ਸ਼੍ਰੀਕਾਂਤ ਸਯੱਦ ਮੋਦੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ, ਪ੍ਰਣੀਤ ਬਾਹਰ

11/28/2019 6:15:16 PM

ਸਪੋਰਟਸ ਡੈਸਕ— ਤੀਜਾ ਦਰਜਾ ਪ੍ਰਾਪਤ ਅਤੇ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਹਮਵਤਨੀ ਪਾਰੂਪੱਲੀ ਕਸ਼ਿਅਪ 'ਤੇ ਵੀਰਵਾਰ ਨੂੰ ਸੰਘਰਸ਼ਪੂਰਨ ਜਿੱਤ ਦੇ ਨਾਲ ਸਯੱਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ 'ਚ ਜਗ੍ਹਾ ਬਣਾ ਲਈ, ਜਦ ਕਿ ਚੌਥੀ ਸੀਡ ਬੀ. ਸਾਈ. ਪ੍ਰਣੀਤ ਦੂਜੇ ਦੌਰ 'ਚ ਹਾਰ ਕੇ ਬਾਹਰ ਹੋ ਗਿਆ।PunjabKesari
ਸ਼੍ਰੀਕਾਂਤ ਨੇ ਕਸ਼ਿਅਪ ਨੂੰ 1 ਘੰਟਾਂ 7 ਮਿੰਟ ਤੱਕ ਚੱਲੇ ਮੁਕਾਬਲੇ 'ਚ 18-21, 22-20,21-16 ਨਾਲ ਹਰਾ ਦਿੱਤਾ। ਵਰਲਡ ਰੈਂਕਿੰਗ 'ਚ 12ਵੇਂ ਨੰਬਰ ਦੇ ਸ਼੍ਰੀਕਾਂਤ ਨੇ 23ਵੇਂ ਨੰਬਰ  ਦੇ ਕਸ਼ੀਅਪ ਦੇ ਖਿਲਾਫ ਹੁਣ ਆਪਣਾ ਕਰੀਅਰ ਰਿਕਾਡਰ 2-2 ਕਰ ਲਿਆ ਹੈ। ਦੋਨਾਂ ਭਾਰਤੀ ਖਿਡਾਰੀਆਂ ਦੇ ਵਿਚਾਲੇ ਤਿੰਨ ਸਾਲ ਦੇ ਲੰਬੇ ਸਮੇਂ ਤੋਂ ਬਾਅਦ ਜਾ ਕੇ ਇਹ ਪਹਿਲਾ ਮੁਕਾਬਲਾ ਹੈ।PunjabKesari
ਚੌਥੀ ਸੀਡ ਪ੍ਰਣੀਤ ਦਾ ਸਫਰ ਦੂਜੇ ਦੌਰ 'ਚ ਹੀ ਖ਼ਤਮ ਹੋ ਗਿਆ। ਪ੍ਰਣੀਤ ਨੂੰ ਥਾਈਲੈਂਡ ਦੇ ਕੁਨਲਾਵੁਤ ਵਿਦਿਤਸਾਰਨ ਨੇ 33 ਮਿੰਟਾਂ 'ਚ 21-11,21-17 ਨਾਲ ਹਰਾ ਦਿੱਤਾ।  ਭਾਰਤ ਦੇ ਨੌਜਵਾਨ ਕਿਸਮਤ ਵਾਲਾ ਖਿਡਾਰੀ ਲਕਸ਼ੈ ਸੇਨ ਨੂੰ 7ਵੀਂ ਸੀਡ ਕੋਰੀਆ ਦੇ ਸੋਨ ਵਾਨ ਹੋ ਨੇ 41 ਮਿੰਟ 'ਚ 21-14,21-17 ਨਾਲ ਹਰਾ ਦਿੱਤਾ।


Related News