ਟੀ-20 ਸੀਰੀਜ਼ ਲਈ ਹੋ ਗਿਆ ਟੀਮ ਦਾ ਐਲਾਨ

Saturday, Jul 05, 2025 - 10:21 AM (IST)

ਟੀ-20 ਸੀਰੀਜ਼ ਲਈ ਹੋ ਗਿਆ ਟੀਮ ਦਾ ਐਲਾਨ

ਸਪੋਰਟਸ ਡੈਸਕ- ਬੰਗਲਾਦੇਸ਼ ਦੀ ਕ੍ਰਿਕਟ ਟੀਮ ਇਸ ਸਮੇਂ ਸ਼੍ਰੀਲੰਕਾ ਦੌਰੇ 'ਤੇ ਹੈ ਜਿੱਥੇ ਉਸ ਨੂੰ ਟੈਸਟ ਸੀਰੀਜ਼ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਦੋਵੇਂ ਵਨਡੇ ਸੀਰੀਜ਼ ਖੇਡ ਰਹੀਆਂ ਹਨ। ਇਸੇ ਦੌਰੇ 'ਤੇ ਦੋਵੇਂ ਟੀਮਾਂ ਵਿਚਾਲੇ 3 ਟੀ-20 ਮੁਕਾਬਲੇ ਵੀ ਖੇਡੇ ਜਾਣੇ ਹਨ, ਜਿਨ੍ਹਾਂ ਨੂੰ ਲੈ ਕੇ ਬੰਗਲਾਦੇਸ਼ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। 

ਬੰਗਲਾਦੇਸ਼ ਨੇ ਟੀ-20 ਸੀਰੀਜ਼ ਲਈ 16 ਮੈਂਬਰੀ ਟੀਮ ਚੁਣੀ ਹੈ, ਜਿਸ 'ਚ ਟੀਮ ਦੇ ਸਾਬਕਾ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਨੂੰ ਸ਼ਾਮਲ ਨਹੀਂ ਕੀਤਾ ਗਿਆ। ਟੀ-20 ਕ੍ਰਿਕਟ 'ਚ ਸ਼ਾਂਤੋ ਦੀ ਫਾਰਮ ਟੀਮ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਮਗਰੋਂ ਉਨ੍ਹਾਂ ਨੂੰ ਕਪਤਾਨੀ ਤੋਂ ਵੀ ਹਟਾ ਦਿੱਤਾ ਗਿਆ ਸੀ ਤਾਂ ਜੋ ਉਹ ਆਪਣੀ ਬੱਲੇਬਾਜ਼ੀ 'ਤੇ ਧਿਆਨ ਦੇ ਸਕੇ। ਸ਼ਾਂਤੋ ਤੋਂ ਇਲਾਵਾ ਸੌਮਿਆ ਸਰਕਾਰ, ਹਸਮ ਮਹਿਮੂਦ, ਤਨਵੀਰ ਇਸਲਾਮ, ਨਾਹਿਦ ਰਾਣਾ ਤੇ ਖ਼ਾਲਿਦ ਅਹਿਮਦ ਨੂੰ ਵੀ ਟੀਮ 'ਚ ਜਗ੍ਹਾ ਨਹੀਂ ਮਿਲੀ ਹੈ। 

ਇਹ ਵੀ ਪੜ੍ਹੋ- ਭਾਰਤ ਦੇ 'ਦੋਸਤ' ਦਾ ਇਕ ਹੋਰ ਝਟਕਾ ! ਪਾਕਿਸਤਾਨ ਨਾਲ ਕੀਤੀ ਇਹ ਵੱਡੀ ਡੀਲ

ਇਸ ਲੜੀ ਦਾ ਪਹਿਲਾ ਮੁਕਾਬਲਾ 10 ਜੁਲਾਈ ਨੂੰ ਪੱਲੇਕੇਲੇ ਸਟੇਡੀਅਮ 'ਚ ਖੇਡਿਆ ਜਾਵੇਗਾ, ਜਦਕਿ ਦੂਜਾ ਮੁਕਾਬਲਾ ਦਾਂਬੁਲਾ 'ਚ 13 ਜੁਲਾਈ ਨੂੰ ਖੇਡਿਆ ਜਾਵੇਗਾ। ਲੜੀ ਦਾ ਤੀਜਾ ਤੇ ਆਖ਼ਰੀ ਮੁਕਾਬਲਾ 16 ਜੁਲਾਈ ਨੂੰ ਕੋਲੰਬੋ 'ਚ ਖੇਡਿਆ ਜਾਵੇਗਾ। 

ਸ਼੍ਰੀਲੰਕਾ ਖ਼ਿਲਾਫ਼ ਟੀ-20 ਲੜੀ ਲਈ ਚੁਣੀ ਗਈ ਬੰਗਲਾਦੇਸ਼ ਦੀ ਟੀਮ
ਲਿਟਨ ਦਾਸ (ਕਪਤਾਨ), ਤਨਜੀਦ ਹਸਨ ਤਮੀਮ, ਪਰਵੇਜ਼ ਹੁਸੈਨ ਇਮੋਨ, ਮੁਹੰਮਦ ਨਈਮ ਸ਼ੇਖ, ਤੌਹੀਦ ਹਿਰਦੈ, ਜੈਕਰ ਅਲੀ ਅਨਿਕ, ਸ਼ਮੀਮ ਹੁਸੈਨ ਪਟਵਾਰੀ, ਮੇਹਦੀ ਹਸਨ ਮਿਰਾਜ, ਰਿਸ਼ਾਦ ਹੁਸੈਨ, ਸ਼ਾਕ ਮੇਹਦੀ ਹਸਨ, ਨਸੁਮ ਅਹਿਮਦ, ਤਸਕੀਨ ਅਹਿਮਦ, ਮੁਸਤਾਫਿਜ਼ੁਰ ਰਹਿਮਾਨ, ਸ਼ੋਰੀਫੁਲ ਇਸਲਾਮ, ਤਨਜੀਮ ਹਸਨ ਸਾਕਿਬ, ਮੁਹੰਮਦ ਸੈਫ਼ੁਦੀਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News