T-20:ਪਾਕਿ ਨੇ ਸਕਾਟਲੈਂਡ ਨੂੰ 48 ਦੌੜਾਂ ਨਾਲ ਹਰਾਇਆ

06/12/2018 11:48:00 PM

ਐਡੀਨਬਰਗ— ਸਕਾਟਲੈਂਡ ਤੇ ਪਾਕਿਸਤਾਨ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਐਡੀਨਬਰਗ 'ਚ ਖੇਡਿਆ ਗਿਆ। ਪਾਕਿਸਤਾਨ ਨੇ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਸਕਾਟਲੈਂਡ ਨੂੰ 205 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਬੱਲੇਬਾਜ਼ੀ ਕਰਨ ਉਤਰੀ ਸਕਾਡਲੈਂਡ ਟੀਮ ਨੇ 20 ਓਵਰਾਂ 'ਚ 156 ਦੌੜਾਂ ਬਣਾਈਆਂ ਤੇ ਪਾਕਿ ਨੇ ਇਹ ਮੈਚ 48 ਦੌੜਾਂ ਨਾਲ ਜਿੱਤ ਲਿਆ।
ਪਾਕਿਸਤਾਨ ਟੀਮ ਵਲੋਂ ਸਰਫਰਾਜ਼ ਅਹਿਮਦ ਨੇ 89 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਜਿਸ 'ਚ 10 ਚੌਕੇ ਤੇ 3 ਛੱਕੇ ਸ਼ਾਮਲ ਹਨ। ਦੂਜਾ ਟੀ-20 ਮੈਚ 13 ਜੂਨ ਨੂੰ ਖੇਡਿਆ ਜਾਣਾ ਹੈ।


Related News