ਟੀ-20 ਵਿਸ਼ਵ ਕੱਪ ਫਾਈਨਲ : ਇਤਿਹਾਸ ਪਾਕਿਸਤਾਨ ਦੇ ਤੇ ਫਾਰਮ ਇੰਗਲੈਂਡ ਦੇ ਪੱਖ ’ਚ

11/13/2022 10:36:17 AM

ਮੈਲਬੋਰਨ (ਭਾਸ਼ਾ)- ਕਪਤਾਨ ਬਾਬਰ ਆਜ਼ਮ ਦੀਆਂ ਨਜ਼ਰਾਂ ਐਤਵਾਰ ਨੂੰ ਇੱਥੇ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਫਾਰਮ ’ਚ ਚੱਲ ਰਹੀ ਇੰਗਲੈਂਡ ਖ਼ਿਲਾਫ਼ ਆਪਣੀ ਟੀਮ ਨੂੰ ਜਿੱਤ ਦਿਵਾ ਕੇ ਪਾਕਿਸਤਾਨ ਕ੍ਰਿਕਟ ਦੇ ‘ਹਾਲ ਆਫ ਫੇਮ’ ਦੇ ਮਹਾਨ ਕ੍ਰਿਕਟਰ ਇਮਰਾਨ ਖਾਨ ਨਾਲ ਸ਼ਾਮਲ ਹੋਣ ’ਤੇ ਟਿਕੀਆਂ ਹੋਣਗੀਆਂ ਹਨ, ਹਾਲਾਂਕਿ 2009 ਦੀ ਚੈਂਪੀਅਨ ਦਾ ਫਾਈਨਲ ਤੱਕ ਦਾ ਸਫ਼ਰ ਕਿਸੇ ਰੋਮਾਂਚਕ ‘ਸਕ੍ਰਿਪਟ’ ਤੋਂ ਘੱਟ ਨਹੀਂ ਰਿਹਾ, ਜਿਸ ’ਚ ਉਹ ਟੂਰਨਾਮੈਂਟ ਦੇ ਪਹਿਲੇ ਹਫ਼ਤੇ ’ਚ ਬਾਹਰ ਹੋਣ ਦੇ ਨੇੜੇ ਪਹੁੰਚ ਗਏ ਸਨ, ਜਿਸ ’ਚ ਪੁਰਾਤਨ ਵਿਰੋਧੀ ਭਾਰਤ ਅਤੇ ਜ਼ਿੰਬਾਬਵੇ ਤੋਂ ਮਿਲੀ ਮਨੋਬਲ ਸੁੱਟਣ ਵਾਲੀ ਹਾਰ ਦਾ ਅਹਿਮ ਯੋਗਦਾਨ ਰਿਹਾ।

ਪਰ ਟੂਰਨਾਮੈਂਟ ਦੇ ਦੂਜੇ ਹਫਤੇ ਪਾਕਿਸਤਾਨ ਨੇ ਨਾਟਕੀ ਵਾਪਸੀ ਕੀਤੀ ਤੇ ਦੱਖਣੀ ਅਫਰੀਕਾ ’ਤੇ ਜਿੱਤ ਨਾਲ ਉਮੀਦਾਂ ਜਗਾਈਆਂ। ਪਾਕਿਸਤਾਨੀ ਪ੍ਰਸ਼ੰਸਕਾਂ ਦੀਆਂ ਪ੍ਰਾਰਥਨਾਵਾਂ ਦਾ ਅਸਰ ਹੋਇਆ ਤੇ 1992 ਵਰਗਾ ਚਮਤਕਾਰ ਫਿਰ ਵਾਪਰਿਆ ਜਦੋਂ ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਉਲਟਫੇਰ ਕਰਦਿਆਂ ਬਾਹਰ ਕਰ ਦਿੱਤਾ, ਜਿਸ ਨਾਲ ਪਾਕਿਸਤਾਨੀ ਟੀਮ ਸੈਮੀਫਾਈਨਲ ’ਚ ਪਹੁੰਚਣ ਦੀ ਦੌੜ ’ਚ ਸ਼ਾਮਲ ਹੋ ਗਈ। ਕ੍ਰਿਕਟ ਦੇ ਆਲੋਚਕ ਕਹਿੰਦੇ ਹਨ ਕਿ ਤੁਸੀਂ ਖੇਡ ’ਚ ਕੁਝ ਨਹੀਂ ਕਹਿ ਸਕਦੇ। ਪਾਕਿਸਤਾਨ ਨੇ ਸੈਮੀਫਾਈਨਲ ’ਚ ਨਿਊਜ਼ੀਲੈਂਡ ਖਿਲਾਫ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਸਾਬਤ ਕਰ ਦਿੱਤਾ ਕਿ ਜਦੋਂ ਮੈਚ ਦਬਾਅ ਨਾਲ ਭਰਿਆ ਹੁੰਦਾ ਹੈ ਤਾਂ ਉਹ ਕਿਸੇ ਤੋਂ ਘੱਟ ਨਹੀਂ ਹੁੰਦਾ।

ਇਹ ਵੀ ਪੜ੍ਹੋ: ਤਲਾਕ ਦੀਆਂ ਅਫਵਾਹਾਂ ਦਰਮਿਆਨ ਸ਼ੋਏਬ ਮਲਿਕ ਦੀਆਂ ਪਾਕਿ ਅਦਾਕਾਰਾ ਆਇਸ਼ਾ ਉਮਰ ਨਾਲ ਤਸਵੀਰਾਂ ਵਾਇਰਲ

ਹੁਣ ਪ੍ਰਸ਼ੰਸਕਾਂ ਦੀਆਂ ਉਮੀਦਾਂ ਬਾਬਰ ਦੀ ਟੀਮ ਤੋਂ 1992 ਦਾ ਕਰਿਸ਼ਮਾ ਦੁਹਰਾਉਣ ’ਤੇ ਟਿਕੀਆਂ ਹੋਈਆਂ ਹਨ ਪਰ ਇੰਗਲੈਂਡ ਦੀ ਟੀਮ ਦਾ ਵੀ ਇਸ ਆਸਟ੍ਰੇਲੀਆ ਦੀ ਧਰਤੀ ’ਤੇ ਇਤਿਹਾਸ ਜੁੜਿਆ ਹੋਇਆ ਹੈ। ਇੱਥੇ 7 ਸਾਲ ਪਹਿਲਾਂ ਇੰਗਲੈਂਡ ਦੀ ਚਿੱਟੀ ਗੇਂਦ ਦੀ ਕ੍ਰਿਕਟ ਤਾਰ-ਤਾਰ ਹੋਈ ਸੀ ਜਦੋਂ ਬੰਗਲਾਦੇਸ਼ ਨੇ ਗਰੁੱਪ ਪੜਾਅ ’ਚ ਉਸ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਸੀ। ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈ. ਸੀ. ਬੀ.) ਦੀਆਂ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਹੀ ਉਸ ਦੀ ਚਿੱਟੀ ਗੇਂਦ ਦੀ ਕ੍ਰਿਕਟ ’ਚ ਬਦਲਾਅ ਸ਼ੁਰੂ ਹੋਇਆ, ਜਿਸ ਨੇ ਟੀਮ ਦੇ ਖਿਡਾਰੀਆਂ ਦੀ ਭਾਵਨਾ ਨੂੰ ਬਦਲ ਦਿੱਤਾ। ਵੀਰਵਾਰ ਨੂੰ ਭਾਰਤ ਖਿਲਾਫ ਸੈਮੀਫਾਈਨਲ ’ਚ ਉਸ ਦਾ ਨਿਡਰ ਰਵੱਈਆ ਸਾਫ ਦੇਖਿਆ ਗਿਆ।

ਇੰਗਲੈਂਡ ਦੇ ਜੋਸ ਬਟਲਰ, ਐਲੇਕਸ ਹੇਲਸ, ਬੇਨ ਸਟੋਕਸ ਤੇ ਮੋਇਨ ਅਲੀ ਵਰਗੇ ਖਿਡਾਰੀਆਂ ਨੂੰ ਪਿੱਛੇ ਛੱਡਣ ਲਈ ਸ਼ਾਹੀਨ ਸ਼ਾਹ ਅਫਰੀਦੀ, ਮੁਹੰਮਦ ਵਸੀਮ ਜੂਨੀਅਰ ਤੇ ਹੈਰਿਸ ਰਾਊਫ ਨੂੰ ਪ੍ਰੇਰਣਾਦਾਇਕ ਭਾਵਨਾ ਤੋਂ ਇਲਾਵਾ ਹੋਰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਇੰਗਲੈਂਡ ਦੇ ਟੀ-20 ਕ੍ਰਿਕਟ ਦੇ ਦਿੱਗਜ਼ ਤੇ ਟੀਮ ਦੇ ਹੋਰ ਸਾਰੇ ਕ੍ਰਿਕਟਰਾਂ ਕੋਲ ਪਾਕਿਸਤਾਨ ’ਚ 80,000 ਦੇ ਕਰੀਬ ਭੀੜ ਨੂੰ ਚੁੱਪ ਕਰਾਉਣ ਦੀ ਸਮਰੱਥਾ ਹੈ, ਜਿਵੇਂ ਕਿ ਉਨ੍ਹਾਂ ਨੇ ਐਡੀਲੇਡ ’ਚ 42,000 ਭਾਰਤੀ ਦਰਸ਼ਕਾਂ ਨੂੰ ਨਿਰਾਸ਼ ਕੀਤਾ ਸੀ। ਕੀ ਅਫਰੀਦੀ ਇਸ ਮੈਚ ’ਚ ਵਸੀਮ ਅਕਰਮ ਵਾਂਗ ਗੇਂਦਬਾਜ਼ੀ ਕਰ ਸਕਦਾ ਹੈ ਜਦੋਂ ਬਟਲਰ ਬੱਲੇਬਾਜ਼ੀ ਕਰ ਰਹੇ ਹੋਣ? ਜਾਂ ਬਾਬਰ ਤੇ ਰਿਜ਼ਵਾਨ ਬੱਲੇਬਾਜ਼ੀ ’ਚ ਉਹੀ ਗਹਿਰਾਈ ਦਿਖਾਉਣ ਦੀ ਸਮਰੱਥਾ ਰੱਖਦੇ ਹਨ ਜੋ ਇਮਰਾਨ ਖਾਨ ਤੇ ਜਾਵੇਦ ਮੀਆਂਦਾਦ ਨੇ 1992 ਦੇ ਫਾਈਨਲ ’ਚ ਦਿਖਾਈ ਸੀ।

ਇਹ ਵੀ ਪੜ੍ਹੋ: ਹਾਰ ਮਗਰੋਂ ਭਾਵੁਕ ਹੋਏ ਵਿਰਾਟ ਕੋਹਲੀ, ਕਿਹਾ- ਅਸੀਂ ਆਪਣੇ ਸੁਫ਼ਨੇ ਨੂੰ ਹਾਸਲ ਕੀਤੇ ਬਿਨਾਂ...

ਵੱਡੇ ਮੈਚਾਂ ’ਚ ਹਮੇਸ਼ਾ ਇਕ ਖਿਡਾਰੀ ਖਿੱਚ ਦਾ ਕੇਂਦਰ ਹੁੰਦਾ ਹੈ ਤੇ ਸਟੋਕਸ 2019 ਦੇ ਲਾਰਡਸ ਪ੍ਰਦਰਸ਼ਨ ਨੂੰ ਦੁਹਰਾ ਕੇ ਟੀਮ ਦੀਆਂ ਅੱਖਾਂ ਦਾ ਤਾਰਾ ਬਣਨਾ ਚਾਹੇਗਾ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਫਾਈਨਲ ’ਚ ਐਤਵਾਰ ਤੇ ਸੋਮਵਾਰ ਨੂੰ ‘ਰਿਜ਼ਰਵ ਡੇ’ (ਸੁਰੱਖਿਅਤ ਦਿਨ) ’ਤੇ ਮੀਂਹ ਦਾ ਪਰਛਾਵਾਂ ਮੰਡਰਾ ਰਿਹਾ ਹੈ। ਇਕ ਆਮ ਟੀ-20 ਮੈਚ ’ਚ ਘੱਟੋ-ਘੱਟ 5 ਓਵਰ ਖੇਡੇ ਜਾ ਸਕਦੇ ਹਨ ਪਰ ਵਿਸ਼ਵ ਕੱਪ ’ਚ ਤਕਨੀਕੀ ਕਮੇਟੀ ਨੇ ਹਰੇਕ ਟੀਮ ਲਈ ਘੱਟੋ-ਘੱਟ 10 ਓਵਰਾਂ ਦਾ ਪ੍ਰਬੰਧ ਕੀਤਾ ਹੈ, ਜਿਸ ’ਚ ਲੋੜ ਪੈਣ ’ਤੇ ਮੈਚ ‘ਰਿਜ਼ਰਵ ਡੇ’ ਤੋਂ ਜਲਦੀ ਸ਼ੁਰੂ ਹੋਵੇਗਾ।

ਹਾਰਦਿਕ ਪੰਡਯਾ ਨੇ ਭਾਵੇਂ ਹੀ ਕ੍ਰਿਸ ਜਾਰਡਨ ਵਿਰੁੱਧ ਹਮਲਾਵਰ ਬੱਲੇਬਾਜ਼ੀ ਕੀਤੀ ਹੋਵੇ ਪਰ ਉਹ ਇਕ ਚੰਗਾ ਟੀ-20 ਗੇਂਦਬਾਜ਼ ਹੈ ਤੇ ਉਸ ਨੂੰ ਪਾਕਿਸਤਾਨੀ ਬੱਲੇਬਾਜ਼ਾਂ ਵਿਰੁੱਧ ਬਿਗ ਬੈਸ਼ ਲੀਗ ਦੇ ਆਪਣੇ ਤਜਰਬੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਹੋਵੇਗਾ, ਜੇਕਰ ਅਸੀਂ ਦੋਵਾਂ ਟੀਮਾਂ ਦੀ ਬੱਲੇਬਾਜ਼ੀ ਇਕਾਈ ’ਤੇ ਨਜ਼ਰ ਮਾਰੀਏ ਤਾਂ ਇੰਗਲੈਂਡ ’ਚ ਹੇਲਸ, ਬਟਲਰ, ਸਟੋਕਸ, ਫਿਲ ਸਾਲਟ (ਡੇਵਿਡ ਮਲਾਨ ਦੀ ਜਗ੍ਹਾ), ਹੈਰੀ ਬਰੁਕ, ਮੋਇਨ ਅਲੀ ਤੇ ਲਿਆਮ ਲਿਵਿੰਗਸਟੋਨ ਸ਼ਾਮਲ ਹਨ, ਜੋ ਕਾਗਜ਼ ’ਤੇ ਪਾਕਿਸਤਾਨ ਦੇ ਰਿਜ਼ਵਾਨ, ਬਾਬਰ, ਸ਼ਾਨ ਮਸੂਦ ਹਨ, ਮੁਹੰਮਦ ਹਾਰਿਸ ਤੇ ਇਫਤਿਖਾਰ ਅਹਿਮਦ ਖਿਲਾਫ ਕਾਫੀ ਮਜ਼ਬੂਤ ​​ਨਜ਼ਰ ਆ ਰਹੇ ਹਨ ਪਰ ਵੱਡੇ ਮੈਚਾਂ ’ਚ ਇਹ ਹਮੇਸ਼ਾ ਵੱਡੇ ਨਾਂ ਹੀ ਮਾਇਨੇ ਨਹੀਂ ਰੱਖਦੇ ਬਲਕਿ ਮਾਨਸਿਕਤਾ ਤੇ ਜਜ਼ਬਾ ਟੀਚੇ ਤੱਕ ਪਹੁੰਚਣ ’ਚ ਅਹਿਮ ਹੁੰਦਾ।

ਇਹ ਵੀ ਪੜ੍ਹੋ: ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਲੜੇਗੀ ਵਿਧਾਨ ਸਭਾ ਚੋਣ, ਭਾਜਪਾ ਨੇ ਇਸ ਸੀਟ ਤੋਂ ਦਿੱਤੀ ਟਿਕਟ

ਟੀਮਾਂ ਇਸ ਤਰ੍ਹਾਂ ਹਨ:

ਇੰਗਲੈਂਡ:

ਜੋਸ ਬਟਲਰ (ਕਪਤਾਨ), ਐਲੇਕਸ ਹੇਲਸ, ਫਿਲ ਸਾਲਟ, ਹੈਰੀ ਬਰੁਕ, ਲਿਆਮ ਲਿਵਿੰਗਸਟੋਨ, ​​ਆਦਿਲ ਰਾਸ਼ਿਦ, ਮੋਇਨ ਅਲੀ, ਬੇਨ ਸਟੋਕਸ, ਡੇਵਿਡ ਵਿਲੀ, ਕ੍ਰਿਸ ਵੋਕਸ, ਕ੍ਰਿਸ ਜਾਰਡਨ, ਡੇਵਿਡ ਮਲਾਨ, ਸੈਮ ਕੁਰੇਨ, ਮਾਰਕ ਵੁੱਡ, ਟਾਇਮਲ ਮਿਲਸ।

ਪਾਕਿਸਤਾਨ:

ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ, ਸ਼ਾਨ ਮਸੂਦ, ਇਫਤਿਖਾਰ ਅਹਿਮਦ, ਮੁਹੰਮਦ ਹਾਰਿਸ, ਖੁਸ਼ਦਿਲ ਸ਼ਾਹ, ਆਸਿਫ ਅਲੀ, ਹੈਦਰ ਅਲੀ, ਮੁਹੰਮਦ ਵਸੀਮ, ਨਸੀਮ ਸ਼ਾਹ, ਹੈਰਿਸ ਰਾਊਫ, ਸ਼ਾਦਾਬ ਅਹਿਮਦ, ਮੁਹੰਮਦ ਨਵਾਜ਼, ਸ਼ਾਹੀਨ ਸ਼ਾਹ ਅਫਰੀਦੀ, ਮੁਹੰਮਦ ਹਸਨੈਨ।

ਇਹ ਵੀ ਪੜ੍ਹੋ: 23 ਦਸੰਬਰ ਨੂੰ ਕੋਚੀ 'ਚ ਹੋਵੇਗੀ IPL ਲਈ ਖਿਡਾਰੀਆਂ ਦੀ ਨਿਲਾਮੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 

 


cherry

Content Editor

Related News