T20 WC 2026: ਕੀ ਐਲਾਨੀ ਗਈ ਟੀਮ ਇੰਡੀਆ 'ਚ ਵੀ ਹੋ ਸਕਦੈ ਬਦਲਾਅ? ਜਾਣੋ ਕੀ ਕਹਿੰਦੈ ICC ਦਾ ਖਾਸ ਨਿਯਮ

Monday, Dec 22, 2025 - 05:29 PM (IST)

T20 WC 2026: ਕੀ ਐਲਾਨੀ ਗਈ ਟੀਮ ਇੰਡੀਆ 'ਚ ਵੀ ਹੋ ਸਕਦੈ ਬਦਲਾਅ? ਜਾਣੋ ਕੀ ਕਹਿੰਦੈ ICC ਦਾ ਖਾਸ ਨਿਯਮ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਗਾਮੀ T20 ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ ਸਮੇਂ ਤੋਂ ਪਹਿਲਾਂ ਹੀ 20 ਦਸੰਬਰ ਨੂੰ ਕਰ ਦਿੱਤਾ ਹੈ, ਜਿਸ ਦੀ ਕਮਾਨ ਸੂਰਯਾਕੁਮਾਰ ਯਾਦਵ ਦੇ ਹੱਥਾਂ ਵਿੱਚ ਹੈ। ਪ੍ਰਸ਼ੰਸਕਾਂ ਦੇ ਮਨਾਂ ਵਿੱਚ ਸਵਾਲ ਹੈ ਕਿ ਕੀ ਇਸ ਟੀਮ ਵਿੱਚ ਅਜੇ ਵੀ ਕੋਈ ਫੇਰਬਦਲ ਹੋ ਸਕਦਾ ਹੈ?

ਜਾਣੋ ਕੀ ਕਹਿੰਦੇ ਨੇ ICC ਦੇ ਨਿਯਮ 

ਵਿਸ਼ਵ ਕੱਪ 7 ਫਰਵਰੀ ਤੋਂ 8 ਮਾਰਚ 2026 ਤੱਕ ਖੇਡਿਆ ਜਾਵੇਗਾ। ICC ਦੇ ਨਿਯਮਾਂ ਮੁਤਾਬਕ:
• ਟੂਰਨਾਮੈਂਟ ਤੋਂ ਇੱਕ ਮਹੀਨਾ ਪਹਿਲਾਂ (ਯਾਨੀ 7 ਜਨਵਰੀ ਤੱਕ) ਟੀਮਾਂ ਦਾ ਐਲਾਨ ਕਰਨਾ ਜ਼ਰੂਰੀ ਹੈ।
• ਟੂਰਨਾਮੈਂਟ ਸ਼ੁਰੂ ਹੋਣ ਤੋਂ ਇੱਕ ਹਫ਼ਤਾ ਪਹਿਲਾਂ ਤੱਕ ਟੀਮਾਂ ਬਿਨਾਂ ਕਿਸੇ ਖਾਸ ਕਾਰਨ ਦੇ ਬਦਲਾਅ ਕਰ ਸਕਦੀਆਂ ਹਨ।
• ਇਸ ਤੋਂ ਬਾਅਦ ਜੇਕਰ ਕਿਸੇ ਖਿਡਾਰੀ ਨੂੰ ਬਦਲਣਾ ਹੋਵੇ, ਤਾਂ ICC ਨੂੰ ਠੋਸ ਵਜ੍ਹਾ ਦੱਸਣੀ ਪੈਂਦੀ ਹੈ, ਹਾਲਾਂਕਿ ਸੱਟ ਲੱਗਣ ਦੀ ਸੂਰਤ ਵਿੱਚ ਰਿਪਲੇਸਮੈਂਟ ਮਿਲ ਜਾਂਦੀ ਹੈ।

ਭਾਰਤੀ ਟੀਮ ਜਨਵਰੀ ਵਿੱਚ ਨਿਊਜ਼ੀਲੈਂਡ ਵਿਰੁੱਧ 5 ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ, ਜਿਸ ਵਿੱਚ ਉਹੀ ਖਿਡਾਰੀ ਮੈਦਾਨ 'ਤੇ ਉਤਰਨਗੇ ਜੋ ਵਿਸ਼ਵ ਕੱਪ ਲਈ ਚੁਣੇ ਗਏ ਹਨ, ਤਾਂ ਜੋ ਚੰਗੀ ਪ੍ਰੈਕਟਿਸ ਹੋ ਸਕੇ।


author

Tarsem Singh

Content Editor

Related News