ਸੁਥਰੀਥਾ-ਪੂਜਾ ਦੀ ਜੋੜੀ ਨੂੰ ਆਸਟਰੇਲੀਆ ਓਪਨ ਟੇਬਲ ਟੈਨਿਸ ''ਚ ਕਾਂਸੀ ਤਮਗਾ
Wednesday, Jul 05, 2017 - 04:38 PM (IST)

ਨਵੀਂ ਦਿੱਲੀ— ਸੁਥੀਰਥਾ ਮੁਖਰਜੀ ਅਤੇ ਪੂਜਾ ਸਹਿਸਰਬੁਧੇ ਨੂੰ ਅੱਜ ਗੋਲਡ ਕੋਸਟ 'ਚ ਸੀਮਾਸਟਰ 2017 ਆਸਟਰੇਲੀਆ ਓਪਨ ਟੇਬਲ ਟੈਨਿਸ ਟੂਰਨਾਮੈਂਟ ਦੇ ਮਹਿਲਾ ਡਬਲ ਸੈਮੀਫਾਈਨਲ 'ਚ ਹਾਰ ਦੇ ਨਾਲ ਕਾਂਸੀ ਤਮਗੇ ਨਾਲ ਸੰਤੋਸ਼ ਕਰਨਾ ਪਿਆ। ਭਾਰਤੀ ਜੋੜੀ ਚੇਨ ਮੇਂਗ ਅਤੇ ਝੂ ਲਿੰਗ ਦੀ ਚੀਨ ਦੀ ਚੋਟੀ ਦਰਜਾ ਜੋੜੀ ਨੂੰ ਬਿਲਕੁੱਲ ਵੀ ਟੱਕਰ ਨਹੀਂ ਦੇ ਸਕੀ ਅਤੇ ਉਸ ਨੂੰ 4-11, 6-11, 2-11 ਨਾਲ ਹਾਰ ਝੇਲਣੀ ਪਈ। ਸੁਥਰੀਥਾ ਅਤੇ ਪੂਜਾ ਨੇ ਕੁਆਰਟਰ ਫਾਈਨਲ 'ਚ ਮਿਆਓ ਅਤੇ ਜਿਆਨ ਫੇਂਗ ਦੀ ਆਸਟਰੇਲੀਆ ਦੀ ਜੋੜੀ ਨੂੰ 11-9, 12-14, 8-11, 9-11 ਨਾਲ ਹਰਾ ਕੇ ਆਖਰੀ ਚਾਰ 'ਚ ਜਗ੍ਹਾ ਬਣਾਈ ਸੀ। ਇਸ ਤੋਂ ਪਹਿਲਾ ਪੁਰਸ਼ ਸਿੰਗਲ ਦੇ ਰਾਊਂਡ ਆਫ 32 'ਚ ਹਰਮਨਪ੍ਰੀਤ ਦੇਸਾਈ ਨੂੰ 12ਵਾਂ ਦਰਜਾ ਜਾਪਾਨ ਦੇ ਮਹਾਰੂ ਯੋਸੀਮੁਰਾ ਨੇ 11-7, 11-6, 16-14, 11-8 ਨਾਲ ਹਰਾਇਆ, ਜਦਕਿ ਸਾਨਿਲ ਸ਼ੇੱਟੀ ਨੇ 13ਵਾਂ ਦਰਜਾ ਕੋਰੀਆ ਦੇ ਜਾਂਗ ਬੂਜਿਨ ਨੂੰ 11-9, 3-11, 12-10, 11-3, 6-11, 11-8 ਨਾਲ ਹਰਾ ਦਿੱਤਾ। ਜੀ ਸਾਥਿਆਨ ਨੇ ਚੀਨੀ ਤਾਈਪੇ ਦੇ 14ਵਾਂ ਦਰਜਾ ਹਾਸਲ ਚੇਨ ਚਿਏਨ ਆਨ ਨੂੰ 11-6, 4-11, 1-11, 11-9 ,11-8, 11-9 ਨਾਲ ਹਰਾਇਆ।