ਸੂਰਿਆਕੁਮਾਰ ਜੇਕਰ ਕੈਚ ਛੱਡ ਦਿੰਦੇ ਤਾਂ ਉਸ ਨੂੰ ਬਾਹਰ ਬਿਠਾ ਦਿੰਦਾ : ਰੋਹਿਤ ਸ਼ਰਮਾ

Saturday, Jul 06, 2024 - 12:15 PM (IST)

ਸੂਰਿਆਕੁਮਾਰ ਜੇਕਰ ਕੈਚ ਛੱਡ ਦਿੰਦੇ ਤਾਂ ਉਸ ਨੂੰ ਬਾਹਰ ਬਿਠਾ ਦਿੰਦਾ : ਰੋਹਿਤ ਸ਼ਰਮਾ

ਮੁੰਬਈ— ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸ਼ੁੱਕਰਵਾਰ ਨੂੰ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਲਈ 11 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ। ਇੱਥੇ ਵਿਧਾਨ ਭਵਨ ਵਿੱਚ ਇਹ ਘੋਸ਼ਣਾ ਕੀਤੀ ਗਈ ਜਿੱਥੇ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ, ਯਸ਼ਸਵੀ ਜਾਇਸਵਾਲ ਅਤੇ ਸ਼ਿਵਮ ਦੂਬੇ ਨੂੰ ਸਨਮਾਨਿਤ ਕੀਤਾ ਗਿਆ। ਸ਼ਿੰਦੇ ਨੇ ਆਪਣੇ ਭਾਸ਼ਣ 'ਚ ਵਿਸ਼ਵ ਕੱਪ 'ਚ ਕੱਟੜ ਵਿਰੋਧੀ ਪਾਕਿਸਤਾਨ 'ਤੇ ਟੀਮ ਦੀ ਜਿੱਤ ਅਤੇ ਦੱਖਣੀ ਅਫਰੀਕਾ ਖਿਲਾਫ ਫਾਈਨਲ ਮੈਚ 'ਚ ਸੂਰਿਆਕੁਮਾਰ ਵੱਲੋਂ ਲਏ ਸ਼ਾਨਦਾਰ ਕੈਚ ਦੀ ਤਾਰੀਫ ਕੀਤੀ। ਮੁੱਖ ਮੰਤਰੀ ਨੇ ਸਹਿਯੋਗੀ ਟੀਮ ਦੇ ਮੈਂਬਰਾਂ ਪਾਰਸ ਮਹਾਮਬਰੇ ਅਤੇ ਅਰੁਣ ਕਨਾਡੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਵੀਰਵਾਰ ਨੂੰ ਜਿੱਤ ਪਰੇਡ ਦੌਰਾਨ ਮੁੰਬਈ ਪੁਲਸ ਦੇ ਭੀੜ ਪ੍ਰਬੰਧਨ ਦੀ ਵੀ ਤਾਰੀਫ ਕੀਤੀ। ਇਸ ਮੌਕੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਦੇਵੇਂਦਰ ਫੜਨਵੀਸ ਵੀ ਮੌਜੂਦ ਸਨ।
ਪਵਾਰ ਨੇ ਕਿਹਾ ਕਿ ਰੋਹਤ ਸ਼ਰਮਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹੁਣ ਟੀ-20 ਇੰਟਰਨੈਸ਼ਨਲ 'ਚ ਨਹੀਂ ਖੇਡਣਗੇ। ਪਰ ਜਦੋਂ ਵੀ ਅਸੀਂ ਕੋਈ ਟੀ-20 ਮੈਚ ਦੇਖਦੇ ਹਾਂ, ਅਸੀਂ ਤੁਹਾਨੂੰ ਅਤੇ ਤੁਹਾਡੀ ਟੀਮ ਦੀਆਂ ਪ੍ਰਾਪਤੀਆਂ ਨੂੰ ਹਮੇਸ਼ਾ ਯਾਦ ਰੱਖਾਂਗੇ। ਫਡਨਵੀਸ ਨੇ ਰੋਹਿਤ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਨਾਂ ਹੁਣ ਕ੍ਰਿਕਟ ਇਤਿਹਾਸ 'ਚ ਹਮੇਸ਼ਾ ਲਈ ਲਿਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰੋਹਿਤ ਨੇ ਸਾਨੂੰ ਇੱਕੋ ਦਿਨ ਚੰਗੀ ਅਤੇ ਬੁਰੀ ਦੋਵੇਂ ਖ਼ਬਰਾਂ ਦਿੱਤੀਆਂ। ਉਨ੍ਹਾਂ ਨੇ ਟੀ-20 ਵਿਸ਼ਵ ਕੱਪ ਜਿੱਤਿਆ ਪਰ ਨਾਲ ਹੀ ਟੀ-20 ਅੰਤਰਰਾਸ਼ਟਰੀ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਉਨ੍ਹਾਂ ਦਾ ਨਾਂ ਭਾਰਤੀ ਕ੍ਰਿਕਟ ਇਤਿਹਾਸ ਵਿੱਚ ਹਮੇਸ਼ਾ ਲਈ ਲਿਖਿਆ ਗਿਆ ਹੈ।
ਰੋਹਿਤ ਨੇ ਕਿਹਾ ਕਿ ਫਾਈਨਲ 'ਚ ਜਿੱਤ ਟੀਮ ਦੀ ਕੋਸ਼ਿਸ਼ ਨਾਲ ਮਿਲੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮੈਨੂੰ ਦੱਸਿਆ ਕਿ ਵਿਧਾਨ ਭਵਨ ਪਰਿਸਰ ਵਿੱਚ ਅਜਿਹਾ ਸਮਾਗਮ ਕਦੇ ਨਹੀਂ ਹੋਇਆ। ਇੰਨੇ ਲੰਬੇ ਇੰਤਜ਼ਾਰ ਤੋਂ ਬਾਅਦ ਭਾਰਤ ਵਿੱਚ ਕ੍ਰਿਕਟ ਵਿਸ਼ਵ ਕੱਪ ਲਿਆਉਣ ਦਾ ਸੁਪਨਾ ਸਾਕਾਰ ਹੋਇਆ। ਇਹ ਟੀਮ ਦੀ ਕੋਸ਼ਿਸ਼ ਸੀ। ਉਸ ਨੇ ਮਜ਼ਾਕ ਵਿਚ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਟੀਮ ਦੀ ਕੋਸ਼ਿਸ਼ ਸੀ। ਸੂਰਿਆ ਨੇ ਸਾਰਿਆਂ ਨੂੰ ਦੱਸਿਆ ਕਿ ਉਹ ਖੁਸ਼ਕਿਸਮਤ ਹੈ ਕਿ ਗੇਂਦ ਉਨ੍ਹਾਂ ਦੇ ਹੱਥਾਂ 'ਚ ਆ ਗਈ। ਜੇਕਰ ਅਜਿਹਾ ਨਾ ਹੋਇਆ ਹੁੰਦਾ ਤਾਂ ਮੈਂ ਉਨ੍ਹਾਂ ਨੂੰ ਅਗਲੇ ਮੈਚ 'ਚੋਂ ਬਾਹਰ ਰੱਖਿਆ ਹੁੰਦਾ। ਫਾਈਨਲ 'ਚ ਮੈਚ ਦਾ ਰੁਖ ਹੀ ਬਦਲ ਦੇਣ ਵਾਲਾ ਕੈਚ ਲੈਣ ਵਾਲੇ ਸੂਰਿਆਕੁਮਾਰ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਖੁਸ਼ ਹਾਂ। ਸਾਨੂੰ ਕੱਲ੍ਹ ਅਤੇ ਅੱਜ ਇੱਥੇ ਵਿਧਾਨ ਭਵਨ ਵਿੱਚ ਮਿਲੇ ਸਮਰਥਨ ਨੂੰ ਮੈਂ ਕਦੇ ਨਹੀਂ ਭੁੱਲਾਂਗਾ। ਦੂਬੇ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਮਹਾਰਾਸ਼ਟਰ 'ਚ ਰਹਿ ਰਿਹਾ ਹਾਂ। ਕੱਲ੍ਹ ਸਾਨੂੰ ਮਿਲੇ ਸੁਆਗਤ ਨਾਲ ਅਸੀਂ ਬਹੁਤ ਖੁਸ਼ ਹੋਏ।
 


author

Aarti dhillon

Content Editor

Related News