T20 WC : ਭਾਰਤ ਖ਼ਿਲਾਫ਼ ਮੈਚ ਤੋਂ ਪਹਿਲਾਂ ਫਿੱਟ ਹੋਇਆ ਨਿਊਜ਼ੀਲੈਂਡ ਦਾ ਇਹ ਸਲਾਮੀ ਬੱਲੇਬਾਜ਼

Sunday, Oct 31, 2021 - 03:23 PM (IST)

T20 WC : ਭਾਰਤ ਖ਼ਿਲਾਫ਼ ਮੈਚ ਤੋਂ ਪਹਿਲਾਂ ਫਿੱਟ ਹੋਇਆ ਨਿਊਜ਼ੀਲੈਂਡ ਦਾ ਇਹ ਸਲਾਮੀ ਬੱਲੇਬਾਜ਼

ਦੁਬਈ- ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੇ ਫਿੱਟਨੈਸ ਹਾਸਲ ਕਰ ਲਈ ਹੈ ਤੇ ਉਹ ਭਾਰਤ ਦੇ ਵਿਰੁੱਧ ਇੱਥੇ ਐਤਵਾਰ ਨੂੰ ਹੋਣ ਵਾਲੇ ਟੀ-20 ਵਰਲਡ ਕੱਪ ਦੇ ਮੁਕਾਬਲੇ ਲਈ ਉਪਲਬਧ ਰਹਿਣਗੇ। ਗੁਪਟਿਲ ਨੂੰ ਪਾਕਿਸਤਾਨ ਖ਼ਿਲਾਫ਼ ਨਿਊਜ਼ੀਲੈਂਡ ਦੀ ਹਾਰ ਦੇ ਦੌਰਾਨ ਖੱਬੇ ਪੈਰ ਦੇ ਅੰਗੂਠੇ 'ਤੇ ਸੱਟ ਲਗ ਗਈ ਸੀ।

ਇਹ ਵੀ ਪੜ੍ਹੋ  : T-20 WC : ਨਿਊਜ਼ੀਲੈਂਡ ਵਿਰੁੱਧ ਵਾਪਸੀ ਦੀ ਕੋਸ਼ਿਸ਼ ਕਰੇਗਾ ਭਾਰਤ, ਇਹ ਹੋ ਸਕਦੀ ਹੈ ਟੀਮ ਇੰਡੀਆ ਦੀ ਰਣਨੀਤੀ

ਨਿਊਜ਼ੀਲੈਂਡ ਦੀ ਮੀਡੀਆ ਨੇ ਰਾਸ਼ਟਰੀ ਟੀਮ ਦੇ ਕੋਚ ਗੈਰੀ ਸਟੀਡ ਦੇ ਹਵਾਲੇ ਤੋਂ ਕਿਹਾ ਕਿ ਉਸ (ਗੁਪਟਿਲ) ਨੇ ਕਲ ਟ੍ਰੇਨਿੰਗ ਕੀਤੀ ਤੇ ਅੱਜ ਮੁੜ ਟ੍ਰੇਨਿੰਗ ਕਰ ਰਿਹਾ ਹੈ। ਇਹ ਦੇਖ ਕੇ ਚੰਗਾ ਲੱਗਾ ਕਿ ਉਹ ਉਪਲਬਧ ਤੇ ਚੋਣ ਲਈ ਫਿੱਟ ਹੈ। ਸਟੀਡ ਨੇ ਨਾਲ ਹੀ ਕਿਹਾ ਕਿ ਐਡਮ ਮਿਲਨੇ ਵੀ ਭਾਰਤ ਦੇ ਵਿਰੁੱਧ ਆਖ਼ਰੀ ਗਿਆਰਾਂ ਦਾ ਹਿੱਸਾ ਹੋ ਸਕਦੇ ਹਨ।

ਇਹ ਵੀ ਪੜ੍ਹੋ  : IND vs NZ : ਸ਼ੰਮੀ ਨੂੰ ਟਰੋਲ ਕਰਨ ਵਾਲਿਆਂ ਨੂੰ ਵਿਰਾਟ ਨੇ ਲਿਆ ਲੰਮੇ ਹੱਥੀਂ, ਪੰਡਯਾ ਦੀ ਫਿੱਟਨੈਸ 'ਤੇ ਵੀ ਦਿੱਤਾ ਬਿਆਨ

ਮਿਲਨੇ ਨੂੰ ਤੇਜ਼ ਗੇਂਦਬਾਜ਼ ਲਾਕੀ ਫਰਗਿਊਸਨ ਦੇ ਸੱਟ ਦਾ ਸ਼ਿਕਾਰ ਹੋਣ 'ਤੇ ਉਸ ਦੇ ਬਦਲ ਦੇ ਤੌਰ 'ਤੇ ਟੀਮ 'ਚ ਸ਼ਾਮਲ ਕਰਨ ਦੀ ਮਨਜ਼ੂਰੀ ਮਿਲੀ ਹੈ। ਭਾਰਤ ਤੇ ਨਿਊਜ਼ੀਲੈਂਡ ਦੋਵਾਂ ਨੂੰ ਟੀ-20 ਵਰਲਡ ਕੱਪ 'ਚ ਪਹਿਲੀ ਜਿੱਤ ਦਾ ਇੰਤਜ਼ਾਰ ਹੈ। ਦੋਵੇਂ ਟੀਮਾਂ ਨੂੰ ਆਪਣੇ ਸ਼ੁਰੂਆਤੀ ਮੁਕਾਬਲਿਆਂ 'ਚ ਪਾਕਿਸਤਾਨ ਦੇ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। 

ਨੋਟ :  ਇਸ ਖ਼ਬਰ  ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News