ਮਿਤਾਲੀ ਰਾਜ ਦੀ ਬਾਇਓਪਿਕ ’ਚ ਇਹ ਐਕਟਰਸ ਨਿਭਾ ਸਕਦੀ ਅਹਿਮ ਭੂਮਿਕਾ
Friday, Aug 30, 2019 - 06:25 PM (IST)

ਸਪੋਰਟਸ ਡੈਸਕ : ਉਂਝ ਤਾਂ ਕ੍ਰਿਕਟ ਜਗਤ ’ਚ ਛੋਟੀਆਂ-ਵੱਡੀਆਂ ਖ਼ਬਰਾਂ ਨਿਕਲ ਕੇ ਆਉਂਦੀ ਹੀ ਰਹਿੰਦੀ ਹੈ, ਜਿਨ੍ਹਾਂ ਤੋਂ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਜਾਣੂ ਕਰਵਾ ਵੀ ਰਹੇ ਹਾਂ। ਉਥੇ ਹੀ ਫੈਨਜ਼ ਆਪਣੇ ਮਨਪਸੰਦ ਖਿਡਾਰੀਆਂ ਦੀ ਇਕ ਝਲਕ ਪਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ। ਅਜਿਹੇ ’ਚ ਬਾਲੀਵੁਡ ’ਚ ਵੀ ਖਿਡਾਰੀਆਂ ਨੂੰ ਲੈ ਕੇ ਉਨ੍ਹਾਂ ਦੇ ਜੀਵਨ ’ਤੇ ਅਧਾਰਿਤ ਫਿਲਮਾਂ ਬਣਨ ਦੀ ਖਿੱਚ ਜਿਹੀ ਰਹਿੰਦੀ ਹੈ। ਹਾਲਾਂਕਿ ਐਕਟਰੈਸ ਤਾਪਸੀ ਪੰਨੂ ਸਾਨੂੰ ਛੇਤੀ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਦੀ ਬਾਇਓਪਿਕ ’ਚ ਉਨ੍ਹਾਂ ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆ ਸਕਦੀ ਹੈ।
ਦਰਅਸਲ ਇੱਕ ਵੈਬਸਾਈਟ ’ਤੇ ਗੱਲਬਾਤ ਦੇ ਦੌਰਾਨ ਤਾਪਸੀ ਪੰਨੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਿਤਾਲੀ ਰਾਜ ’ਤੇ ਬਣਨ ਵਾਲੀ ਬਾਇਓਪਿਕ ਨੂੰ ਲੈ ਕੇ ਉਨ੍ਹਾਂ ਦੀ ਗੱਲ ਜਾਰੀ ਹੈ, ਹਾਲਾਂਕਿ ਉਨ੍ਹਾਂ ਨੇ ਇਸ ਤੋਂ ਜ਼ਿਆਦਾ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਤਾਪਸੀ ਨੇ ਕਿਹਾ ਕਿ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਮਿਤਾਲੀ ਰਾਜ ਤੇ ਬਣੀ ਫਿਲਮ ਦਾ ਹਿੱਸਾ ਬਣਨ ’ਚ ਬਹੁਤ ਖੁਸ਼ੀ ਹੋਵੇਗੀ। ਪਰ ਅਜਿਹਾ ਸੱਚ ’ਚ ਹੋ ਰਿਹਾ ਹੈ, ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ। ਹਾਲਾਂਕਿ ਇਸ ਨੂੰ ਲੈ ਕੇ ਗੱਲਬਾਤ ਅਜੇ ਜਾਰੀ ਹੈ ਇਸ ਤੋਂ ਇਲਾਵਾ ਵੀ ਮੈਂ ਇਕ ਸਪੋਰਟਸ ਫਿਲਮ ਕਰ ਰਹੀ ਹਾਂ, ਜਿਸ ਦਾ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ।