ਆਸਟਰੇਲੀਆਈ ਖਿਡਾਰੀਆਂ ਦੇ IPL ਖੇਡਣ ''ਤੇ ਬਣਿਆ ਸਸਪੈਂਸ, ਜਾਰਜ ਬੇਲੀ ਨੇ ਦਿੱਤਾ ਇਹ ਵੱਡਾ ਬਿਆਨ
Sunday, Feb 13, 2022 - 06:58 PM (IST)
ਸਿਡਨੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਮੈਗਾ ਆਕਸ਼ਨ 'ਚ ਕਈ ਆਸਟਰੇਲੀਆਈ ਕ੍ਰਿਕਟਰਾਂ ਦੀ ਨਿਲਾਮੀ ਦੇ ਦੌਰਾਨ ਕ੍ਰਿਕਟ ਆਸਟਰੇਲੀਆ ਦੇ ਰਾਸ਼ਟਰੀ ਚੋਣਕਰਤਾ ਜਾਰਜ ਬੇਲੀ ਨੇ ਕਿਹਾ ਕਿ ਇਹ ਲੀਗ ਕ੍ਰਿਕਟਰਾਂ ਲਈ ਅਸਲ 'ਚ ਵਿਕਾਸ ਦਾ ਚੰਗਾ ਮੌਕਾ ਹੈ ਪਰ ਰਾਸ਼ਟਰੀ ਟੀਮ ਨੂੰ ਹਮੇਸ਼ਾ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਦੀ ਟੀਮ ਖਿਡਾਰੀਆਂ ਦੇ ਨਾਲ ਕੰਮ ਕਰੇਗੀ ਤਾਂ ਜੋ ਇਹ ਯਕੀਨੀ ਹੋ ਸਕੇ ਕਿ ਉਨ੍ਹਾਂ ਨੂੰ ਰਾਸ਼ਟਰੀ ਟੀਮ ਦੇ ਲਈ ਖੇਡਣ ਲਈ ਪੂਰੀ ਤਿਆਰੀ ਮਿਲ ਸਕੇ।
ਇਹ ਵੀ ਪੜ੍ਹੋ : ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਨੇ ਆਲਰਾਊਂਡਰਾਂ 'ਤੇ ਖ਼ਰਚ ਕੀਤੀ ਵੱਡੀ ਰਕਮ
ਜਾਰਜ ਬੇਲੀ ਨੇ ਕਿਹਾ ਕਿ ਜਦੋਂ ਇਹ ਫਿੱਟ ਬੈਠਦਾ ਹੈ ਤਾਂ ਅਸੀਂ ਆਈ. ਪੀ. ਐੱਲ. ਨੂੰ ਅਸਲ 'ਚ ਇਕ ਚੰਗੇ ਵਿਕਾਸ ਦੇ ਮੌਕੇ ਦੇ ਤੌਰ 'ਤੇ ਦੇਖਦੇ ਹਾਂ ਪਰ ਜ਼ਾਹਰ ਤੌਰ 'ਤੇ ਸ਼੍ਰੀਲੰਕਾ 'ਚ ਆਸਟਰੇਲੀਆ ਟੀਮ ਨੂੰ ਵੱਡੀ ਸੀਰੀਜ਼ ਖੇਡਣੀ ਹੈ ਤੇ ਇਸ ਦੇ ਨਾਲ ਹੀ ਆਈ. ਪੀ. ਐੱਲ. ਦੀ ਸ਼ੁਰੂਆਤ ਹੋਵੇਗੀ। ਜੇਕਰ ਆਸਟਰੇਲੀਆ ਕਿਸੇ ਟੀਮ ਨਾਲ ਕੋਈ ਸੀਰੀਜ਼ ਖੇਡ ਰਿਰਾ ਹੈ ਤਾਂ ਉਹ ਆਪਣੇ ਖਿਡਾਰੀਆਂ ਨੂੰ ਆਈ. ਪੀ. ਐੱਲ. 'ਚ ਖੇਡਣ ਦੀ ਇਜਾਜ਼ਤ ਨਹੀਂ ਦੇਵੇਗਾ।
ਇਕ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਦੌਰਾ ਤੇ ਆਸਟਰੇਲੀਆ ਦਾ ਘਰੇਲੂ ਟੂਰਨਾਮੈਂਟ ਸ਼ੇਫੀਲਡ ਦਾ ਅੰਤ ਆਈ. ਪੀ. ਐੱਲ. ਦੀ ਸ਼ੁਰੂਆਤ 'ਚ ਹੋਵੇਗਾ ਜਿਸ ਕਾਰਨ ਆਸਟਰੇਲੀਆਈ ਖਿਡਾਰੀ ਆਈ. ਪੀ. ਐੱਲ. ਦੇ ਕੁਝ ਮੈਚਾਂ 'ਚ ਨਹੀਂ ਦਿਸਣਗੇ। ਆਸਟਰੇਲੀਆ ਦਾ ਪਾਕਿਸਤਾਨ ਨਾਲ ਮੁਕਾਬਲਾ 25 ਮਾਰਚ ਤੋਂ ਸ਼ੁਰੂ ਹੋਵੇਗਾ ਤੇ ਇਹ 5 ਅਪ੍ਰੈਲ ਨੂੰ ਖ਼ਤਮ ਹੋਵੇਗਾ। ਜਦਕਿ ਆਸਟਰੇਲੀਆ ਦੇ ਘਰੇਲੂ ਟੂਰਨਾਮੈਂਟ ਦਾ ਫਾਈਨਲ ਮੈਚ 4 ਅਪ੍ਰੈਲ ਨੂੰ ਹੋਵੇਗਾ।
ਇਹ ਵੀ ਪੜ੍ਹੋ : ਅਫਰੀਦੀ ਨੇ ਪਿੱਠ ਦੇ ਦਰਦ ਕਾਰਨ PSL ਕਰੀਅਰ ਨੂੰ ਕਿਹਾ ਅਲਵਿਦਾ
ਰਿਪੋਰਟ 'ਚ ਕਿਹਾ ਗਿਆ ਹੈ ਕਿ ਆਈ. ਪੀ. ਐੱਲ. 'ਚ ਹਿੱਸਾ ਲੈਣ ਦੇ ਇਛੁੱਕ ਖਿਡਾਰੀਆਂ ਨੂੰ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਕ੍ਰਿਕਟ ਆਸਟਰੇਲੀਆ ਤੋਂ ਐੱਨ. ਓ. ਸੀ. (ਨੋ ਆਬਜੈਕਸ਼ਨ ਸਰਟੀਫਿਕੇਟ) ਲੈਣਾ ਹੋਵੇਗਾ ਜੋ ਉਨ੍ਹਾਂ ਦੀ ਉਪਲਬਧਤਾ ਨੂੰ ਨਿਰਧਾਰਤ ਕਰੇਗਾ। ਆਮ ਤੌਰ 'ਤੇ ਆਸਟਰੇਲੀਆਈ ਖਿਡਾਰੀਆਂ ਨੂੰ ਆਈ. ਪੀ. ਐੱਲ. ਖੇਡਣ ਲਈ ਨਹੀਂ ਰੋਕਿਆ ਜਾਂਦਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।