T20 WC : ਪਾਕਿ ਟੀਮ ਦੀ ਹਾਰ ਤੋਂ ਬੌਖਲਾਏ ਸ਼ੋਏਬ ਅਖਤਰ, ਟੀਮ ਇੰਡੀਆ ਲਈ ਨਿਕਲੇ ਤਿੱਖੇ ਬੋਲ...
Saturday, Oct 29, 2022 - 06:24 PM (IST)
ਨਵੀਂ ਦਿੱਲੀ : ਪਾਕਿਸਤਾਨੀ ਖਿਡਾਰੀ ਜ਼ਿੰਬਾਬਵੇ ਖਿਲਾਫ ਹਾਰ ਦਾ ਗਮ ਹਜ਼ਮ ਨਹੀਂ ਕਰ ਪਾ ਰਹੇ ਹਨ। ਇਨ੍ਹਾਂ 'ਚ ਉਸ ਦੇ ਸਾਬਕਾ ਕ੍ਰਿਕਟਰ ਵੀ ਸ਼ਾਮਲ ਹਨ। ਪਾਕਿਸਤਾਨ ਦੀ ਹਾਰ ਤੋਂ ਨਾਰਾਜ਼ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਭਾਰਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸਾਬਕਾ ਕ੍ਰਿਕਟਰ ਨੇ ਕਿਹਾ, ''ਭਾਰਤ ਸੈਮੀਫਾਈਨਲ ਮੈਚ ਖੇਡ ਕੇ ਆਪਣੇ ਮੁਲਕ ਵਾਪਸੀ ਕਰੇਗਾ।
ਸ਼ੋਏਬ ਅਖਤਰ ਨੇ ਪਾਕਿਸਤਾਨੀ ਕੋਚ, ਟੀਮ ਪ੍ਰਬੰਧਨ 'ਤੇ ਸਵਾਲ ਚੁੱਕੇ ਹਨ। ਸ਼ੋਏਬ ਅਖਤਰ ਨੇ ਆਪਣੇ ਯੂ-ਟਿਊਬ ਚੈਨਲ 'ਤੇ ਇਕ ਵੀਡੀਓ 'ਚ ਕਿਹਾ, ''ਮੈਂ ਪਹਿਲਾਂ ਵੀ ਕਿਹਾ ਸੀ ਕਿ ਪਾਕਿਸਤਾਨ ਇਸ ਹਫਤੇ ਵਾਪਸ ਆ ਜਾਵੇਗਾ ਤੇ ਅਗਲੇ ਹਫਤੇ ਭਾਰਤ ਵਾਪਸ ਆ ਜਾਵੇਗਾ। ਉਹ ਵੀ ਸੈਮੀਫਾਈਨਲ ਖੇਡਣ ਤੋਂ ਬਾਅਦ ਵਾਪਸੀ ਕਰੇਗੀ। ਉਹ ਤੀਸ ਮਾਰ ਖਾਂ ਵੀ ਨਹੀਂ ਹੈ।"
ਇਹ ਵੀ ਪੜ੍ਹੋ : T20 WC 2022 : ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 65 ਦੌੜਾਂ ਨਾਲ ਦਿੱਤੀ ਕਰਾਰੀ ਹਾਰ
ਦੱਸ ਦਈਏ ਕਿ ਵੀਰਵਾਰ ਨੂੰ ਪਾਕਿਸਤਾਨ ਦੇ ਖਿਲਾਫ ਖੇਡੇ ਗਏ ਮੈਚ 'ਚ ਲੈੱਗ ਸਪਿਨਰ ਆਲਰਾਊਂਡਰ ਸਿਕੰਦਰ ਰਜ਼ਾ ਨੇ 14ਵੇਂ ਓਵਰ 'ਚ ਦੋ ਵਿਕਟਾਂ ਸਮੇਤ ਕੁੱਲ ਤਿੰਨ ਵਿਕਟਾਂ ਲੈ ਕੇ ਜ਼ਿੰਬਾਬਵੇ ਨੂੰ ਮੈਚ 'ਚ ਵਾਪਸੀ ਕੀਤੀ। ਰਜ਼ਾ ਨੇ ਪਹਿਲਾਂ ਸ਼ਾਦਾਬ ਤੇ ਫਿਰ ਹੈਦਰ ਅਲੀ ਨੂੰ ਆਊਟ ਕਰਕੇ ਪਾਕਿਸਤਾਨ ਤੋਂ ਜਿੱਤ ਲਗਭਗ ਖੋਹ ਲਈ। ਇਸ ਤੋਂ ਬਾਅਦ ਰਜ਼ਾ ਨੇ ਮਸੂਦ ਦਾ ਵਿਕਟ ਲੈ ਕੇ ਮੈਚ ਨੂੰ ਹੋਰ ਰੋਮਾਂਚਕ ਬਣਾ ਦਿੱਤਾ ਸੀ।
ਇਸ ਮੈਚ 'ਚ ਜ਼ਿੰਬਾਬਵੇ ਦੇ ਕਪਤਾਨ ਕ੍ਰੇਗ ਇਰਵਿਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ 20 ਓਵਰਾਂ 'ਚ 8 ਵਿਕਟਾਂ 'ਤੇ 130 ਦੌੜਾਂ ਬਣਾਈਆਂ ਤੇ ਪਾਕਿਸਤਾਨ ਨੂੰ ਜਿੱਤ ਲਈ 131 ਦੌੜਾਂ ਦਾ ਟੀਚਾ ਦਿੱਤਾ। ਦੂਜੀ ਪਾਰੀ 'ਚ ਪਾਕਿਸਤਾਨ ਦੀ ਟੀਮ ਨੇ 20 ਓਵਰਾਂ 'ਚ 8 ਵਿਕਟਾਂ 'ਤੇ 129 ਦੌੜਾਂ ਬਣਾਈਆਂ ਤੇ ਇਕ ਵਿਕਟ ਗੁਆ ਦਿੱਤੀ। ਇਸ ਮੈਚ 'ਚ ਸਿਕੰਦਰ ਰਜ਼ਾ ਨੂੰ ਸ਼ਾਨਦਾਰ ਗੇਂਦਬਾਜ਼ੀ ਲਈ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।