ਸੁਰਿੰਦਰ ਨਾਡਾ ਬਣੇ ਹਰਿਆਣਾ ਸਟੀਲਰਸ ਦੇ ਕਪਤਾਨ
Tuesday, Jul 25, 2017 - 12:40 AM (IST)

ਸੋਨੀਪਤ— ਪ੍ਰੋ ਕਬੱਡੀ ਲੀਗ ਦੀ ਨਵੀਂ ਫੈਂ੍ਰਚਾਈਜ਼ ਹਰਿਆਣਾ ਸਟੀਲਰਸ ਨੇ 28 ਜੁਲਾਈ ਤੋਂ ਸ਼ੁਰੂ ਹੋ ਰਹੀ ਲੀਗ ਦੇ ਆਪਣੀ ਸ਼ੁਰੂਆਤ ਦੇ ਸੀਜ਼ਨ ਲਈ ਸਥਾਨਕ ਖਿਡਾਰੀ ਸੁਰਿੰਦਰ ਨਾਡਾ ਨੂੰ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ। ਜੇ.ਐੱਸ.ਡਬਲਯੂ. ਸਪੋਰਟਸ ਦੇ ਮਾਲਕੀ ਵਾਲੀ ਹਰਿਆਣਾ ਸਟੀਲਰਸ ਨੇ ਸੁਰਿੰਦਰ ਨਾਡਾ ਤੋਂ ਇਲਾਵਾ ਹਰਿਆਣਾ ਦੇ ਹੀ ਵਜ਼ੀਰ ਸਿੰਘ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਹੈ। ਟੀਮ ਨੇ ਕਰਨਾਟਕਾ ਦੇ ਵੇਲਾਰੀ 'ਚ ਪ੍ਰੀ-ਸੈਸ਼ਨ ਕੈਂਪ 'ਚ ਪਿਛਲੇ ਤਿੰਨ ਹਫਤੇ ਤੱਕ ਅਭਿਆਸ ਕੀਤਾ ਅਤੇ ਕੋਚ ਰਣਬੀਰ ਸਿੰਘ ਖੋਖਰ ਦਾ ਕਹਿਣਾ ਹੈ ਕਿ ਉਹ ਟੀਮ ਦੀ ਤਿਆਰੀਆਂ ਤੋਂ ਸੰਤੁਸ਼ਟ ਹੈ। ਕਪਤਾਨ ਨਾਡਾ ਨੇ ਕਿਹਾ ਕਿ ਹਰਿਆਣਾ ਨੇ ਦੇਸ਼ ਨੂੰ ਕਈ ਕਬੱਡੀ ਖਿਡਾਰੀ ਦਿੱਤੇ ਹਨ।