ਤਲਵਾਰ ਡੈੱਨਮਾਰਕ ’ਚ ਟਾਪ-20 ਖਿਡਾਰੀਆਂ ’ਚ ਬਰਕਰਾਰ

Sunday, May 24, 2026 - 11:28 AM (IST)

ਤਲਵਾਰ ਡੈੱਨਮਾਰਕ ’ਚ ਟਾਪ-20 ਖਿਡਾਰੀਆਂ ’ਚ ਬਰਕਰਾਰ

ਓਡੈਂਸੇ (ਡੈੱਨਮਾਰਕ)– ਭਾਰਤੀ ਗੋਲਫਰ ਸਪਤਕ ਤਲਵਾਰ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਹੋਟਲ ਪਲਾਨਰ ਟੂਰ ਦੇ ਡੈਨਿਸ਼ ਚੈਲੰਜ ਓਪਨ ’ਚ 67-70 ਦਾ ਸਕੋਰ ਬਣਾ ਕੇ ਆਸਾਨੀ ਨਾਲ ਕੱਟ ਹਾਸਲ ਕਰ ਲਿਆ। ਘਰੇਲੂ ਡੀ.ਪੀ. ਵਰਲਡ ਪੀ.ਜੀ.ਟੀ.ਆਈ. ਟੂਰ ’ਤੇ ਇਕ ਪ੍ਰਤੀਯੋਗਿਤਾ ਜਿੱਤਣ ਵਾਲੇ ਤਲਵਾਰ ਨੇ ਪਹਿਲੇ ਦੌਰ ’ਚ ਇਕ ਬੋਗੀ ਦੇ ਮੁਕਾਬਲੇ 6 ਬਰਡੀਆਂ ਲਗਾਈਆਂ ਸਨ। ਇਨ੍ਹਾਂ ਨੇ ਦੂਜੇ ਦੌਰ ’ਚ ਫਰੰਟ ਨਾਈਨ ’ਤੇ ਇਕ ਬੋਗੀ ਦੇ ਮੁਕਾਬਲੇ 6 ਬਰਡੀਆਂ ਲਾ ਕੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ।

ਤਲਵਾਰ ਉਦੋਂ ਟਾਪ-5 ’ਚ ਜਗ੍ਹਾ ਬਣਾਉਣ ਦੇ ਨੇੜੇ ਸੀ ਪਰ 16ਵੇਂ ਹੋਲ ’ਤੇ ਡਬਲ ਬੋਗੀ ਤੇ 17ਵੇਂ ਹੋਲ ’ਤੇ ਬੋਗੀ ਦੇ ਕਾਰਨ ਉਹ ਸਾਂਝੇ ਤੌਰ ’ਤੇ 16ਵੇਂ ਸਥਾਨ ’ਤੇ ਖਿਸਕ ਗਿਆ। ਇਸ ਵਿਚਾਲੇ ਮਾਰਟਿਨ ਸਿਮੋਨਸੇਨ, ਲਾਰਸ ਵੈਨ ਡੇਰ ਵਿਘਟ ਤੇ ਐਲਗੋਟ ਕਲੀਨ ਨੇ 11 ਅੰਡਰ ਪਾਰ ਦੇ ਕੁੱਲ ਸਕੋਰ ਦੇ ਨਾਲ ਸਾਂਝੀ ਬੜ੍ਹਤ ਹਾਸਲ ਕਰ ਲਈ ਹੈ।


author

Tarsem Singh

Content Editor

Related News