ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਖਿਡਾਰੀਆਂ ਨੂੰ IPL 'ਚੋਂ ਵਾਪਸ ਬੁਲਾ ਕੇ ਇੰਗਲੈਂਡ ਨੇ ਕੀਤੀ ਗਲਤੀ : ਵਾਨ

Monday, May 27, 2024 - 12:37 PM (IST)

ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਖਿਡਾਰੀਆਂ ਨੂੰ IPL 'ਚੋਂ ਵਾਪਸ ਬੁਲਾ ਕੇ ਇੰਗਲੈਂਡ ਨੇ ਕੀਤੀ ਗਲਤੀ : ਵਾਨ

ਚੇਨਈ (ਭਾਸ਼ਾ) – ਸਾਬਕਾ ਕਪਤਾਨ ਮਾਈਕਲ ਵਾਨ ਦਾ ਮੰਨਣਾ ਹੈ ਕਿ ਪਾਕਿਸਤਾਨ ਵਿਰੁੱਧ ਟੀ-20 ਲੜੀ ਖੇਡਣ ਲਈ ਆਪਣੇ ਕ੍ਰਿਕਟਰਾਂ ਨੂੰ ਆਈ. ਪੀ. ਐੱਲ. 'ਚੋਂ ਵਾਪਸ ਬੁਲਾ ਕੇ ਇੰਗਲੈਂਡ ਨੇ ਗਲਤੀ ਕੀਤੀ ਕਿਉਂਕਿ ਉਨ੍ਹਾਂ ਨੂੰ ਪਲੇਅ ਆਫ 'ਚ ਦਬਾਅ ਦੇ ਹਾਲਾਤ 'ਚ ਖੇਡਣ ਦਾ ਤਜਰਬਾ ਨਹੀਂ ਮਿਲ ਸਕਿਆ, ਜਿਹੜਾ ਟੀ-20 ਵਿਸ਼ਵ ਕੱਪ 'ਚ ਕੰਮ ਆਉਂਦਾ।

ਇਹ ਖ਼ਬਰ ਵੀ ਪੜ੍ਹੋ - ਸ਼੍ਰੀਹਰੀ ਨੇ ਮੇਯਰ ਨੋਸਟ੍ਰਮ ਤੈਰਾਕੀ ’ਚ ਜਿੱਤਿਆ ਚਾਂਦੀ ਤਮਗਾ 

ਇੰਗਲੈਂਡ ਦੇ ਕਪਤਾਨ ਜੋਸ ਬਟਲਰ (ਰਾਜਸਥਾਨ ਰਾਇਲਜ਼), ਫਿਲ ਸਾਲਟ (ਕੋਲਕਾਤਾ ਨਾਈਟ ਰਾਈਡਰਜ਼) ਤੇ ਵਿਲ ਜੈਕਸ (ਰਾਇਲ ਚੈਲੰਜਰਜ਼ ਬੈਂਗਲੁਰੂ) ਨੂੰ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਨੇ ਪਾਕਿਸਤਾਨ ਵਿਰੁੱਧ 4 ਮੈਚਾਂ ਦੀ ਟੀ-20 ਲੜੀ ਲਈ ਵਾਪਸ ਬੁਲਾ ਲਿਆ ਸੀ, ਜਿਸ ਦੀ ਸੁਨੀਲ ਗਾਵਸਕਰ ਸਮੇਤ ਭਾਰਤ ਦੇ ਸਾਬਕਾ ਕ੍ਰਿਕਟਰਾਂ ਨੇ ਆਲੋਚਨਾ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ - ਲਿਮ ਹੱਥੋਂ ਹਾਰੀ ਦੀਪਿਕਾ, ਵਿਸ਼ਵ ਕੱਪ ’ਚੋਂ ਖਾਲੀ ਹੱਥ ਪਰਤੇਗੀ

ਵਾਨ ਨੇ ਕਿਹਾ, ''ਕੌਮਾਂਤਰੀ ਕ੍ਰਿਕਟ ਪਹਿਲਾਂ ਹੈ ਪਰ ਆਈ. ਪੀ. ਐੱਲ. 'ਚ ਦਬਾਅ ਉਸ ਤੋਂ ਘੱਟ ਨਹੀਂ। ਇਨ੍ਹਾਂ ਖਿਡਾਰੀਆਂ ਨੂੰ ਪ੍ਰਸ਼ੰਸਕਾਂ, ਮਾਲਕਾਂ ਤੇ ਸੋਸ਼ਲ ਮੀਡੀਆ ਦੇ ਜਿਸ ਦਬਾਅ ਦਾ ਸਾਹਮਣਾ ਕਰਨਾ ਹੁੰਦਾ ਹੈ, ਉਹ ਬਹੁਤ ਵੱਡਾ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News