ਦਿਲੀਪ ਟਰਾਫੀ ਦੇ ਪਹਿਲੇ ਦੌਰ ਦੇ ਮੈਚ ਨਹੀਂ ਖੇਡ ਸਕੇਗਾ ਸੂਰਯਕੁਮਾਰ

Tuesday, Sep 03, 2024 - 10:33 AM (IST)

ਮੁੰਬਈ– ਭਾਰਤੀ ਬੱਲੇਬਾਜ਼ ਸੂਰਯਕੁਮਾਰ ਯਾਦਵ ਸੱਜੇ ਹੱਥ ਵਿਚ ਲੱਗੀ ਸੱਟ ਕਾਰਨ 5 ਸਤੰਬਰ ਤੋਂ ਸ਼ੁਰੂ ਹੋ ਰਹੀ ਦਿਲੀਪ ਟਰਾਫੀ ਦੇ ਪਹਿਲੇ ਦੌਰ ਦੇ ਮੈਚ ਨਹੀਂ ਖੇਡ ਸਕੇਗਾ। ਸੂਰਯਕੁਮਾਰ ਨੇ ਕੋਇੰਬਟੂਰ ਵਿਚ ਤਾਮਿਲਨਾਡੂ ਕ੍ਰਿਕਟ ਸੰਘ ਇਲੈਵਨ ਵਿਰੁੱਧ ਮੁੰਬਈ ਲਈ ਬੁਚੀ ਬਾਬੂ ਇਨਵਾਈਟ ਟੂਰਨਾਮੈਂਟ ਖੇਡਿਆ ਸੀ। ਉਹ ਸੱਟ ਕਾਰਨ ਆਖਰੀ ਦਿਨ ਨਹੀਂ ਖੇਡ ਸਕਿਆ ਸੀ।
ਸੂਰਯਕੁਮਾਰ ਨੂੰ 5 ਤੋਂ 8 ਸਤੰਬਰ ਤੱਕ ਅਨੰਤਪੁਰ ਵਿਚ ਭਾਰਤ-ਡੀ ਵਿਰੁੱਧ ਭਾਰਤ-ਸੀ ਲਈ ਖੇਡਣਾ ਹੈ।


Aarti dhillon

Content Editor

Related News