ਦੇਸ਼ ਦੀ ਚੋਟੀ ਦੀ ਡਿਸਕਸ ਥ੍ਰੋਅ ਐਥਲੀਟ ''ਤੇ ਡੋਪਿੰਗ ਦਾ ਸ਼ੱਕ
Sunday, May 01, 2022 - 06:31 PM (IST)

ਨਵੀਂ ਦਿੱਲੀ- ਦੇਸ਼ ਦੀਆਂ ਚੋਟੀ ਦੀਆਂ ਡਿਸਕਸ ਥ੍ਰੋਅ ਐਥਲੀਟਾਂ 'ਚੋਂ ਇਕ ਦੇ ਡੋਪ ਟੈਸਟ 'ਚ ਅਸਫਲ ਹੋਣ ਦਾ ਸ਼ੱਕ ਹੈ। ਵਿਸ਼ਵ ਐਥਲੈਟਿਕਸ ਵਲੋਂ ਸਥਾਪਤ ਇਕ ਆਜ਼ਾਦ ਬਾਡੀ, 'ਐਥਲੈਟਿਕਸ ਇੰਟੀਗ੍ਰਿਟੀ ਯੂਨਿਟ' ਵਲੋਂ ਉਨ੍ਹਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਪਤਾ ਲੱਗਾ ਹੈ ਕਿ ਇਸ ਐਥਲੀਟ ਨੇ ਟੋਕੀਓ ਓਲੰਪਿਕ 'ਚ ਹਿੱਸਾ ਲਿਆ ਸੀ।
ਪ੍ਰੀਖਣ ਦੀ ਮਿਤੀ ਤੇ ਐਥਲੀਟ ਦੇ ਨਮੂਨੇ 'ਚ ਪਾਏ ਗਏ ਪਾਬੰਦੀਸ਼ੁਦਾ ਪਦਾਰਥਾਂ ਦੇ ਵਰਗ ਬਾਰੇ ਪਤਾ ਨਹੀਂ ਲੱਗਾ ਹੈ। ਭਾਰਤੀ ਐਥਟੈਲਿਕਸ ਮਹਾਸੰਘ (ਏ. ਐੱਫ. ਆਈ.) ਦੇ ਅਧਿਕਾਰੀਆਂ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਅਸੀਂ ਸਬੰਧਤ ਐਥਲੀਟ ਦੇ ਨਾਂ ਦਾ ਖ਼ੁਲਾਸਾ ਨਹੀਂ ਕਰ ਰਹੇ ਹਾਂ। ਉਸ ਐਥਲੀਟ ਨੇ ਕਿਹਾ ਕਿ ਇਹ (ਡੋਪ ਟੈਸਟ 'ਚ ਕਥਿਤ ਤੌਰ 'ਤੇ ਅਸਫਲ ਹੋਣਾ) ਗ਼ਲਤ ਖ਼ਬਰ ਹੈ, ਮੈਂ ਕਿਸੇ ਵੀ ਡੋਪ ਟੈਸਟ 'ਚ ਅਸਫਲ ਨਹੀਂ ਹੋਈ ਹਾਂ।