T-20 World Cup : ਭਾਰਤ ਤੇ ਪਾਕਿਸਤਾਨ ’ਚ ਹੋਵੇਗਾ ਜ਼ਬਰਦਸਤ ਮੁਕਾਬਲਾ, ਜਾਣੋ ਕਿਹੜੀ ਟੀਮ ਕਿਸ ਗਰੁੱਪ ’ਚ

Friday, Jul 16, 2021 - 05:02 PM (IST)

ਸਪੋਰਟਸ ਡੈਸਕ : ਇਸ ਸਾਲ ਦੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ 2021 ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਹੋਣ ਵਾਲੇ ਵਿਸ਼ਵ ਕੱਪ ਲਈ ਸਾਰੀਆਂ ਟੀਮਾਂ ਦੇ ਗਰੁੱਪਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਤੇ ਪਾਕਿਸਤਾਨ ਸਮੇਤ ਦੁਨੀਆ ਭਰ ਦੇ ਕ੍ਰਿਕਟ ਫੈਨਜ਼ ਦੀ ਸਭ ਤੋਂ ਵੱਡੀ ਖੁਆਹਿਸ਼ ਵੀ ਪੂਰੀ ਹੋ ਗਈ ਹੈ। ਆਈ. ਸੀ. ਸੀ. ਨੇ ਇਸ ਟੂਰਨਾਮੈਂਟ ਲਈ ਭਾਰਤ ਤੇ ਪਾਕਿਸਤਾਨ ਨੂੰ ਇਕ ਹੀ ਗਰੁੱਪ ’ਚ ਰੱਖਿਆ ਹੈ। ਇਹ ਟੂਰਨਾਮੈਂਟ 17 ਅਕਤੂਬਰ ਤੋਂ 14 ਨਵੰਬਰ ਦਰਮਿਆਨ ਖੇਡਿਆ ਜਾਵੇਗਾ। ਸੁਪਰ-12 ਸਟੇਜ ਲਈ ਟੂਰਨਾਮੈਂਟ ’ਚ ਦੋ ਗਰੁੱਪ ਬਣਾਏ ਗਏ ਹਨ, ਜਿਸ ’ਚ ਭਾਰਤ ਤੇ ਪਾਕਿਸਤਾਨ ਗਰੁੱਪ-2 ’ਚ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਇਸ ਗਰੁੱਪ ’ਚ ਨਿਊਜ਼ੀਲੈਂਡ ਤੇ ਅਫਗਾਨਿਤਸਾਨ ਵੀ ਹੋਣਗੇ।

ਇਹ ਵੀ ਪੜ੍ਹੋ : ਇਟਲੀ : ਪਰਿਵਾਰ ਨੂੰ ਵਿਦੇਸ਼ ਘੁਮਾਉਣ ਦੇ ਸੁਫ਼ਨੇ ਰਹਿ ਗਏ ਅਧੂਰੇ, ਸੜਕ ਹਾਦਸੇ ’ਚ ਪੰਜਾਬੀ ਵਿਅਕਤੀ ਦੀ ਮੌਤ

 

ਉਥੇ ਹੀ ਮੌਜੂਦਾ ਚੈਂਪੀਅਨ ਵੈਸਟਇੰਡੀਜ਼ ਗਰੁੱਪ-1 ’ਚ ਹੈ। ਉਸ ਦੇ ਨਾਲ ਆਸਟਰੇਲੀਆ ਤੇ ਇੰਗਲੈਂਡ ਵਰਗੀਆਂ ਟੀਮਾਂ ਹਨ। ਆਈ. ਸੀ. ਸੀ. ਨੇ 16 ਜੁਲਾਈ ਨੂੰ ਸੰਯੁਕਤ ਅਰਬ ਅਮੀਰਾਤ ਤੇ ਓਮਾਨ ’ਚ ਹੋਣ ਵਾਲੇ ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ ਲਈ ਕੁਆਲੀਫਾਇਰ ਤੇ ਸੁਪਰ-12 ਸਟੇਜ ਦੇ ਗਰੁੱਪਾਂ ਦਾ ਐਲਾਨ ਕੀਤਾ। ਕੁਆਲੀਫਾਇਰ ਸਟੇਜ ’ਚ 8 ਟੀਮਾਂ ਨੂੰ 2 ਗਰੁੱਪਾਂ ’ਚ ਵੰਡਿਆ ਗਿਆ ਹੈ, ਜਦਕਿ ਸੁਪਰ-12 ਦੇ ਦੋ ਗਰੁੱਪਾਂ ’ਚ ਫਿਲਹਾਲ 8 ਟੀਮਾਂ ਦੇ ਨਾਂ ਤੈਅ ਹਨ। ਕੁਆਲੀਫਾਇਰ ਸਟੇਜ ’ਚ ਦੋਵਾਂ ਗਰੁੱਪਾਂ ’ਚੋਂ 2-2 ਟੀਮਾਂ ਸੁਪਰ-12 ’ਚ ਜਗ੍ਹਾ ਬਣਾਉਣਗੀਆਂ ਤੇ ਫਿਰ ਵਿਸ਼ਵ ਕੱਪ ਲਈ ਟੱਕਰ ਸ਼ੁਰੂ ਹੋਵੇਗੀ।
 


Manoj

Content Editor

Related News