ਰੈਨਾ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਦੀ ਕੀਤੀ ਸ਼ਲਾਘਾ, ਕਿਹਾ-ਮਾਹੀ ਦੀ ਤਰ੍ਹਾਂ ਰਹਿੰਦੇ ਹਨ ਕੂਲ

Saturday, May 23, 2020 - 12:25 PM (IST)

ਰੈਨਾ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਦੀ ਕੀਤੀ ਸ਼ਲਾਘਾ, ਕਿਹਾ-ਮਾਹੀ ਦੀ ਤਰ੍ਹਾਂ ਰਹਿੰਦੇ ਹਨ ਕੂਲ

ਸਪੋਰਟਸ ਡੈਸਕ— ਕ੍ਰਿਕਟ ਦੇ ਸਿਮਿਤ ਓਵਰਾਂ ਦੇ ਫਾਰਮੈਟ ’ਚ ਟੀਮ ਇੰਡੀਆ ਦੇ ਉਪ-ਕਪਤਾਨ ਰੋਹਿਤ ਸ਼ਰਮਾ ਦੀ ਕਪਤਾਨੀ ਅਤੇ ਵਿਰਾਟ ਕੋਹਲੀ ਦੀ ਕਪਤਾਨੀ ’ਚ ਕਾਫ਼ੀ ਫਰਕ ਨਜ਼ਰ ਆਉਂਦਾ ਹੈ, ਦੋਵੇਂ ਵੱਖ-ਵੱਖ ਤਰ੍ਹਾਂ ਨਾਲ ਟੀਮ ਦੀ ਅਗੁਵਾਈ ਕਰਦੇ ਹਨ। ਵਿਰਾਟ ਦੀ ਗੈਰਮੌਜੂਦਗੀ ’ਚ ਰੋਹਿਤ ਨੇ ਟੀਮ ਇੰਡੀਆ ਦੀ ਕਮਾਨ ਸਾਂਭੀ ਹੈ। ਰੋਹਿਤ ਦੀ ਕਪਤਾਨੀ ਦੀ ਤੁਲਨਾ ਹਾਲਾਂਕਿ ਕੈਪਟਨ ਕੂਲ ਦੇ ਨਾਂ ਨਾਲ ਮਸ਼ਹੂਰ ਹੋਏ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਤੇ ਜਰੂਰ ਕੀਤੀ ਗਈ ਹੈ। ਇਸ ਬਾਰੇ ’ਚ ਚੇਂਨਈ ਸੁਪਰ ਕਿੰਗਜ਼ ਟੀਮ ’ਚ ਧੋਨੀ ਦੇ ਨਾਲ ਦਿੱਗਜ ਕ੍ਰਿਕਟਰ ਸੁਰੇਸ਼ ਰੈਨਾ ਨੇ ਕਿਹਾ ਹੈ ਕਿ ਰੋਹਿਤ ਦਾ ਸ਼ਾਂਤ ਸੁਭਾਅ ਅਤੇ ਉਨ੍ਹਾਂ ਦੀ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਦਾ ਤਰੀਕਾ ਧੋਨੀ ਦੇ ਸਮਾਨ ਹੈ।PunjabKesari

ਰੈਨਾ ਦਾ ਮੰਨਣਾ ਹੈ ਕਿ ਰੋਹਿਤ ਦੀ ਕਪਤਾਨੀ ਕਾਫ਼ੀ ਕੁਝ ਧੋਨੀ ਵਰਗੀ ਹੀ ਹੈ, ਉਹ ਬਿੰਦਾਸ ਹਨ, ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਹ ਜਦੋਂ ਵੀ ਜਾਣਗੇ ਦੌੜਾਂ ਬਣਾਉਣਗੇ। ਉਨ੍ਹਾਂ ਦੇ ਅੰਦਰ ਅਜਿਹਾ ‍ਆਤਮਵਿਸ਼ਵਾਸ ਰਹਿੰਦਾ ਹੈ ਅਤੇ ਫਿਰ ਖਿਡਾਰੀਆਂ ’ਚ ਵੀ ਉਹੋ ਜਿਹਾ ਹੀ ‍ਆਤਮਵਿਸ਼ਵਾਸ ਆਉਂਦਾ ਹੈ। ਇਸ ਤਰ੍ਹਾਂ ਦਾ ‍ਆਤਮਵਿਸ਼ਵਾਸ ਜਿਸ ਖਿਡਾਰੀ ’ਚ ਹੁੰਦਾ ਹੈ ਤਾਂ ਬਾਕੀ ਖਿਡਾਰੀਆਂ ਨੂੰ ਵੀ ਉਸ ਤੋਂ ਸਿੱਖਣ ਨੂੰ ਮਿਲਦਾ ਹੈ... ਮੈਨੂੰ ਰੋਹਿਤ ਦੇ ਬਾਰੇ ’ਚ ਇਹ ਗੱਲ ਪਸੰਦ ਹੈ।‘PunjabKesari

ਰੈਨਾ ਨੇ ਸਪੋਰਟਸ ਸ¬ਕ੍ਰੀਨ ਦੇ ਯੂਟਿਊਬ ਪੇਜ ’ਤੇ ਕਿਹਾ, ਮੈਂ ਉਨ੍ਹਾਂ ਨੂੰ ਪੁਣੇ ਤੋਂ ਖਿਲਾਫ ਮੁੰਬਈ ਲਈ ਖੇਡਦੇ ਹੋਏ ਦੇਖਿਆ ਸੀ। ਉਨ੍ਹਾਂ ਨੇ 2-3 ਸ਼ਾਨਦਾਰ ਰਣਨੀਤੀਆਂ ਪੇਸ਼ ਕੀਤੀਆਂ ਸਨ। ਮੁਸ਼ਕਿਲ ਹਾਲਾਤਾਂ ’ਚ ਖੁਸ਼ਕ (ਡਰਾਏ) ਵਿਕਟ ’ਤੇ ਜਿਸ ਤਰ੍ਹਾਂ ਉਹ ਓਵਰ ਦੇ ਵਿਚਕਾਰ ਬਦਲਾਅ ਕਰ ਰਹੇ ਸਨ, ਜਿਸ ਤਰ੍ਹਾਂ ਨਾਲ ਉਹ ਪ੍ਰੇਸ਼ਰ ਹੱਟਾ ਰਹੇ ਸਨ ਅਤੇ ਦੂਜੀ ਟੀਮ ’ਤੇ ਦਬਾਅ ਵਧਾ ਰਹੇ ਸਨ, ਉਨ੍ਹਾਂ ਨੂੰ ਦੇਖ ਕੇ ਤੁਸੀਂ ਸਮਝ ਜਾਵੋਗੇ ਕਿ ਉਹ ਸਾਰੇ ਫੈਸਲੇ ਉਹ ਆਪਣੇ ਆਪ ਲੈ ਰਹੇ ਹਨ। ਹਾਂ, ਉਨ੍ਹਾਂ ਨੂੰ ਬਾਹਰ ਤੋਂ ਕੁਝ ਸਲਾਹਾਂ ਮਿਲ ਸਕਦੇ ਹਨ ਪਰ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਨੂੰ ਕਰਨਾ ਕੀ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਕਪਤਾਨ ਦੇ ਤੌਰ ’ਤੇ ਉਨ੍ਹਾਂ ਨੇ ਕਈ ਸਾਰੀਆਂ ਟਰਾਫੀਆਂ ਜਿੱਤੀਆਂ ਹਨ।PunjabKesari

ਰੋਹਿਤ ਨੇ ਆਪਣੀ ਕਪਤਾਨੀ ’ਚ ਮੁੰਬਈ ਇੰਡੀਅਨਜ਼ ਨੂੰ 4 ਵਾਰ ਆਈ. ਪੀ. ਐੱਲ ਖਿਤਾਬ ਦਿਵਾਏੇ ਹਨ। ਆਈ. ਪੀ. ਐੱਲ ’ਚ ਉਨ੍ਹਾਂ ਦੀ ਕਪਤਾਨੀ ਹੁਣ ਤਕ ਸ਼ਾਨਦਾਰ ਰਹੀ ਹੈ। ਉਹ ਸਮੇਂ-ਸਮੇਂ ’ਤੇ ਲਿਮਟਿਡ ਓਵਰ ’ਚ ਭਾਰਤੀ ਟੀਮ ਦੀ ਵੀ ਅਗੁਵਾਈ ਕਰਦੇ ਹਨ।
 


author

Davinder Singh

Content Editor

Related News