ਹੈਂਡਬਾਲ ਦੀ ਰਾਸ਼ਟਰੀ ਮਹਿਲਾ ਖਿਡਾਰੀ ਵੀ ਸੁਸ਼ੀਲ ਦੀ ਮਦਦਗਾਰ, ਗਿ੍ਰਫ਼ਤਾਰੀ ਦੇ ਸਮੇਂ ਉਸ ਦੀ ਸਕੂਟੀ ’ਤੇ ਸੀ ਮੁਲਜ਼ਮ

05/25/2021 12:48:40 PM

ਸਪੋਰਟਸ ਡੈਸਕ— ਯੁਵਾ ਪਹਿਲਵਾਨ ਸਾਗਰ ਦੇ ਕਤਲ ’ਚ ਗਿ੍ਰਫ਼ਤਾਰ ਸੁਸ਼ੀਲ ਕੁਮਾਰ ਦੇ ਮਦਦਗਾਰਾਂ ’ਚ ਹੈਂਡਬਾਲ ਦੀ ਰਾਸ਼ਟਰੀ ਮਹਿਲਾ ਖਿਡਾਰੀ ਦਾ ਨਾਂ ਆਇਆ ਹੈ। ਉਹ ਦੋ ਵਾਰ ਏਸ਼ੀਅਨ ਗੇਮਸ ’ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੀ ਹੈ। ਸਪੈਸ਼ਲ ਸੈੱਲ ਨੇ ਜਦੋਂ ਸੁਸ਼ੀਲ ਕੁਮਾਰ ਤੇ ਉਸ ਦੇ ਇਕ ਸਾਥੀ ਨੂੰ ਫੜਿਆ, ਉਦੋਂ ਉਹ ਇਸ ਮਹਿਲਾ ਖਿਡਾਰੀ ਦੀ ਸਕੂਟੀ ’ਤੇ ਸਵਾਰ ਸਨ। ਪੁਲਸ ਨੇ ਸਕੂਟੀ ਜ਼ਬਤ ਕਰ ਲਈ ਹੈ। ਹੁਣ ਇਹ ਮਹਿਲਾ ਖਿਡਾਰੀ ਵੀ ਜਾਂਚ ਦੇ ਦਾਇਰੇ ’ਚ  ਹੈ। ਦਿੱਲੀ ਆਉਣ ਤੋਂ ਬਾਅਦ ਸੁਸ਼ੀਲ ਇਸੇ ਕੈਂਟ ਇਲਾਕੇ ’ਚ ਮਿਲਿਆ ਜਿੱਥੋਂ ਉਹ ਉਸ ਨੂੰ ਆਪਣੇ ਨਾਲ ਹਰੀਨਗਰ ਖੇਤਰ ਸਥਿਤ ਘਰ ’ਚ ਲੈ ਗਈ ਸੀ। ਇੱਥੋਂ ਉਹ ਐਤਵਾਰ ਸਵੇਰੇ ਸਕੂਟੀ ਲੈ ਕੈ ਨਿਕਲਿਆ ਜਦੋਂ ਕ੍ਰਾਈਮ ਬ੍ਰਾਂਚ ਨੇ ਦੋਹਾਂ ਦੋਸ਼ੀਆਂ ਨੂੰ ਹਿਰਾਸਤ ’ਚ ਲਿਆ। ਦੂਜੇ ਪਾਸੇ ਮਾਮਲੇ ’ਚ ਪੀੜਤ ਤੇ ਚਸ਼ਮਦੀਦ ਸੋਨੂੰ ਮਹਾਲ ਤੇ ਅਮਿਤ ਦੀ ਸੁਰੱਖਿਆ ’ਚ ਦੋ ਜਵਾਨ ਲਾਏ ਗਏ ਹਨ।
ਇਹ ਵੀ ਪੜ੍ਹੋ : ਬਾਸਕਟਬਾਲ ’ਚ ਪਹਿਲੀ ਵਾਰ ਕੋਈ ਫ਼ੈਨ ਹਾਲ ਆਫ਼ ਫੇਮ ’ਚ, ਭਾਰਤੀ ਮੂਲ ਦੇ ਨਵ ਭਾਟੀਆ ਨੂੰ ਮਿਲਿਆ ਇਹ ਸਨਮਾਨ

ਫ਼ਲੈਟ ਕਿਰਾਇਆ ਵਿਵਾਦ ਪੁਲਸ ਦੇ ਗਲੇ ਨਹੀਂ ਉਤਰ ਰਿਹਾ
ਅਜੇ ਤਕ ਹੋਈ ਜਾਂਚ ’ਚ ਸਾਗਰ ਦੇ ਕਤਲ ਦਾ ਕਾਰਨ ਮਾਡਲ ਟਾਊਨ ਦਾ ਇਕ ਫ਼ਲੈਟ ਦੱਸਿਆ ਗਿਆ ਹੈ। ਉਸ ਨੂੰ ਖ਼ਾਲੀ ਕਰਨ ਦੇ ਬਾਅਦ ਦੋ ਮਹੀਨਿਆਂ ਦੇ ਕਿਰਾਏ ਨੂੰ ਲੈ ਕੇ ਵਿਵਾਦ ਸੀ। ਪਰ ਇਹ ਥਿਊਰੀ ਕ੍ਰਾਈਮ ਬ੍ਰਾਂਚ ਦੇ ਗਲੇ ਨਹੀਂ ਉਤਰ ਰਹੀ । ਇਸ ਲਈ ਉਹ ਦੋਵੇਂ ਦੋਸ਼ੀਆਂ ਤੋਂ ਪੁੱਛਗਿੱਛ ਕਰਕੇ ਵਾਰਦਾਤ ਦੀ ਅਸਲ ਵਜ੍ਹਾ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News