ਟੇਬਲ ਟੈਨਿਸ ਰੈਂਕਿੰਗ : ਮਾਨਵ ਠੱਕਰ ਅੰਡਰ-21 ''ਚ ਬਣੇ ਨੰਬਰ ਇਕ

Friday, Jan 03, 2020 - 09:11 PM (IST)

ਟੇਬਲ ਟੈਨਿਸ ਰੈਂਕਿੰਗ : ਮਾਨਵ ਠੱਕਰ ਅੰਡਰ-21 ''ਚ ਬਣੇ ਨੰਬਰ ਇਕ

ਨਵੀਂ ਦਿੱਲੀ— ਭਾਰਤ ਦੇ ਨੋਜਵਾਨ ਪ੍ਰਤੀਭਾਸ਼ਾਲੀ ਟੇਬਲ ਟੈਨਿਸ ਖਿਡਾਰੀ ਮਾਨਵ ਠੱਕਰ ਅੰਡਰ-21 ਵਰਗ 'ਚ ਦੁਨੀਆ ਦੇ ਨੰਬਰ ਇਕ ਖਿਡਾਰੀ ਬਣ ਗਏ ਹਨ। ਜੀ ਸਤਯਾਨ ਨੇ ਅਗਸਤ 2019 ਦੀ ਆਪਣੀ 30ਵੀਂ ਰੈਂਕਿੰਗ ਨੂੰ ਬਰਕਰਾਰ ਰੱਖਿਆ ਹੈ ਜਦਕਿ ਅਚੰਤ ਕਮਲ 34ਵੇਂ ਤੋਂ ਇਕ ਸਥਾਨ ਦਾ ਸੁਧਾਰ ਕਰ 33ਵੇਂ ਨੰਬਰ 'ਤੇ ਪਹੁੰਚ ਗਏ ਹਨ। ਮਹਿਲਾ ਖਿਡਾਰੀ ਮਣਿਕਾ ਬੱਤਰਾ ਨੇ ਆਪਣੀ 61ਵੀਂ ਰੈਂਕਿੰਗ ਨੂੰ ਬਰਕਰਾਰ ਰੱਖਿਆ ਹੈ। ਮਾਨਵ ਮਾਰਖਮ 'ਚ ਆਈ. ਟੀ. ਟੀ. ਐੱਫ. ਚੈਲੰਜ਼ ਪਲੱਸ ਕੈਨੇਡਾ ਓਪਨ 'ਚ ਆਪਣੀ ਖਿਤਾਬੀ ਜਿੱਤ ਦੀ ਬਦੌਲਤ ਅੰਡਰ-21 ਰੈਂਕਿੰਗ 'ਚ ਦੁਨੀਆ ਦੇ ਨੰਬਰ ਇਕ ਖਿਡਾਰੀ ਬਣ ਗਏ ਹਨ। ਠੱਕਰ ਨਵੰਬਰ 'ਚ ਤੀਜੇ ਸਥਾਨ 'ਤੇ ਸਨ ਪਰ ਦਸੰਬਰ 'ਚ 10ਵੇਂ ਸਥਾਨ 'ਤੇ ਖਿਸਕ ਗਏ ਸਨ। ਠੱਕਰ 2018 'ਚ ਵੀ ਅੰਡਰ-18 ਵਿਸ਼ਵ ਰੈਂਕਿੰਗ 'ਚ ਨੰਬਰ ਇਕ ਬਣੇ ਸਨ।


author

DIsha

Content Editor

Related News