ਟੋਕੀਓ ਓਲੰਪਿਕ ’ਚ ਭਾਰਤੀ ਮਹਿਲਾ ਹਾਕੀ ਟੀਮ ਜਿੱਤੇੇਗੀ ਤਮਗਾ : ਸੁਸ਼ੀਲਾ ਚਾਨੂੰ

11/19/2020 6:51:33 PM

ਬੈਂਗਲੁਰੂ— ਭਾਰਤੀ ਹਾਕੀ ਮਹਿਲਾ ਟੀਮ ਦੀ ਮਿਡਫੀਲਡਰ ਸੁਸ਼ੀਲਾ ਚਾਨੂੰ ਪੁਖਰੰਬਮ ਨੇ ਕਿਹਾ ਕਿ ਟੀਮ ਦੀ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ’ਚ ਪੱਕੇ ਤੌਰ ’ਤੇ ਤਮਗਾ ਜਿੱਤੇਗੀ। ਸੁਸ਼ੀਲਾ ਚਾਨੂੰ ਨੇ ਕਿਹਾ, ‘‘ਅਗਲਾ ਸਾਲ ਟੀਮ ਦੇ ਲਈ ਮਹੱਤਵਪੂਰਨ ਤੇ ਚੁਣੌਤੀਪੂਰਨ ਹੈ। ਟੀਮ ਨੂੰ ਇਕ ਤੋਂ ਬਾਅਦ ਇਕ ਮੈਚ ਖੇਡਣਾ ਹੋਵੇਗਾ। ਸਾਨੂੰ ਆਰਾਮ ਲਈ ਘੱਟ ਸਮਾਂ ਮਿਲੇਗਾ। ਸਾਨੂੰ ਹਾਲਾਂਕਿ ਇਸ ਦੀ ਆਦਾਤ ਹੋ ਚੁੱਕੀ ਹੈ। ਸਾਡੇ ਕੋਲ ਇਤਿਹਾਸ ਬਣਾਉਣ ਦਾ ਮੌਕਾ ਹੈ। ਇਹ ਪਹਿਲੀ ਵਾਰ ਹੈ ਜਦੋਂ ਮਹਿਲਾ ਟੀਮ ਲਗਾਤਾਰ ਓਲੰਪਿਕ ’ਚ ਹਿੱਸਾ ਲਵੇਗੀ ਤੇ ਇਸ ਵਾਰ ਅਸੀਂ ਪੋਡੀਅਮ ਤਕ ਪਹੁੰਚਾਂਗੇ।’’

ਇਹ ਵੀ ਪੜ੍ਹੋ : ਕੋਹਲੀ ਦੀ ਗ਼ੈਰਮੌਜੂਦਗੀ ’ਚ ਇਨ੍ਹਾਂ ਖਿਡਾਰੀਆਂ ਕੋਲ ਖ਼ੁਦ ਨੂੰ ਸਾਬਤ ਕਰਨ ਦਾ ਮੌਕਾ : ਹਰਭਜਨ

PunjabKesari28 ਸਾਲਾ ਸੁਸ਼ੀਲਾ ਨੇ ਟੀਮ ਲਈ ਲਗਾਤਾਰ ਆਪਣਾ ਯੋਗਦਾਨ ਦਿੱਤਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਸਾਲ ਉਹ ਟੋਕੀਓ ਓਲੰਪਿਕ ’ਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸਾਲ ਹਰ ਕਿਸੇ ਲਈ ਅਜੀਬੋਗ਼ਰੀਬ ਰਿਹਾ। ਰਾਸ਼ਟਰੀ ਟੀਮ ਦੇ ਖਿਡਾਰੀ ਦੇ ਤੌਰ ’ਤੇ ਮੈਂ ਹਮੇਸ਼ਾ ਭੱਜ-ਦੌੜ ਭਰੇ ਮਾਹੌਲ ਦੇ ਮੁਤਾਬਕ ਖ਼ੁਦ ਨੂੰ ਢਾਲਣ ਦੀ ਕੋਸ਼ਿਸ਼ ਕੀਤੀ ਹੈ। ਜਿੱਥੇ ਅਸੀਂ ਬਿਨਾ ਜ਼ਿਆਦਾ ਕੁਝ ਸੋਚੇ ਲਗਾਤਾਰ ਮੈਚ ਖੇਡਦੇ ਆਏ ਹਾਂ।’’ ਸੁਸ਼ੀਲਾ ਚਾਨੂੰ ਅਜੇ ਤਕ ਰਾਸ਼ਟਰੀ ਟੀਮ ਲਈ 180 ਮੈਚ ਖੇਡ ਚੁੱਕੀ ਹੈ। ਉਹ ਵਰਤਮਾਨ ਟੀਮ ’ਚ ਤਜ਼ਰਬੇਕਾਰ ਖਿਡਾਰੀਆਂ ’ਚੋਂ ਇਕ ਹੈ। 


Tarsem Singh

Content Editor

Related News