T-20 WC: ਭਾਰਤ 'ਤੇ ਜਿੱਤ ਮਗਰੋਂ ਬਾਬਰ ਆਜ਼ਮ ਨੇ ਆਪਣੀ ਟੀਮ ਨੂੰ ਕਿਹਾ- 'ਜਿੱਤ ਦੇ ਜੋਸ਼ 'ਚ ਡੁੱਬਣ ਦੀ ਲੋੜ ਨਹੀਂ'

Monday, Oct 25, 2021 - 12:50 PM (IST)

ਦੁਬਈ/ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਅਤੇ ਮਿਸਬਾਹ-ਉਲ-ਹੱਕ ਸਮੇਤ ਕਈ ਸਾਬਕਾ ਕ੍ਰਿਕਟਰਾਂ ਨੇ ਟੀ-20 ਵਿਸ਼ਵ ਦੇ ਪਹਿਲੇ ਮੈਚ 'ਚ ਭਾਰਤ 'ਤੇ ਇਤਿਹਾਸਕ ਜਿੱਤ ਤੋਂ ਬਾਅਦ ਖਿਡਾਰੀਆਂ ਨੂੰ ਹਦਾਇਤ ਕੀਤੀ ਹੈ, ਕਿ ਉਹ ਜਿੱਤ ਦੇ ਜੋਸ਼ ਵਿਚ ਜ਼ਰੂਰਤ ਤੋਂ ਜ਼ਿਆਦਾ ਨਾ ਡੁੱਬ ਜਾਣ। ਪਾਕਿਸਤਾਨ ਨੇ ਭਾਰਤ ਵਿਰੁੱਧ 10 ਵਿਕਟਾਂ ਨਾਲ ਜਿੱਤ ਦਰਜ ਕਰਕੇ ਵਿਸ਼ਵ ਕੱਪ ਵਿਚ 12 ਮੈਚਾਂ ਦੀ ਹਾਰ ਦਾ ਸਿਲਸਿਲਾ ਤੋੜ ਦਿੱਤਾ। ਜਿੱਤ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਜਾਰੀ ਵੀਡੀਓ 'ਚ ਬਾਬਰ ਨੇ ਖਿਡਾਰੀਆਂ ਨੂੰ ਕਿਹਾ, 'ਜਸ਼ਨ ਮਨਾਓ। ਹੋਟਲ ਪਰਤੋ ਅਤੇ ਆਪਣੇ ਪਰਿਵਾਰ ਦੇ ਨਾਲ ਪਲ ਦਾ ਅਨੰਦ ਲਓ ਪਰ ਇਹ ਨਾ ਭੁੱਲੋ ਕਿ ਇਹ ਮੈਚ ਖ਼ਤਮ ਹੋ ਗਿਆ ਹੈ, ਸਾਨੂੰ ਬਾਕੀ ਮੈਚਾਂ ਦੀ ਤਿਆਰੀ ਕਰਨੀ ਹੈ।' ਉਨ੍ਹਾਂ ਕਿਹਾ ਕਿ ਭਾਰਤ ਨੂੰ ਹਰਾਉਣ ਤੋਂ ਬਾਅਦ ਟੀਮ ਤੋਂ ਉਮੀਦਾਂ ਵੱਧ ਗਈਆਂ ਹਨ ਅਤੇ ਹੁਣ ਹੋਰ ਮਿਹਨਤ ਕਰਨੀ ਪਵੇਗੀ। ਉਨ੍ਹਾਂ ਕਿਹਾ, 'ਮੈਂ ਚਾਹੁੰਦਾ ਹਾਂ ਕਿ ਹਰ ਖਿਡਾਰੀ ਅੱਜ ਰਾਤ ਦਾ ਅਨੰਦ ਲਵੇ ਪਰ ਟੀਮ ਵਿਚ ਆਪਣੀ ਭੂਮਿਕਾ ਅਤੇ ਬਾਕੀ ਮੈਚਾਂ ਦੀਆਂ ਉਮੀਦਾਂ ਨੂੰ ਵੀ ਯਾਦ ਰੱਖੇ।' ਅਸੀਂ ਇੱਥੇ ਸਿਰਫ਼ ਭਾਰਤ ਨੂੰ ਹਰਾਉਣ ਲਈ ਨਹੀਂ, ਸਗੋਂ ਵਿਸ਼ਵ ਕੱਪ ਜਿੱਤਣ ਲਈ ਆਏ ਹਾਂ। ਇਸ ਨੂੰ ਭੁਲਾਇਆ ਨਹੀਂ ਜਾਣਾ ਚਾਹੀਦਾ।'

ਇਹ ਵੀ ਪੜ੍ਹੋ : ਭਾਰਤ ’ਤੇ ਜਿੱਤ ਮਗਰੋਂ ਜਸ਼ਨ ’ਚ ਡੁੱਬਿਆ ਪਾਕਿਸਤਾਨ, ਸੜਕਾਂ ’ਤੇ ਉਤਰੇ ਪ੍ਰਸ਼ੰਸਕ

ਟੀ-20 ਵਿਸ਼ਵ ਕੱਪ ਤੋਂ ਇਕ ਮਹੀਨਾ ਪਹਿਲਾਂ ਰਾਸ਼ਟਰੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਏ ਮਿਸਬਾਹ ਨੇ ਕਿਹਾ ਕਿ ਖਿਡਾਰੀਆਂ ਨੂੰ ਵਿਸ਼ਵ ਕੱਪ ਜਿੱਤਣ 'ਤੇ ਧਿਆਨ ਦੇਣਾ ਚਾਹੀਦਾ ਹੈ। ਟੂਰਨਾਮੈਂਟ ਤੋਂ ਪਹਿਲਾਂ ਗੇਂਦਬਾਜ਼ੀ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਵਕਾਰ ਯੂਨਿਸ ਦੇ ਨਾਲ ਇਕ ਚੈਨਲ 'ਤੇ ਮਿਸਬਾਹ ਨੇ ਕਿਹਾ, 'ਉਮੀਦ ਹੈ ਕਿ ਅਸੀਂ ਜਸ਼ਨ ਦੇ ਜੋਸ਼ 'ਚ ਡੁੱਬ ਨਹੀਂ ਜਾਵਾਂਗੇ ਅਤੇ ਇਹ ਨਹੀਂ ਭੁੱਲਾਂਗੇ ਕਿ ਸਾਨੂੰ ਹੋਰ ਵੀ ਮੈਚ ਖੇਡਣੇ ਹਨ ਅਤੇ ਵਿਸ਼ਵ ਕੱਪ ਜਿੱਤਣਾ ਹੈ।' ਮਿਸਬਾਹ ਨੇ ਕਿਹਾ ਟੀਮ ਨੇ ਬਹੁਤ ਅਨੁਸ਼ਾਸਤ ਪ੍ਰਦਰਸ਼ਨ ਕੀਤਾ ਅਤੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ। ਉਨ੍ਹਾਂ ਕਿਹਾ, 'ਹੁਣ ਇਸ ਅਨੁਸ਼ਾਸਨ ਨੂੰ ਹੋਰ ਵੀ ਕਾਇਮ ਰੱਖਣਾ ਹੋਵੇਗਾ। ਹਰ ਖਿਡਾਰੀ ਨੂੰ ਆਪਣੀ ਭੂਮਿਕਾ ਨਿਭਾਉਣੀ ਹੈ।' ਵਕਾਰ ਨੇ ਕਿਹਾ ਕਿ ਪਾਕਿਸਤਾਨ ਕ੍ਰਿਕਟ ਵਿਚ ਇਹ ਇਕ ਰੁਝਾਨ ਹੈ ਕਿ ਜਿੱਤ ਦਾ ਜੋਸ਼ ਵੱਧ ਜਾਂਦਾ ਹੈ। ਉਨ੍ਹਾਂ ਕਿਹਾ, 'ਇਹ ਪਹਿਲਾ ਮੈਚ ਸੀ ਅਤੇ ਸਾਨੂੰ ਹੋਰ ਮਜ਼ਬੂਤ ਟੀਮਾਂ ਨਾਨ ਵੀ ਖੇਡਣਾ ਹੈ। ਜੇ ਅਸੀਂ ਅੱਜ ਭਾਰਤ ਨੂੰ ਹਰਾ ਦਿੱਤਾ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਅਸੀਂ ਨਿਊਜ਼ੀਲੈਂਡ ਅਤੇ ਅਫ਼ਗਾਨਿਸਤਾਨ ਨੂੰ ਵੀ ਹਰਾ ਸਕਦੇ ਹਾਂ। ਸਾਨੂੰ ਸਖ਼ਤ ਮਿਹਨਤ ਕਰਨੀ ਪਵੇਗੀ।'

ਇਹ ਵੀ ਪੜ੍ਹੋ : ਪਾਕਿ ਮੰਤਰੀ ਫਵਾਦ ਨੇ PM ਮੋਦੀ ਦੀ ਇਮਰਾਨ ਨਾਲ ਕੀਤੀ ਤੁਲਨਾ, ਯੂਜ਼ਰਸ ਬੋਲੇ- ਪਾਕਿ ਸਰਕਾਰ ਦੀ ਭੰਗ ਪਾਲਿਸੀ ਦਾ ਪਹਿਲਾ ਨਤੀਜਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News