ਸਨਵੇ ਸਿਟਜਸ ਇੰਟਰਨੈਸ਼ਨਲ : ਪ੍ਰਗਿਆਨੰਦਾ ਦੀ ਲਗਾਤਾਰ ਚੌਥੀ ਜਿੱਤ
Tuesday, Dec 17, 2019 - 10:51 PM (IST)

ਸਿਟਜ਼ (ਸਪੇਨ) (ਨਿਕਲੇਸ਼ ਜੈਨ)- ਵੱਕਾਰੀ ਸਨਵੇ ਸਿਟਜ਼ ਇੰਟਰਨੈਸ਼ਨਲ ਵਿਚ ਭਾਰਤ ਦੇ ਨੰਨ੍ਹੇ ਸਮਰਾਟ ਆਰ. ਪ੍ਿਰਅਗਾਨੰਦਾ, ਸੁਨੀਲ ਨਾਰਾਇਣਨ ਅਤੇ ਤਜਰਬੇਕਾਰ ਖਿਡਾਰੀ ਐੱਸ. ਪੀ. ਸੇਥੂਰਮਨ ਨੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਪ੍ਰਗਿਆਨੰਦਾ ਨੇ ਜਾਰਜੀਆ ਦੀ ਚੋਟੀ ਦੀ ਮਹਿਲਾ ਖਿਡਾਰਨ ਨਿਨੋ ਬਤਸਿਯਸ਼ਵਿਲੀ ਨੂੰ ਇਕਤਰਫਾ ਅੰਦਾਜ਼ ਵਿਚ ਹਰਾਇਆ। ਕਾਲੇ ਮੋਹਰਿਆਂ ਨਾਲ ਕਿੰਗ ਇੰਡੀਅਨ ਓਪਨਿੰਗ ਖੇਡਦੇ ਹੋਏ ਪ੍ਰਗਿਆਨੰਧਾ ਨੇ ਵਿਰੋਧੀ ਰਾਜਾਂ 'ਤੇ ਸ਼ਾਨਦਾਰ ਹਮਲਾ ਕਰਦੇ ਹੋਏ 41 ਚਾਲਾਂ ਵਿਚ ਜਿੱਤ ਦਰਜ ਕੀਤੀ।
ਐੱਸ. ਪੀ. ਸੇਥੂਰਮਨ ਨੇ ਇਸਰਾਈਲ ਦੇ ਹਨਨੇਸ ਸਟੇਫਸੋਨ ਨੂੰ ਡੱਚ ਡਿਫੈਂਸ ਵਿਚ 52 ਚਾਲਾਂ ਵਿਚ ਹਰਾਇਆ ਤਾਂ ਸੁਨੀਲ ਨਾਰਾਇਣਨ ਨੇ ਜਰਮਨੀ ਦੇ ਲੇਵ ਯਾਂਕੇਲਵਿਚ ਹਰਾਇਆ। ਇਸ ਤਰ੍ਹਾਂ ਇਹ ਤਿੰਨੋਂ ਖਿਡਾਰੀ 4 ਅੰਕ ਬਣਾ ਕੇ ਯੂਕ੍ਰੇਨ ਦੇ ਐਂਟੋਨ ਕੋਰੋਬੋਵ ਅਤੇ ਚੀਨ ਦੇ ਲੀ ਡੀ ਦੇ ਨਾਲ ਸਾਂਝੇ ਰੂਪ ਨਾਲ ਬੜ੍ਹਤ 'ਤੇ ਚੱਲ ਰਹੇ ਹਨ।