ਸਯੱਦ ਮੋਦੀ ਬੈਡਮਿੰਟਨ ''ਚ ਉਪ-ਜੇਤੂ ਰਹੇ ਸੌਰਭ ਵਰਮਾ

12/1/2019 6:19:31 PM

ਸਪੋਰਟਸ ਡੈਸਕ— ਗੈਰ ਦਰਜੇ ਦੇ ਭਾਰਤੀ ਸ਼ਟਲਰ ਸੌਰਭ ਵਰਮਾ ਨੂੰ ਸਯੱਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲ ਵਰਗ ਦੇ ਖਿਤਾਬੀ ਮੁਕਾਬਲੇ 'ਚ ਐਤਵਾਰ ਨੂੰ ਹਾਰਨ ਤੋਂ ਬਾਅਦ ਉਪ-ਜੇਤੂ ਰਹਿ ਕੇ ਸਬਰ ਕਰਨਾ ਪਿਆ। ਵਰਲਡ ਰੈਂਕਿੰਗ 'ਚ 36ਵੇਂ ਨੰਬਰ ਦੇ ਭਾਰਤੀ ਖਿਡਾਰੀ ਸੌਰਭ ਨੂੰ ਫਾਈਨਲ 'ਚ 8ਵੀਂ ਸੀਡ ਤਾਇਪੇ ਦੇ ਵਾਂਗ ਜੂ ਵੇਈ ਤੋਂ 48 ਮਿੰਟ 'ਚ 15-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। PunjabKesariਸੌਰਭ ਦਾ 22ਵੀ2 ਰੈਂਕਿੰਗ ਦੇ ਜੂ ਵੇਈ ਖਿਲਾਫ ਇਸ ਤੋਂ ਪਹਿਲਾਂ 1-1 ਦਾ ਕਰੀਅਰ ਰਿਕਾਡਰ ਸੀ। ਭਾਰਤੀ ਖਿਡਾਰੀ ਨੇ ਦੋਵਾਂ ਗੇਮਾਂ 'ਚ ਚੰਗਾ ਸੰਘਰਸ਼ ਕੀਤਾ ਪਰ ਉਨ੍ਹਾਂ ਨੂੰ ਉੁਪ-ਜੇਤੂ ਰਹਿ ਕੇ ਸਬਰ ਕਰਨਾ ਪਿਆ।