ਕੋਚ ਨੂੰ ਬੋਲੇ ਧੋਨੀ, ''ਬਾਲ ਲੈ ਲੋ, ਨਹੀਂ ਤਾਂ ਕਹਿਣਗੇ ਰਿਟਾਇਰਮੈਂਟ ਲੈ ਰਿਹਾ ਹੈ'' (video)

Saturday, Jan 19, 2019 - 06:13 PM (IST)

ਕੋਚ ਨੂੰ ਬੋਲੇ ਧੋਨੀ, ''ਬਾਲ ਲੈ ਲੋ, ਨਹੀਂ ਤਾਂ ਕਹਿਣਗੇ ਰਿਟਾਇਰਮੈਂਟ ਲੈ ਰਿਹਾ ਹੈ'' (video)

ਮੈਲਬੋਰਨ : ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਆਸਟਰੇਲੀਆ ਖਿਲਾਫ ਵਨ ਡੇ ਸੀਰੀਜ਼ ਵਿਚ 'ਮੈਨ ਆਫ ਦਿ ਸੀਰੀਜ਼' ਐਵਾਰਡ ਲੈ ਕੇ ਆਲੋਚਕਾਂ ਨੂੰ ਜਵਾਬ ਦੇ ਦਿੱਤਾ। ਜਦੋਂ ਧੋਨੀ ਦਾ ਖਰਾਬ ਦੌਰ ਆਇਆ ਤਾਂ ਸਵਾਲ ਉੱਠਣ ਲੱਗੇ ਕਿ ਧੋਨੀ ਨੂੰ ਸਨਿਆਸ ਲੈਣਾ ਚਾਹੀਦਾ ਹੈ ਪਰ ਉਸ ਨੇ ਸਾਬਤ ਕੀਤਾ ਕਿ ਉਨ੍ਹਾਂ ਦੇ ਅੰਦਰ ਕਾਫੀ ਕ੍ਰਿਕਟ ਬਚਿਆ ਹੈ। ਪਿਛਲੀ ਵਾਰ ਜਦੋਂ ਇੰਗਲੈਂਡ ਦੌਰੇ 'ਤੇ ਤੀਜੇ ਵਨ ਡੇ ਤੋਂ ਬਾਅਦ ਡ੍ਰੈਸਿੰਗ ਰੂਮ ਪਰਤਦੇ ਸਮੇਂ ਧੋਨੀ ਨੂੰ ਅੰਪਾਇਰ ਤੋਂ ਮੈਚ ਬਾਲ ਲੈਂਦੇ ਦੇਖਿਆ ਗਿਆ। ਫਿਰ ਕੀ ਸੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਅਜਿਹਾ ਲੱਗਾ ਕਿ ਸੀਰੀਜ਼ ਵਿਚ ਹਾਰ ਤੋਂ ਨਿਰਾਸ਼ ਧੋਨੀ ਰਿਟਾਇਰਮੈਂਟ ਲੈਣ ਵਾਲੇ ਹਨ ਪਰ ਇਸ ਵਾਰ ਧੋਨੀ ਨੇ ਆਸਟਰੇਲੀਆ ਖਿਲਾਫ ਸੀਰੀਜ਼ ਜਿੱਤਣ ਦੇ ਬਾਅਦ ਹੱਥ ਵਿਚ ਗੇਂਦ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

PunjabKesari

ਜਦੋਂ ਧੋਨੀ ਮੈਦਾਨ 'ਤੇ ਆਪਣੇ ਸਾਥੀ ਖਿਡਾਰੀਆਂ ਨਾਲ ਹੱਥ ਮਿਲਾ ਰਹੇ ਸੀ ਉਸ ਸਮੇਂ ਉਸ ਨੇ ਗੇਂਦ ਨੂੰ ਬੱਲੇਬਾਜ਼ੀ ਕੋਚ ਸੰਜੇ ਬਾਂਗਰ ਨੂੰ ਸੌਂਪ ਦਿੱਤੀ ਅਤੇ ਮਜ਼ਾਕੀਆ ਅੰਦਾਜ਼ ਵਿਚ ਕਿਹਾ, ''ਬਾਲ ਲੈਲੋ ਨਹੀਂ ਤਾਂ ਕਹਿਣਗੇ ਕਿ ਰਿਟਾਇਰਮੈਂਟ ਲੈ ਰਿਹਾ ਹੈ।'' ਧੋਨੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।''

ਜ਼ਿਕਰਯੋਗ ਹੈ ਕਿ ਬੀਤੇ ਇਕ-ਦੋ ਸਾਲਾਂ ਤੋਂ ਧੋਨੀ ਦੇ ਟੀਮ 'ਚ ਬਣੇ ਰਹਿਣ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਸਾਲ 2018 ਵਿਚ ਧੋਨੀ ਦਾ ਬੱਲੇ ਨਾਲ ਪ੍ਰਦਰਸ਼ਨ ਬਹੁਤ ਹੀ ਨਿਰਾਸ਼ਾਜਨਕ ਰਿਹਾ ਸੀ ਪਰ ਸਾਲ 2019 ਦੀ ਸ਼ੁਰੂਆਤ ਵਿਚ ਹੀ ਉਸ ਨੇ ਆਸਟਰੇਲੀਆ ਖਿਲਾਫ ਇਕ ਤੋਂ ਬਾਅਦ ਇਕ 3 ਅਰਧ ਸੈਂਕੜੇ ਲਾਏ ਅਤੇ ਆਪਣੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਸ ਦੀਆਂ ਪਾਰੀਆਂ ਦੇ ਦਮ 'ਤੇ ਭਾਰਤ ਨੇ ਪਹਿਲੀ ਵਾਰ ਆਸਟਰੇਲੀਆ ਨੂੰ ਉਨ੍ਹਾਂ ਦੇ ਘਰ ਦੋ-ਪੱਖੀ ਵਨ ਡੇ ਸੀਰੀਜ਼ 'ਚ ਹਰਾਇਆ।


Related News