ਸੂਰਯਕੁਮਾਰ ਨੂੰ ਆਸਟ੍ਰੇਲੀਆ ਖਿਲਾਫ ਸੀਰੀਜ਼ ''ਚ ਮਿਲ ਸਕਦੀ ਹੈ ਟੀਮ ਦੀ ਕਪਤਾਨੀ

Saturday, Nov 18, 2023 - 04:28 PM (IST)

ਨਵੀਂ ਦਿੱਲੀ : ਹਾਰਦਿਕ ਪੰਡਯਾ ਦੇ ਜ਼ਖਮੀ ਹੋਣ ਕਾਰਨ ਸੂਰਯਕੁਮਾਰ ਯਾਦਵ ਵਿਸ਼ਵ ਕੱਪ ਦੇ ਤੁਰੰਤ ਬਾਅਦ ਆਸਟ੍ਰੇਲੀਆ ਦੇ ਵਿਰੁੱਧ ਹੋਣ ਵਾਲੀ ਟੀ-20 ਸੀਰੀਜ਼ ਵਿਚ ਭਾਰਤੀ ਟੀਮ ਦੀ ਕਮਾਨ ਸੰਭਾਲ ਸਕਦੇ ਹਨ। ਇਹ ਪੰਜ ਮੈਚਾਂ ਦੀ ਸੀਰੀਜ਼ 23 ਨਵੰਬਰ ਤੋਂ ਸ਼ੁਰੂ ਹੋਵੇਗੀ ਜਿਸ ਦਾ ਆਖਰੀ ਮੁਕਾਬਲਾ ਤਿੰਨ ਦਸੰਬਰ ਨੂੰ ਹੈਦਰਾਬਾਦ ਵਿਚ ਖੇਡਿਆ ਜਾਵੇਗਾ। 

ਰਿਪੋਰਟ ਦੇ ਅਨੁਸਾਰ ਪੰਡਯਾ ਵਿਸ਼ਵ ਕੱਪ ਵਿਚ ਜ਼ਖਮੀ ਹੋ ਗਏ ਸੀ ਤੇ ਉਹ ਹੁਣ ਤੱਕ ਸੱਟ ਤੋਂ ਉਭਰ ਨਹੀਂ ਸਕਿਆ ਤੇ ਉਸ ਨੂੰ ਠੀਕ ਹੋਣ ਵਿਚ ਘੱਟ ਤੋਂ ਘੱਟ ਦੋ ਮਹੀਨੇ ਦਾ ਸਮੇਂ ਲੱਗ ਸਕਦਾ ਹੈ। ਅਜਿਹੇ ਵਿਚ ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਸੂਰਯਕੁਮਾਰ ਨੂੰ ਟੀਮ ਦੀ ਕਮਾਨ ਸੌਂਪ ਸਕਦੀ ਹੈ। 

ਇਹ ਵੀ ਪੜ੍ਹੋ : IND vs AUS, CWC 23 Final: ਟੀਮ ਇੰਡੀਆ ਦੀ ਤਾਕਤ ਤੇ ਕਮੀਆਂ 'ਤੇ ਪਾਓ ਇਕ ਝਾਤ

ਆਸਟ੍ਰੇਲੀਆ ਦੇ ਵਿਰੁੱਧ ਟੀ-20 ਸੀਰੀਜ਼ ਤੋਂ ਇਲਾਵਾ ਪੰਡਯਾ ਦਾ ਦੱਖਣੀ ਅਫਰੀਕਾ ਦੇ ਵਿਰੁੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੇ ਤਿੰਨ ਵਨਡੇ ਮੈਚਾਂ ਵਿਚ ਵੀ ਖੇਡਣਾ ਸ਼ੱਕੀ ਹੈ। ਸੂਰਯਕੁਮਾਰ ਇਸ ਸਾਲ ਵੈਸਟਇੰਡੀਜ਼ ਵਿਰੁੱਧ ਹੋਈ ਪੰਜ ਮੈਚਾਂ ਦੀ ਟੀ-20 ਸੀਰੀਜ਼ ਵਿਚ ਉਪਕਪਤਾਨ ਦੀ ਭੂਮਿਕਾ ਨਿਭਾਅ ਚੁੱਕਾ ਹੈ। ਇਸ ਤੋਂ ਪਹਿਲਾਂ ਉਸ ਨੇ ਮੁੰਬਈ ਟੀਮ ਤੇ ਭਾਰਤੀ ਅੰਡਰ-23 ਟੀਮ ਦੀ ਵੀ ਅਗਵਾਈ ਕੀਤੀ ਹੈ।

ਵਿਸ਼ਵ ਕੱਪ ਤੋਂ ਬਾਅਦ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਵੀ ਕਰਾਰ ਸਮਾਪਤ ਹੋ ਜਾਵੇਗਾ ਤੇ ਰਿਪੋਰਟ ਅਨੁਸਾਰ ਬੀ. ਸੀ. ਸੀ. ਆਈ ਵੀ. ਵੀ. ਐੱਸ. ਲਕਸ਼ਮਣ ਨੂੰ ਅਸਥਾਈ ਤੌਰ ’ਤੇ ਜ਼ਿੰਮੇਵਾਰੀ ਸੰਭਾਲਣ ਲਈ ਕਹਿ ਸਕਦਾ ਹੈ। ਉਥੇ ਹੀ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨਸੀਏ) ਦੇ ਸਹਿਯੋਗੀ ਸਟਾਫ ਨੂੰ ਇਸ ਦੌਰਾਨ ਟੀਮ ਦੀ ਦੇਖਰੇਖ ਦਾ ਕਾਰਜ ਸੌਂਪਿਆ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News