ਸਵੀਆਟੇਕ ਨੇ ਹਾਲੇਪ ਨੂੰ ਹਰਾ ਕੇ ਇੰਡੀਅਨ ਵੇਲਸ ਦੇ ਫਾਈਨਲ ''ਚ ਕੀਤਾ ਪ੍ਰਵੇਸ਼

Saturday, Mar 19, 2022 - 01:57 PM (IST)

ਸਵੀਆਟੇਕ ਨੇ ਹਾਲੇਪ ਨੂੰ ਹਰਾ ਕੇ ਇੰਡੀਅਨ ਵੇਲਸ ਦੇ ਫਾਈਨਲ ''ਚ ਕੀਤਾ ਪ੍ਰਵੇਸ਼

ਇੰਡੀਅਨ ਵੇਲਸ- ਇਗਾ ਸਵੀਆਟੇਕ ਨੇ ਹਰੇਕ ਸੈੱਟ 'ਚ ਵਾਪਸੀ ਕਰਦੇ ਹੋਏ ਸਿਮੋਨਾ ਹਾਲੇਪ ਨੂੰ 7-6, 6-4 ਨਾਲ ਹਰਾ ਕੇ ਬੀ. ਐੱਨ. ਪੀ. ਪਰਿਬਾਸ ਟੈਨਿਸ ਓਪਨ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਸਾਬਕਾ ਚੈਂਪੀਅਨ ਪਾਊਲਾ ਬਾਡੋਸਾ ਸ਼ੁੱਕਰਵਾਰ ਦੀ ਰਾਤ ਦੂਜੇ ਸੈਮੀਫਾਈਨਲ 'ਚ ਮਾਰੀਆ ਸਕਾਰੀ ਦੇ ਸਾਹਮਣੇ ਹੋਵੇਗੀ। 

ਪੁਰਸ਼ਾਂ ਦੇ ਵਰਗ 'ਚ ਟੇਲਰ ਫ੍ਰਿਟਜ਼ ਨੇ ਸਰਬੀਆ ਦੇ ਮਿਓਮੀਰ ਕੇ.ਦੇਾਨੋਵਿਚ ਨੂੰ 7-6, 3-6, 6-1 ਨਾਲ ਹਰਾ ਕੇ ਪੰਜ ਮਹੀਨਿਆਂ 'ਚ ਦੂਜੀ ਵਾਰ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਫ੍ਰਿਟਜ਼ ਦਾ ਸਾਹਮਣਾ ਹੁਣ ਰੂਸ ਦੇ ਸਤਵਾਂ ਦਰਜਾ ਪ੍ਰਾਪਤ ਆਂਦਰੇ ਰੂਬਲੇਵ ਨਾਲ ਹੋਵੇਗਾ ਜਿਨ੍ਹਾਂ ਨੇ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਨੂੰ 7-5, 6-2 ਨਾਲ ਹਰਾਇਆ। ਸ਼ਨੀਵਾਰ ਨੂੰ ਦੂਜੇ ਸੈਮੀਫਾਈਨਲ 'ਚ ਦੋਵੇਂ ਸਪੈਨਿਸ਼ ਖਿਡਾਰੀ ਆਹਮੋ-ਸਾਹਮਣੇ ਹੋਣਗੇ ਜਿਸ 'ਚ ਰਾਫੇਲ ਨਡਾਲ ਦਾ ਸਾਹਮਣਾ 18 ਸਾਲਾ ਕਾਰਲੋਸ ਅਲਕਾਰੇਜ ਨਾਲ ਹੋਵੇਗਾ।  


author

Tarsem Singh

Content Editor

Related News