ਸੁਰਜੀਤ ਹਾਕੀ ਟੂਰਨਾਮੈਂਟ : ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ ਨੇ ਦਰਜ ਕੀਤੀ ਜਿੱਤ

Saturday, Oct 12, 2019 - 02:18 PM (IST)

ਸੁਰਜੀਤ ਹਾਕੀ ਟੂਰਨਾਮੈਂਟ : ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ ਨੇ ਦਰਜ ਕੀਤੀ ਜਿੱਤ

ਜਲੰਧਰ— ਪੰਜਾਬ ਨੈਸ਼ਨਲ ਬੈਂਕ ਦਿੱਲੀ ਨੇ ਭਾਰਤੀ ਹਵਾਈ ਫੌਜ ਦੀ ਟੀਮ ਨੂੰ 1-0 ਨਾਲ ਹਰਾ ਕੇ ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਨ ਪਾਰਕ 'ਚ ਕਰਾਏ ਜਾਣ ਵਾਲੇ 36ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੇ ਕੁਆਲੀਫਾਇੰਗ ਦੌਰ 'ਚ ਜਿੱਤ ਦਰਜ ਕੀਤੀ ਹੈ। ਨਾਕ ਆਊਟ ਦੌਰ ਦੇ ਇਕ ਮੈਚ 'ਚ ਪੰਜਾਬ ਨੈਸ਼ਨਲ ਬੈਂਕ ਦਿੱਲੀ ਅਤੇ ਭਾਰਤੀ ਹਵਾਈ ਫੌਜ ਦੀਆਂ ਟੀਮਾਂ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲੀ। ਬੈਂਕ ਟੀਮ ਦਾ ਗੋਲ ਖਾਤਾ ਖੋਲ੍ਹ ਕੇ 26ਵੇਂ ਮਿੰਟ 'ਚ ਵਿਸ਼ਾਲ ਐਂਟਿਲ ਨੇ ਪੈਨਲਟੀ ਕਾਰਨਰ ਤੋਂ ਗੋਲ 'ਚ ਦਾਗਿਆ।

ਹਵਾਈ ਫੌਜ ਦੀ ਟੀਮ ਨੇ ਇਸ ਬੜ੍ਹਤ ਦੇ ਬਾਅਦ ਲਗਾਤਾਰ ਹਮਲੇ ਦਾਗੇ ਅਤੇ ਉਨ੍ਹਾਂ ਨੂੰ ਸਫਲਤਾ ਨਸੀਬ ਨਹੀਂ ਹੋਈ। ਬੈਂਕ ਟੀਮ ਇਹ ਬੜ੍ਹਤ ਪਹਿਲੇ ਹਾਫ ਟਾਈਮ ਅਤੇ ਫਿਰ ਨਿਰਧਾਰਤ ਸਮੇਂ ਤਕ ਕਾਇਮ ਰਹੀ। ਬੈਂਕ ਦੀ ਜਿੱਤ 'ਚ ਗੋਲਕੀਪਰ ਜਸਬੀਰ ਸਿੰਘ ਦੇ ਰੱਖਿਆਤਮਕ ਖੇਡ 'ਚ ਅਹਿਮ ਯੋਗਦਾਨ ਦਿੱਤਾ। ਅੱਜ ਦੇ ਦੂਜੇ ਕੁਆਲੀਫਾਇੰਗ ਮੈਚ 'ਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਦੀ ਟੀਮ ਨੇ ਸੀ. ਏ. ਜੀ. (ਕੈਗ) ਦਿੱਲੀ ਦੀ ਟੀਮ ਨੂੰ 5-1 ਨਾਲ ਹਰਾ ਕੇ ਅਗਲੇ ਪੜਾਅ 'ਚ ਪ੍ਰਵੇਸ਼ ਪਾਇਆ ਹੈ। ਬੈਂਕ ਵੱਲੋਂ ਵਰਿੰਦਰ ਸਿੰਘ (22ਵੇਂ ਮਿੰਟ), ਪ੍ਰਿੰਸ (35ਵੇਂ ਮਿੰਟ), ਜਸਕਰਨ ਸਿੰਘ (37ਵੇਂ ਮਿੰਟ), ਰਣਜੋਧ ਸਿੰਘ (49ਵੇਂ) ਅਤੇ ਗਗਨਪ੍ਰੀਤ ਸਿੰਘ (57ਵੇਂ ਮਿੰਟ) ਨੇ ਇਕ-ਇਕ ਗੋਲ ਦਾਗਿਆ ਜਦਕਿ ਕੈਗ ਲਈ ਇਕਮਾਤਰ ਗੋਲ 15ਵੇਂ ਮਿੰਟ 'ਚ ਇਮਰਾਨ ਖਾਨ (ਜੂਨੀਅਰ) ਨੇ ਕੀਤਾ।


author

Tarsem Singh

Content Editor

Related News