ਟੀ20 : ਭਾਰਤ-ਦੱ. ਅਫਰੀਕਾ ਮਹਿਲਾ ਟੀਮਾਂ ਦਾ ਤੀਜਾ ਮੈਚ ਮੀਂਹ ਕਾਰਨ ਹੋਇਆ ਰੱਦ
Sunday, Sep 29, 2019 - 09:52 PM (IST)

ਸੂਰਤ— ਭਾਰਤ ਤੇ ਦੱਖਣੀ ਅਫਰੀਕਾ ਦੀ ਮਹਿਲਾ ਟੀਮਾਂ ਦਾ ਤੀਜਾ ਟੀ-20 ਮੈਚ ਐਤਵਾਰ ਨੂੰ ਮੀਂਹ ਤੇ ਮੈਦਾਨ ਗਿੱਲਾ ਹੋਣ ਦੇ ਕਾਰਨ ਬਿਨ੍ਹਾ ਗੇਂਦ ਸੁੱਟੇ ਰੱਦ ਹੋ ਗਿਆ। ਮੈਚ 'ਚ ਟਾਸ ਨਹੀਂ ਹੋਇਆ ਤੇ ਮੈਚ ਨੂੰ ਰੱਦ ਕਰਨਾ ਪਿਆ। ਇਸ ਤੋਂ ਪਹਿਲਾਂ ਦੂਜਾ ਮੈਚ ਵੀ ਮੀਂਹ ਕਾਰਨ ਰੱਦ ਹੋ ਗਿਆ ਸੀ। ਭਾਰਤ ਪਹਿਲਾ ਮੈਚ 11 ਦੌੜਾਂ ਨਾਲ ਜਿੱਤ ਕੇ ਪੰਜ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਅੱਗੇ ਹੈ। ਹੁਣ ਟੀ-20 ਸੀਰੀਜ਼ ਦਾ ਚੌਥਾ ਮੈਚ 1 ਅਕਤੂਬਰ ਨੂੰ ਖੇਡਿਆ ਜਾਵੇਗਾ।