ਟੀ20 ਵਿਸ਼ਵ ਕੱਪ : ਸ਼ਾਕਿਬ ਨੇ ਹਾਸਲ ਕੀਤੀ ਇਹ ਉਪਲੱਬਧੀ, ਤੋੜਿਆ ਮਲਿੰਗਾ ਦਾ ਰਿਕਾਰਡ

Sunday, Oct 17, 2021 - 09:29 PM (IST)

ਟੀ20 ਵਿਸ਼ਵ ਕੱਪ : ਸ਼ਾਕਿਬ ਨੇ ਹਾਸਲ ਕੀਤੀ ਇਹ ਉਪਲੱਬਧੀ, ਤੋੜਿਆ ਮਲਿੰਗਾ ਦਾ ਰਿਕਾਰਡ

ਨਵੀਂ ਦਿੱਲੀ- ਸਕਾਟਲੈਂਡ ਵਿਰੁੱਧ ਕੁਆਲੀਫਾਇਰ ਦੇ ਦੂਜੇ ਮੁਕਾਬਲੇ ਵਿਚ ਬੰਗਲਾਦੇਸ਼ ਦੇ ਸਪਿਨਰ ਸ਼ਾਕਿਬ ਅਲ ਹਸਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਦੋ ਵਿਕਟਾਂ ਹਾਸਲ ਕੀਤੀਆਂ ਤੇ ਇਸ ਦੇ ਨਾਲ ਹੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਬਣ ਗਏ। ਸ਼ਾਕਿਬ ਨੇ ਇਸ ਮਾਮਲੇ ਵਿਚ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੂੰ ਪਿੱਛੇ ਛੱਡ ਦਿੱਤਾ। ਮਲਿੰਗਾ ਨੇ 107 ਵਿਕਟਾਂ ਹਾਸਲ ਕੀਤੀਆਂ ਸਨ ਪਰ ਹੁਣ ਸ਼ਾਕਿਬ 108 ਵਿਕਟ ਦੇ ਨਾਲ ਪਹਿਲੇ ਨੰਬਰ 'ਤੇ ਆ ਗਏ ਹਨ। ਦੇਖੋ ਰਿਕਾਰਡ-
ਸ਼ਾਕਿਬ ਟੀ-20 ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼

108 : ਸ਼ਾਕਿਬ ਅਲ ਹਸਨ 
107 : ਲਸਿਥ ਮਲਿੰਗਾ
99 : ਟਿਮ ਸਾਊਦੀ
98 : ਸ਼ਾਹਿਦ ਅਫਰੀਦੀ
95 : ਰਾਸ਼ਿਦ ਖਾਨ

ਇਹ ਖਬਰ ਪੜ੍ਹੋ- ਓਮਾਨ ਨੇ ਪਾਪੁਆ ਨਿਊ ਗਿਨੀ ਨੂੰ 10 ਵਿਕਟਾਂ ਨਾਲ ਹਰਾਇਆ


ਇਨ੍ਹਾਂ ਟੀਮਾਂ ਦੇ ਵਿਰੁੱਧ ਹਾਸਲ ਕੀਤੀਆਂ ਵਿਕਟਾਂ
ਅਫਗਾਨਿਸਤਾਨ : 6 ਮੈਚ, 8 ਵਿਕਟਾਂ
ਆਸਟਰੇਲੀਆ : 9 ਮੈਚ, 12 ਵਿਕਟਾਂ
ਹਾਂਗਕਾਂਗ : 1 ਮੈਚ, 3 ਵਿਕਟਾਂ
ਭਾਰਤ : 6 ਮੈਚ, 4 ਵਿਕਟਾਂ
ਆਇਰਲੈਂਡ : 5 ਮੈਚ, 2 ਵਿਕਟਾਂ
ਨੇਪਾਲ : 1 ਮੈਚ, 0 ਵਿਕਟ
ਨੀਦਰਲੈਂਡ : 3 ਮੈਚ, 6 ਵਿਕਟਾਂ
ਨਿਊਜ਼ੀਲੈਂਡ : 10 ਮੈਚ, 6 ਵਿਕਟਾਂ
ਓਮਾਨ : 1 ਮੈਚ, 4 ਵਿਕਟਾਂ
ਪਾਕਿਸਤਾਨ : 9 ਮੈਚ, 6 ਵਿਕਟਾਂ
ਸਕਾਟਲੈਂਡ : 2 ਮੈਚ, 3 ਵਿਕਟਾਂ
ਦੱਖਣੀ ਅਫਰੀਕਾ : 6 ਮੈਚ, 7 ਵਿਕਟਾਂ
ਸ਼੍ਰੀਲੰਕਾ : 7 ਮੈਚ, 10 ਵਿਕਟਾਂ
ਯੂ. ਏ. ਈ. : 1 ਮੈਚ, 2 ਵਿਕਟਾਂ
ਵੈਸਟਇੰਡੀਜ਼ : 10 ਮੈਚ, 19 ਵਿਕਟਾਂ
ਜ਼ਿੰਬਾਬਵੇ : 12 ਮੈਚ, 16 ਵਿਕਟਾਂ
89 ਮੈਚ, 108 ਵਿਕਟਾਂ

ਇਹ ਖਬਰ ਪੜ੍ਹੋ-ਸਿਡਨੀ ਸਿਕਸਰਸ ਦੀ ਜਿੱਤ 'ਚ ਚਮਕੀ ਸ਼ੇਫਾਲੀ ਤੇ ਰਾਧਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News