IPL 2022: ਫਿਟਨੈੱਸ ਹਾਸਲ ਕਰ ਮੁੰਬਈ ਇੰਡੀਅਨਜ਼ ਨਾਲ ਜੁੜਿਆ ਸੂਰਿਆਕੁਮਾਰ ਯਾਦਵ

Thursday, Mar 31, 2022 - 04:28 PM (IST)

IPL 2022: ਫਿਟਨੈੱਸ ਹਾਸਲ ਕਰ ਮੁੰਬਈ ਇੰਡੀਅਨਜ਼ ਨਾਲ ਜੁੜਿਆ ਸੂਰਿਆਕੁਮਾਰ ਯਾਦਵ

ਮੁੰਬਈ (ਭਾਸ਼ਾ)- ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਉਂਗਲੀ ਦੀ ਸੱਟ ਤੋਂ ਉਭਰਨ ਤੋਂ ਬਾਅਦ ਰਾਜਸਥਾਨ ਰਾਇਲਜ਼ ਖ਼ਿਲਾਫ਼ ਮੈਚ ਤੋਂ ਪਹਿਲਾਂ ਵੀਰਵਾਰ ਨੂੰ ਆਪਣੀ ਟੀਮ ਮੁੰਬਈ ਇੰਡੀਅਨਜ਼ ਨਾਲ ਜੁੜ ਗਿਆ। 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਵੀਰਵਾਰ ਨੂੰ ਕਿਹਾ ਕਿ ਸੂਰਿਆਕੁਮਾਰ ਨੇ ਆਪਣਾ ਆਈਸੋਲੇਸ਼ਨ ਪੂਰਾ ਕਰ ਲਿਆ ਹੈ ਅਤੇ ਟੀਮ 'ਚ ਸ਼ਾਮਲ ਹੋ ਗਿਆ ਹੈ।

ਪਿਛਲੇ ਮਹੀਨੇ ਵੈਸਟਇੰਡੀਜ਼ ਖ਼ਿਲਾਫ਼ ਘਰੇਲੂ ਸੀਰੀਜ਼ ਦੌਰਾਨ ਉਂਗਲੀ ਦੀ ਸੱਟ ਲੱਗਣ ਤੋਂ ਬਾਅਦ ਉਹ ਰਾਸ਼ਟਰੀ ਕ੍ਰਿਕਟ ਅਕੈਡਮੀ 'ਚ ਰੀਹੈਬਲੀਟੇਸ਼ਨ ਤੋਂ ਗੁਜ਼ਰ ਰਿਹਾ ਸੀ। ਉਹ 27 ਮਾਰਚ ਨੂੰ ਦਿੱਲੀ ਕੈਪੀਟਲਸ ਦੇ ਖ਼ਿਲਾਫ਼ ਮੁੰਬਈ ਇੰਡੀਅਨਜ਼ ਲਈ ਸੀਜ਼ਨ ਦੇ ਸ਼ੁਰੂਆਤੀ IPL ਮੈਚ ਤੋਂ ਖੁੰਝ ਗਿਆ ਸੀ। ਫਰੈਂਚਾਇਜ਼ੀ ਵੱਲੋਂ ਜਾਰੀ ਬਿਆਨ ਮੁਤਾਬਕ, ''ਸੂਰਿਆਕੁਮਾਰ ਯਾਦਵ ਆਪਣੀ ਲਾਜ਼ਮੀ ਆਈਸੋਲੇਸ਼ਨ ਤੋਂ ਬਾਹਰ ਆ ਗਿਆ ਹੈ।

ਉਸ ਨੇ ਟੀਮ ਦੇ ਆਪਣੇ ਸਾਥੀ ਖਿਡਾਰੀ ਕੀਰੋਨ ਪੋਲਾਰਡ, ਈਸ਼ਾਨ ਕਿਸ਼ਨ ਅਤੇ ਜਸਪ੍ਰੀਤ ਬੁਮਰਾਹ ਦੇ ਨਾਲ ਸੈਸ਼ਨ ਵਿਚ ਹਿੱਸਾ ਲਿਆ ਸੀ। ਟੀਮ ਉਸ ਦੀ ਮੌਜੂਦਗੀ ਤੋਂ ਉਤਸ਼ਾਹਿਤ ਹੈ।” 27 ਮਾਰਚ ਨੂੰ ਦਿੱਲੀ ਨੇ ਮੁੰਬਈ ਨੂੰ 4ਵਿਕਟਾਂ ਨਾਲ ਹਰਾਇਆ ਸੀ। ਟੀਮ 178 ਦੌੜਾਂ ਦੇ ਸਕੋਰ ਦਾ ਬਚਾਅ ਕਰਨ 'ਚ ਨਾਕਾਮ ਰਹੀ। ਦਿੱਲੀ ਨੇ ਅਕਸ਼ਰ ਪਟੇਲ ਅਤੇ ਲਲਿਤ ਯਾਦਵ ਵਿਚਾਲੇ ਸੱਤਵੇਂ ਵਿਕਟ ਲਈ 75 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੇ ਆਧਾਰ 'ਤੇ ਇਹ ਮੈਚ 18.2 ਓਵਰਾਂ 'ਚ ਜਿੱਤ ਲਿਆ।


author

cherry

Content Editor

Related News