IPL 2022 : ਅੱਜ ਹੈਦਰਾਬਾਦ ਦਾ ਸਾਹਮਣਾ ਗੁਜਰਾਤ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
Monday, Apr 11, 2022 - 12:35 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 21ਵਾਂ ਮੈਚ ਅੱਜ ਮੁੰਬਈ ਦੇ ਡੀ ਵਾਈ ਪਾਟਿਲ ਸਟੇਡੀਅਮ 'ਚ ਸਨਰਾਈਜ਼ਰਜ਼ ਹੈਦਰਾਬਾਦ ਤੇ ਗੁਜਰਾਤ ਟਾਈਟਨਸ ਦਰਮਿਆਨ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ ਜਾਣਦੇ ਹਾਂ ਕਿ ਦੋਵਾਂ ਟੀਮਾਂ 'ਚੋਂ ਕਿਸ ਟੀਮ ਦਾ ਪਲੜਾ ਹੈ ਭਾਰੀ।
ਇਹ ਵੀ ਪੜ੍ਹੋ : ਕੋਲਕਾਤਾ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਅਦ ਕੁਲਦੀਪ ਨੇ ਦਿੱਤਾ ਵੱਡਾ ਬਿਆਨ
ਜੇਕਰ ਗੁਜਰਾਤ ਦੀ ਗੱਲ ਕਰੀਏ ਤਾਂ ਉਸ ਨੇ ਜਿੱਤ ਦੀ ਹੈਟ੍ਰਿਕ ਪੂਰੀ ਕਰ ਲਈ ਹੈ। ਪੰਜਾਬ ਕਿੰਗਜ਼ ਖ਼ਿਲਾਫ਼ ਆਖ਼ਰੀ 2 ਗੇਂਦਾਂ 'ਤੇ ਰਾਹੁਲ ਤੇਵਤੀਆ ਨੇ 2 ਛੱਕੇ ਜੜ ਕੇ ਟੀਮ ਨੂੰ ਰੋਮਾਂਚਕ ਮੁਕਾਬਲਾ ਜਿਤਾਇਆ ਸੀ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਗੁਜਰਾਤ ਬਾਕੀ ਟੀਮਾਂ ਲਈ ਵੱਡਾ ਖ਼ਤਰਾ ਬਣ ਕੇ ਉਭਰੀ ਹੈ। ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਦੋ ਹਾਰ ਦੇ ਬਾਅਦ ਚੇਨਈ ਨੂੰ ਸ਼ਿਕਸਤ ਦੇ ਕੇ ਇਸ ਮੁਕਾਬਲੇ 'ਚ ਉਤਰੇਗੀ। ਚੇਨਈ ਖ਼ਿਲਾਫ਼ ਹੈਦਰਾਬਾਦ ਨੇ ਗੇਂਦਬਾਜ਼ੀ ਤੇ ਬੱਲੇਬਾਜ਼ੀ ਵਿਭਾਗ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਅਜਿਹੇ 'ਚ ਉਹ ਅੱਜ ਗੁਜਰਾਤ ਨੂੰ ਵੱਡੀ ਚੁਣੌਤੀ ਦੇ ਸਕਦੀ ਹੈ।
ਇਹ ਵੀ ਪੜ੍ਹੋ : DC v KKR : ਪ੍ਰਿਥਵੀ ਨੇ ਬਣਾਇਆ ਰਿਕਾਰਡ, ਸਹਿਵਾਗ ਤੋਂ ਬਾਅਦ ਅਜਿਹਾ ਕਰਨ ਵਾਲੇ ਦੂਜੇ ਖਿਡਾਰੀ
ਸੰਭਾਵਿਤ ਟੀਮਾਂ -
ਸਨਰਾਈਜ਼ਰਜ਼ ਹੈਦਰਾਬਾਦ : ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਐਡੇਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਸ਼ਸ਼ਾਂਕ ਸਿੰਘ, ਅਭਿਸ਼ੇਕ ਸ਼ਰਮਾ, ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਮਾਰਕੋ ਜੇਨਸਨ, ਉਮਰਾਨ ਮਲਿਕ, ਟੀ ਨਟਰਾਜਨ।
ਗੁਜਰਾਤ ਟਾਈਟਨਸ : ਸ਼ੁਭਮਨ ਗਿੱਲ, ਮੈਥਿਊ ਵੇਡ (ਵਿਕਟਕੀਪਰ), ਸਾਈ ਸੁਦਰਸ਼ਨ, ਡੇਵਿਡ ਮਿਲਰ, ਹਾਰਦਿਕ ਪੰਡਯਾ (ਕਪਤਾਨ), ਰਾਹੁਲ ਤੇਵਤੀਆ, ਰਾਸ਼ਿਦ ਖ਼ਾਨ, ਅਭਿਨਵ ਮਨੋਹਰ, ਦਰਸ਼ਨ ਨਲਕੰਡੇ, ਲਾਕੀ ਫਰਗਿਊਸਨ, ਮੁਹੰਮਦ ਸੰਮੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।