T20 World Cup : ਮਹਾਮੁਕਾਬਲੇ ਤੋਂ ਪਹਿਲਾਂ ਕਪਿਲ ਦੇਵ ਦਾ ਵੱਡਾ ਬਿਆਨ, ਮੈਚ ਜਿੱਤ ਸਕਦੈ ਪਾਕਿਸਤਾਨ

Sunday, Oct 24, 2021 - 04:36 PM (IST)

T20 World Cup : ਮਹਾਮੁਕਾਬਲੇ ਤੋਂ ਪਹਿਲਾਂ ਕਪਿਲ ਦੇਵ ਦਾ ਵੱਡਾ ਬਿਆਨ, ਮੈਚ ਜਿੱਤ ਸਕਦੈ ਪਾਕਿਸਤਾਨ

ਸਪੋਰਟਸ ਡੈਸਕ- ਭਾਰਤ ਤੇ ਪਾਕਿਸਤਾਨ ਦਰਮਿਆਨ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਟੀ-20 ਵਰਲਡ ਕੱਪ ਦਾ ਮਹਾਮੁਕਾਬਲਾ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਇਸ ਮਹਾਮੁਕਾਬਲੇ ਤੋਂ ਪਹਿਲਾਂ ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਨੂੰ ਲਗਦਾ ਹੈ ਕਿ ਦੋਵੇਂ ਪੱਖ ਦਬਾਅ 'ਚ ਹੋਣਗੇ ਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿਹੜੀ ਟੀਮ ਇਸ ਨੂੰ ਬਿਹਤਰ ਤਰੀਕੇ ਨਾਲ ਸੰਭਾਲਦੀ ਹੈ। ਨਾਲ ਹੀ ਇਹ ਵੀ ਕਿਹਾ ਕਿ ਜੇਕਰ ਭਾਰਤੀ ਟੀਮ ਦਬਾਅ ਨਹੀਂ ਝੱਲ ਸਕੀ ਤਾਂ ਪਾਕਿਸਤਾਨ ਜਿੱਤ ਸਕਦਾ ਹੈ।

ਇਹ ਵੀ ਪੜ੍ਹੋ : T20 WC: ਸਾਬਕਾ ਪਾਕਿ ਕ੍ਰਿਕਟਰ ਦਾ ਵੱਡਾ ਬਿਆਨ, ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਵਿਰਾਟ ਕੋਹਲੀ

ਕਪਿਲ ਦੇਵ ਨੇ ਕਿਹਾ, ਮੈਦਾਨ 'ਤੇ, ਅਜਿਹੀਆਂ ਚੀਜ਼ਾਂ (ਕਿਹੜੀ ਟੀਮ ਹਾਵੀ ਰਹੇਗੀ) ਕੋਈ ਫ਼ਰਕ ਨਹੀਂ ਪੈਂਦਾ। ਦੋਵੇਂ ਟੀਮਾਂ ਦਬਾਅ 'ਚ ਹੋਣਗੀਆਂ, ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੌਣ ਦਬਾਅ ਨੂੰ ਚੰਗੀ ਤਰ੍ਹਾਂ ਸੰਭਾਲ ਸਕਦਾ ਹੈ। ਹਾਲਾਂਕਿ ਮੈਂ ਉਨ੍ਹਾਂ ਬਾਰੇ ਜ਼ਿਆਦਾ ਕੁਝ ਨਹੀਂ ਜਾਣਦਾ। ਫਿਰ ਵੀ ਮੈਂ ਕਹਾਂਗਾ ਕਿ ਪਾਕਿਸਤਾਨ ਟੀ-20 ਫ਼ਾਰਮੈਟ 'ਚ ਖ਼ਤਰਨਾਕ ਟੀਮ ਹੈ, ਉਹ ਕਿਸੇ ਵੀ ਦਿਨ ਕਿਸੇ ਵੀ ਟੀਮ ਨੂੰ ਹਰਾ ਸਕਦੇ ਹਨ।

ਇਹ ਵੀ ਪੜ੍ਹੋ : T20 WC 2021: ਬਾਲੀਵੁੱਡ ਦੇ ਇਸ ਅਭਿਨੇਤਾ ਨੇ ਭਾਰਤ-ਪਾਕਿ ਦੇ ਮੈਚ ਨੂੰ ਦੱਸਿਆ ਮਜ਼ਾਕ, ਜਾਣੋ ਕਿਉਂ ਕਹੀ ਇਹ ਗੱਲ

ਸਾਬਕਾ ਭਾਰਤੀ ਕਪਤਾਨ ਨੇ ਕਿਹਾ, ਦੋਵੇਂ ਟੀਮਾਂ ਆਮ ਤੌਰ 'ਤੇ ਇਕ ਦੂਜੇ ਖ਼ਿਲਾਫ਼ ਨਹੀਂ ਖੇਡੀਆਂ ਹਨ। ਇਸ ਲਈ ਯਕੀਨੀ ਤੌਰ 'ਤੇ ਅਨਿਸ਼ਚਿਤਤਾ ਹੋਵੇਗੀ। ਭਾਰਤੀ ਟੀਮ ਮਜ਼ਬੂਤ ਦਿਸਦੀ ਹੈ, ਪਰ ਪਾਕਿਸਤਾਨ ਵੀ ਚੰਗੀ ਟੀਮ ਹੈ। ਹਾਲਾਂਕਿ ਮੈਨੂੰ ਲਗਦਾ ਹੈ ਕਿ ਭਾਰਤ ਨੂੰ ਇਸ ਨਾਲ ਫਿਕਰਮੰਦ ਨਹੀਂ ਹੋਣਾ ਚਾਹੀਦਾ ਹੈ। ਸਿਰਫ਼ ਇਕ ਗੱਲ ਦਾ ਧਿਾਆਨ ਰਖਣਾ ਚਾਹੀਦਾ ਹੈ ਕਿ ਦਬਾਅ 'ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਜੇਕਰ ਭਾਰਤੀ ਟੀਮ ਦਬਾਅ ਨਹੀਂ ਝੱਲ ਪਾਉਂਦੀ ਹੈ ਤਾਂ ਪਾਕਿਸਤਾਨ ਇਹ ਮੈਚ ਜਿੱਤ ਸਕਦਾ ਹੈ।

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News