥੇ ਬੱਲੇਬਾਜ਼ ਬਣ ਗਏ ਹਨ। ਬੰਗਲਾਦੇਸ਼ ਵਲੋਂ ਤਮੀਮ ਤੋਂ ਪਹਿਲਾਂ ਮਸ਼ਰਫੇ ਮੁਰਤਜਾ, ਮੁਸ਼ਫਿਕਰ ਰਹਿਮ ਤੇ ਸ਼ਾਕਿਬ ਹਲ ਹਸਨ 200 ਵਨ ਡੇ ਖੇਡ ਚੁੱਕੇ ਹਨ।
ਤਮੀਮ ਇਕਬਾਲ ਨੇ ਇਸ ਮੈਚ ਤੋਂ ਪਹਿਲਾਂ 199 ਮੈਚਾਂ 'ਚ197 ਪਾਰੀਆਂ 77.99 ਦੀ ਸਟ੍ਰਾਈਕ ਰੇਟ ਤੇ 36.19 ਔਸਤ ਨਾਲ 6841 ਦੌੜਾਂ ਬਣਾਈਆਂ ਹਨ।