ਏਸ਼ੀਆਈ ਖੇਡਾਂ (ਕੁਸ਼ਤੀ): ਅਮਨ ਸਹਿਰਾਵਤ ਅਤੇ ਅੰਤਿਮ ਪੰਘਾਲ ਸੋਨ ਤਗਮੇ ਦੇ ਫਾਈਨਲ ''ਚ ਪੁੱਜੇ
Saturday, Oct 03, 2026 - 01:24 PM (IST)
ਨਾਗੋਯਾ: ਏਸ਼ੀਆਈ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਭਾਰਤ ਦੇ ਓਲੰਪਿਕ ਤਗਮਾ ਜੇਤੂ ਅਮਨ ਸਹਿਰਾਵਤ (57 ਕਿਲੋ) ਅਤੇ ਅੰਤਿਮ ਪੰਘਾਲ (53 ਕਿਲੋ) ਨੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਅਮਨ ਨੇ ਸੈਮੀਫਾਈਨਲ ਵਿੱਚ ਤਾਜਿਕਿਸਤਾਨ ਦੇ ਐਯਾਲ ਬੇਲੋਲਿਊਬਸਕੀ ਨੂੰ 14-8 ਨਾਲ ਹਰਾਇਆ ਅਤੇ ਫਾਈਨਲ ਵਿੱਚ ਉਨ੍ਹਾਂ ਦਾ ਸਾਹਮਣਾ ਉੱਤਰੀ ਕੋਰੀਆ ਦੇ ਚੋਂਗ ਸੋਂਗ ਹਾਨ ਨਾਲ ਹੋਵੇਗਾ। ਅੰਤਿਮ ਨੇ ਚੀਨ ਦੀ ਜਿਨ ਝਾਂਗ ਨੂੰ 6-1 ਨਾਲ ਮਾਤ ਦਿੱਤੀ ਅਤੇ ਹੁਣ ਸੋਨ ਤਗਮੇ ਲਈ ਉਨ੍ਹਾਂ ਦੀ ਭਿੜੰਤ ਜਪਾਨ ਦੀ ਮੋ ਕਿਯੋਕਾ ਨਾਲ ਹੋਵੇਗੀ। ਇਸ ਤੋਂ ਇਲਾਵਾ ਦੀਪਕ ਪੂਨੀਆ ਅਤੇ ਸਾਗਰ ਜਗਲਾਨ ਕਾਂਸੀ ਦੇ ਤਗਮੇ ਲਈ ਮੁਕਾਬਲਾ ਕਰਨਗੇ।
