IND vs IRE 1st T20I: ਭਾਰਤ ਨੇ ਟਾਸ ਜਿੱਤ ਕੇ ਚੁਣੀ ਗੇਂਦਬਾਜ਼ੀ, ਵੈਭਵ ਬਾਰੇ ਵੀ ਆਈ ਵੱਡੀ ਅਪਡੇਟ
Friday, Jun 26, 2026 - 05:45 PM (IST)
ਸਪੋਰਟਸ ਡੈਸਕ : ਭਾਰਤ ਤੇ ਆਇਰਲੈਂਡ ਵਿਚਕਾਰ ਦੋ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ ਅੱਜ ਬੇਲਫਾਸਟ ਦੇ ਸਿਵਲ ਸਰਵਿਸ ਕ੍ਰਿਕਟ ਕਲੱਬ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦੀ ਫੈਸਲਾ ਲਿਆ ਹੈ। ਇਸ ਵਿਚਾਲੇ ਸ਼੍ਰੇਅਸ ਨੇ ਦੱਸਿਆ ਕਿ ਵੈਭਵ ਸੂਰਿਆਵੰਸ਼ੀ ਪਹਿਲਾਂ ਮੁਕਾਬਲੇ 'ਚ ਟੀਮ ਦਾ ਹਿੱਸਾ ਨਹੀਂ ਹੈ। ਸਮਾਂ ਆਉਣ 'ਤੇ ਵੈਭਵ ਨੂੰ ਮੌਕਾ ਮਿਲੇਗਾ। ਹੁਣ ਲਈ ਅਸੀਂ ਤਿੰਨ ਤੇਜ਼ ਗੇਂਦਬਾਜ਼ਾਂ, ਇੱਕ ਆਲਰਾਊਂਡਰ ਨਾਲ ਮੈਦਾਨ 'ਤੇ ਉਤਰਾਂਗੇ।
ਭਾਰਤ (ਪਲੇਇੰਗ ਇਲੈਵਨ): ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ।
ਆਇਰਲੈਂਡ (ਪਲੇਇੰਗ ਇਲੈਵਨ): ਟਿਮ ਟੇਕਟਰ, ਰੌਸ ਐਡੇਅਰ, ਹੈਰੀ ਟੇਕਟਰ, ਲੋਰਕਨ ਟਕਰ (ਵਿਕਟਕੀਪਰ/ਕਪਤਾਨ), ਬੈਂਜਾਮਿਨ ਕੈਲਿਟਜ਼, ਗੈਰੇਥ ਡੇਲਾਨੀ, ਜਾਰਜ ਡੌਕਰੇਲ, ਲਿਆਮ ਮੈਕਕਾਰਥੀ, ਮੈਥਿਊ ਹਮਫ੍ਰੇਸ, ਜੈ ਮੂਡਰਾ, ਮੈਥਿਊ ਹੌਲਾਰਡ।
ਇਸ ਮੈਚ ਵਿੱਚ ਸਾਰਿਆਂ ਦੀਆਂ ਨਜ਼ਰਾਂ ਵੈਭਵ ਸੂਰਿਆਵੰਸ਼ੀ 'ਤੇ ਸਨ। 15 ਸਾਲਾ ਸੂਰਯਵੰਸ਼ੀ ਨੇ ਆਈ.ਪੀ.ਐੱਲ. ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਜਿਸ ਦੇ ਦਮ ’ਤੇ ਉਸ ਨੇ ਸੀਨੀਅਰ ਰਾਸ਼ਟਰੀ ਟੀਮ ’ਚ ਜਗ੍ਹਾ ਬਣਾਈ। ਉਸ ਨੇ ਹਾਲ ਹੀ ’ਚ ਸ਼੍ਰੀਲੰਕਾ-ਏ ਵਿਰੁੱਧ ਤਿਕੋਣੀ ਲੜੀ ਦੇ ਫਾਈਨਲ ’ਚ 29 ਗੇਂਦਾਂ ’ਤੇ 94 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ ਜਿਸ ਨਾਲ ਉਸ ਦੇ ਕੌਮਾਂਤਰੀ ਕ੍ਰਿਕਟ ’ਚ ਡੈਬਿਊ ਨੂੰ ਲੈ ਕੇ ਉਤਸ਼ਾਹ ਵੱਧ ਗਿਆ ਹੈ। ਆਮ ਕ੍ਰਿਕਟ ਪ੍ਰੇਮੀ ਇਹ ਹੀ ਚਾਹੁੰਦਾ ਹੈ ਕਿ ਸੂਰਯਵੰਸ਼ੀ ਨੂੰ ਇਸ ਮੈਚ ’ਚ ਮੌਕਾ ਮਿਲੇ ਪਰ ਟੀਮ ਮੈਨੇਜਮੈਂਟ ਲਈ ਇਹ ਕੰਮ ਆਸਾਨ ਨਹੀਂ ਹੋਵੇਗਾ। ਭਾਰਤ ਦੇ ਚੋਟੀ ਦੇ ਕ੍ਰਮ ਦੇ ਤਿੰਨ ਬੱਲੇਬਾਜ਼ ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ ਤੇ ਈਸ਼ਾਨ ਕਿਸ਼ਨ ਹਨ। ਉਨ੍ਹਾਂ ਦੇ ਟੀ-20 ਰਿਕਾਰਡ ਨੂੰ ਨਜ਼ਰਅੰਦਾਜ਼ ਕਰਨਾ ਆਸਾਨ ਨਹੀਂ ਹੈ। ਨਿਊਜ਼ੀਲੈਂਡ ਵਿਰੁੱਧ ਮਾਰਚ ’ਚ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਮਿਲੀ ਜਿੱਤ ’ਚ ਸੈਮਸਨ, ਅਭਿਸ਼ੇਕ ਤੇ ਕਿਸ਼ਨ ਨੇ ਅਰਧ ਸੈਂਕੜੇ ਬਣਾਏ ਸਨ। ਇਸ ਤੋਂ ਬਾਅਦ ਭਾਰਤ ਨੇ ਸਭ ਤੋਂ ਛੋਟੇ ਰੂਪ ’ਚ ਕੋਈ ਮੈਚ ਨਹੀਂ ਖੇਡਿਆ ਹੈ। ਟੀਮ ਮੈਨੇਜਮੈਂਟ ਜੇਕਰ ਸੂਰਯਵੰਸ਼ੀ ਨੂੰ ਸਲਾਮੀ ਬੱਲੇਬਾਜ਼ ਦੇ ਰੂਪ ’ਚ ਸ਼ਾਮਲ ਕਰਦੀ ਹੈ ਤਾਂ ਫਿਰ ਸੈਮਸਨ ਜਾਂ ਅਭਿਸ਼ੇਕ ’ਚੋਂ ਕਿਸੇ ਇਕ ਨੂੰ ਜਾਂ ਤਾਂ ਬੱਲੇਬਾਜ਼ੀ ਕ੍ਰਮ ’ਚ ਹੇਠਾਂ ਖੇਡਣਾ ਪਵੇਗਾ ਜਾਂ ਟੀਮ ਤੋਂ ਬਾਹਰ ਹੋਣਾ ਪਵੇਗਾ। ਵਿਸ਼ਵ ਕੱਪ ਖਿਤਾਬ ਜਿੱਤਣ ਤੋਂ ਬਾਅਦ ਇਹ ਸਖਤ ਕਦਮ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
