ਕ੍ਰਿਕਟਰ ਸੁਰੇਸ਼ ਰੈਨਾ ਦੇ ਪਿਤਾ ਦਾ ਦਿਹਾਂਤ

Monday, Feb 07, 2022 - 12:43 PM (IST)

ਨਵੀਂ ਦਿੱਲੀ (ਭਾਸ਼ਾ) : ਭਾਰਤ ਦੇ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਦੇ ਪਿਤਾ ਤ੍ਰਿਲੋਕਚੰਦ ਰੈਨਾ ਦਾ ਐਤਵਾਰ ਨੂੰ ਲੰਬੀ ਬੀਮਾਰੀ ਦੇ ਬਾਅਦ ਦਿਹਾਂਤ ਹੋ ਗਿਆ। ਇਕ ਸੂਤਰ ਨੇ ਪੀ.ਟੀ.ਆਈ. ਨੂੰ ਦੱਸਿਆ, ‘ਉਹ ਪਿਛਲੇ 1 ਸਾਲ ਤੋਂ ਕੈਂਸਰ ਨਾਲ ਜੂਝ ਰਹੇ ਸਨ।’

ਇਹ ਵੀ ਪੜ੍ਹੋ: ਸਚਿਨ ਲਈ ਸਭ ਤੋਂ ਪਹਿਲਾਂ ਲਤਾ ਮੰਗੇਸ਼ਕਰ ਨੇ ਹੀ ਕੀਤੀ ਸੀ ਇਸ ਸਨਮਾਨ ਦੀ ਮੰਗ, 'ਆਈ' ਆਖ ਬੁਲਾਉਂਦੇ ਸਨ ਤੇਂਦੁਲਕਰ

PunjabKesari

ਸੁਰੇਸ਼ ਰੈਨਾ ਨੇ ਵੀ ਆਪਣੇ ਟਵਿਟਰ ਅਕਾਊਂਟ ’ਤੇ ਆਪਣੇ ਪਿਤਾ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਪਿਤਾ ਨੂੰ ਗੁਆਉਣ ਦਾ ਦਰਦ ਬਿਆਨ ਨਹੀਂ ਕੀਤਾ ਜਾ ਸਕਦਾ। ਕੱਲ੍ਹ ਮੇਰੇ ਪਿਤਾ ਦੇ ਦਿਹਾਂਤ ’ਤੇ ਮੈਂ ਆਪਣਾ ਸਪੋਰਟ ਸਿਸਟਮ, ਆਪਣੀ ਤਾਕਤ ਦਾ ਥੰਮ੍ਹ ਵੀ ਗੁਆ ਦਿੱਤਾ। ਉਹ ਆਖ਼ਰੀ ਸਾਹ ਤੱਕ ਸੱਚੇ ਯੋਧਾ ਸਨ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ। ਤੁਹਾਡੀ ਕਮੀ ਹਮੇਸ਼ਾ ਖਲੇਗੀ।’

PunjabKesari

ਹਰਭਜਨ ਸਿੰਘ ਸਮੇਤ ਰੈਨਾ ਦੇ ਸਾਥੀ ਖਿਡਾਰੀਆਂ ਨੇ ਸੋਸ਼ਲ ਮੀਡੀਆ ’ਤੇ ਸੋਗ ਪ੍ਰਗਟ ਕੀਤਾ। ਹਰਭਜਨ ਨੇ ਲਿਖਿਆ, ‘ਸੁਰੇਸ਼ ਰੈਨਾ ਦੇ ਪਿਤਾ ਦੇ ਬਾਰੇ ਵਿਚ ਸੁਣ ਕੇ ਦੁੱਖ ਹੋਇਆ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਅੰਕਲ ਜੀ।’ ਰੈਨਾ ਨੇ ਭਾਰਤ ਲਈ 18 ਟੈਸਟ, 226 ਵਨਡੇ ਅਤੇ 78 ਟੀ20 ਖੇਡੇ ਹਨ।

ਇਹ ਵੀ ਪੜ੍ਹੋ: ਗਾਇਕਾ ਲਤਾ ਮੰਗੇਸ਼ਕਰ ਦੇ ਦੇਹਾਂਤ 'ਤੇ ਪਾਕਿ PM ਇਮਰਾਨ ਖਾਨ ਨੇ ਜਤਾਇਆ ਦੁੱਖ, ਆਖੀ ਇਹ ਗੱਲ


cherry

Content Editor

Related News