ਸਨਰਾਈਜ਼ਰਜ਼ ਹੈਦਰਾਬਾਦ ਨੂੰ ਮੱਧਕ੍ਰਮ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ

Monday, Apr 05, 2021 - 02:26 AM (IST)

ਸਨਰਾਈਜ਼ਰਜ਼ ਹੈਦਰਾਬਾਦ ਨੂੰ ਮੱਧਕ੍ਰਮ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ

ਨਵੀਂ ਦਿੱਲੀ– ਆਈ. ਪੀ. ਐੱਲ. ਵਿਚ ਸਭ ਤੋਂ ਵੱਧ ਨਿਰੰਤਰ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਵਿਚੋਂ ਇਕ ਸਨਰਾਈਜ਼ਰਜ਼ ਹੈਦਰਾਬਾਦ ਟੂਰਨਾਮੈਂਟ ਦੇ ਆਗਾਮੀ ਸੈਸ਼ਨ ਵਿਚ ਮੱਧਕ੍ਰਮ ਦੀ ਬੱਲੇਬਾਜ਼ੀ ਵਿਚ ਸੁਧਾਰ ਦੇ ਇਰਾਦੇ ਨਾਲ ਉਤਰੇਗੀ। ਡੇਵਿਡ ਵਾਰਨਰ ਦੀ ਅਗਵਾਈ ਵਿਚ 2016 ਵਿਚ ਆਪਣਾ ਇਕਲੌਤਾ ਆਈ. ਪੀ. ਐੱਲ. ਖਿਤਾਬ ਜਿੱਤਣ ਤੋਂ ਬਾਅਦ ਤੋਂ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਹਮੇਸ਼ਾ ਪਲੇਅ ਆਫ ਵਿਚ ਜਗ੍ਹਾ ਬਣਾਈ ਹੈ ਪਰ ਖਿਤਾਬ ਜਿੱਤਣ ਵਿਚ ਅਸਫਲ ਰਹੀ।

ਇਹ ਖ਼ਬਰ ਪੜ੍ਹੋ-  ਭਾਰਤ 'ਚ ਕ੍ਰਿਕਟ ਦੀ ਸ਼ੁਰੂਆਤੀ ਮਹਿਲਾ ਕੁਮੈਂਟਟੇਰ ਚੰਦ੍ਰਾ ਨਾਇਡੂ ਨਹੀਂ ਰਹੀ


ਟੀਮ ਨੂੰ 2017 'ਚ ਐਲਿਮੀਨੇਟਰ ਮੁਕਾਬਲੇ ਦੌਰਾਨ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ ਇਸ ਤੋਂ ਅਗਲੇ ਸਾਲ ਹੈਦਰਾਬਾਦ ਦੀ ਟੀਮ ਫਾਈਨਲ ਵਿਚ ਚੇਨਈ ਸੁਪਰ ਕਿੰਗਜ਼ ਵਿਰੁੱਧ ਹਾਰ ਗਈ। ਆਈ. ਪੀ. ਐੱਲ. 2019 ਅਤੇ ਪਿਛਲੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਯੂ. ਏ. ਈ. ਵਿਚ ਹੋਏ ਆਈ. ਪੀ. ਐੱਲ. 2020 ਵਿਚ ਟੀਮ ਨੂੰ ਦਿੱਲੀ ਕੈਪੀਟਲਸ ਵਿਰੁੱਧ ਕ੍ਰਮਵਾਰ ਐਲਿਮੀਨੇਟਰ ਤੇ ਦੂਜੇ ਕੁਆਲੀਫਾਇਰ ਵਿਚ ਹਾਰ ਝੱਲਣੀ ਪਈ ਸੀ।

ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਹਰਾਇਆ, ਬਣਾਇਆ ਲਗਾਤਾਰ 22 ਜਿੱਤ ਦਾ ਨਵਾਂ ਰਿਕਾਰਡ


ਟੀਮ ਨੇ 2021 ਸੈਸ਼ਨ ਲਈ ਆਪਣੇ ਮੁੱਖ ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਤੇ ਇਹ ਹੀ ਕਾਰਨ ਹੈ ਕਿ ਇਸ ਸਾਲ ਆਈ. ਪੀ. ਐੱਲ. ਨੀਲਾਮੀ ਵਿਚ ਟੀਮ ਕਾਫੀ ਸਰਗਰਮ ਨਹੀਂ ਸੀ ਤੇ ਉਸ ਨੇ ਸਿਰਫ ਕੁਝ ਬੈਕਅਪ ਖਿਡਾਰੀਆਂ ਨੂੰ ਹੀ ਖਰੀਦਿਆ ਹੈ। ਪਿਛਲੇ ਟੂਰਨਾਮੈਂਟ ਵਿਚ ਟੀਮ ਨੂੰ ਹਾਲਾਂਕਿ ਗੈਰ-ਤਜਰਬੇਕਾਰ ਮੱਧਕ੍ਰਮ ਦਾ ਨੁਕਸਾਨ ਹੋਇਆ ਸੀ ਕਿਉਂਕਿ ਟੀਮ ਪ੍ਰਿਯਮ ਗਰਗ, ਅਭਿਸ਼ੇਕ ਸ਼ਰਮਾ ਤੇ ਅਬਦੁਲ ਸਮਦ ਵਰਗੇ ਖਿਡਾਰੀਆਂ ’ਤੇ ਨਿਰਭਰ ਸੀ। ਟੀਮ ਦੇ ਮਜ਼ਬੂਤ ਪੱਖਾਂ ਦੀ ਗੱਲ ਕੀਤੀ ਜਾਵੇ ਤਾਂ ਟੀਮ ਦਾ ਸੰਤੁਲਨ ਉਸ ਦਾ ਸਭ ਤੋਂ ਮਜ਼ਬੂਤ ਪੱਖ ਹੈ, ਵਿਸ਼ੇਸ਼ ਤੌਰ ’ਤੇ ਚੋਟੀਕ੍ਰਮ। ਟੀਮ ਕੋਲ ਡੇਵਿਡ ਵਾਰਨਰ, ਜਾਨੀ ਬੇਅਰਸਟੋ, ਜੈਸਨ ਰਾਏ, ਕੇਨ ਵਿਲੀਅਮਸਨ, ਮਨੀਸ਼ ਪਾਂਡੇ ਤੇ ਰਿਧੀਮਾਨ ਸਾਹਾ ਵਰਗੇ ਖਿਡਾਰੀ ਹਨ, ਜਿਹੜੇ ਕਿਸੇ ਵੀ ਗੇਂਦਬਾਜ਼ੀ ਹਮਲੇ ਨੂੰ ਢਹਿ-ਢੇਰੀ ਕਰਨ ਵਿਚ ਸਮਰਥ ਹਨ।
ਵਾਰਨਰ ਤੇ ਬੇਅਰਸਟੋ ਦੀ ਸਲਾਮੀ ਜੋੜੀ ਆਈ. ਪੀ. ਐੱਲ. ਦੀਆਂ ਸਭ ਤੋਂ ਖਤਰਨਾਕ ਜੋੜੀਆਂ 'ਚੋਂ ਇਕ ਹੈ। ਜੈਸਨ ਰਾਏ ਵੀ ਆਖਰੀ-11 ਵਿਚ ਜਗ੍ਹਾ ਬਣਾਉਣ ਦਾ ਦਾਅਵੇਦਾਰ ਹੈ ਪਰ ਸਿਰਫ 4 ਵਿਦੇਸ਼ੀ ਖਿਡਾਰੀਆਂ ਨੂੰ ਖਿਡਾਉਣ ਦੇ ਨਿਯਮ ਕਾਰਨ ਸਿਰਫ ਵਾਰਨਰ ਤੇ ਰਾਸ਼ਿਦ ਖਾਨ ਦਾ ਖੇਡਣਾ ਤੈਅ ਹੈ। ਬਾਕੀ ਦੋ ਸਥਾਨਾਂ ਲਈ ਖਿਡਾਰੀਆਂ ਦੀ ਚੋਣ ਹਾਲਾਤ ਦੇ ਆਧਾਰ ’ਤੇ ਹੋਵੇਗੀ। ਜੈਸਨ ਹੋਲਡਰ ਆਪਣੇ ਆਲਰਾਊਂਡ ਪ੍ਰਦਰਸ਼ਨ, ਜਦਕਿ ਕੇਨ ਵਿਲੀਅਮਸਨ ਆਪਣੇ ਤਜਰਬੇ ਦੇ ਕਾਰਨ ਦਾਅਵੇਦਾਰ ਹੋਣਗੇ।

ਇਹ ਖ਼ਬਰ ਪੜ੍ਹੋ- ਮੈਂ ਪਾਵਰ ਹਿਟਰ ਨਹੀਂ ਪਰ ਵਿਰਾਟ ਤੇ ਰੋਹਿਤ ਵਰਗੇ ਖਿਡਾਰੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ : ਪੁਜਾਰਾ


ਟੀਮ ਦੀ ਗੇਂਦਬਾਜ਼ੀ ਪ੍ਰਭਾਵੀ ਹੈ। ਫਿੱਟ ਹੋ ਕੇ ਵਾਪਸੀ ਕਰਨ ਵਾਲੇ ਭੁਵਨੇਸ਼ਵਰ ਕੁਮਾਰ ਤੇ ਰਾਸ਼ਿਦ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਨਗੇ। ਅਫਗਾਨਿਸਤਾਨ ਦੇ ਹੀ ਸਟਾਰ ਸਪਿਨਰ ਮੁਜੀਬ ਉਰ ਰਹਿਮਾਨ ਤੇ ਯਾਰਕਰ ਮਾਹਿਰ ਟੀ. ਨਟਰਾਜਨ ਦੀ ਮੌਜੂਦਗੀ ਟੀਮ ਦੇ ਗੇਂਦਬਾਜ਼ੀ ਹਮਲੇ ਨੂੰ ਮਜ਼ਬੂਤ ਕਰਦੀ ਹੈ। ਬੱਲੇਬਾਜ਼ੀ ਕ੍ਰਮ ਵਿਚ ਹਾਲਾਂਕਿ ਫਿਨਿਸ਼ਰ ਦੀ ਕਮੀ ਟੀਮ ਦਾ ਕਮਜ਼ੋਰ ਪੱਖ ਹੈ। ਯੂ. ਏ. ਈ. ਵਿਚ ਹੋਏ ਪਿਛਲੇ ਆਈ. ਪੀ. ਐੱਲ. ਵਿਚ ਟੀਮ ਦਾ ਮੱਧਕ੍ਰਮ ਵੀ ਕਮਜ਼ੋਰ ਨਜ਼ਰ ਆਇਆ ਸੀ ਤੇ ਅਜਿਹੇ ਵਿਚ ਟੀਮ ਦੀਆਂ ਨਜ਼ਰਾਂ ਵਿਲੀਅਮਸਨ ਦੇ ਤਜਰਬੇ ’ਤੇ ਟਿਕੀਆਂ ਹੋਣਗੀਆਂ।

ਇਹ ਖ਼ਬਰ ਪੜ੍ਹੋ-  ਮੁੰਬਈ ’ਚ ਪਸ਼ੂ ਘਰ ਬਣਾਏਗੀ ਵਿਰਾਟ ਕੋਹਲੀ ਦੀ ਫਾਊਂਡੇਸ਼ਨ


ਵਿਜੇ ਸ਼ੰਕਰ ਨੂੰ ਆਲਰਾਊਂਡਰ ਦੇ ਰੂਪ ਵਿਚ ਟੀਮ ਵਿਚ ਆਪਣੀ ਅਹਿਮੀਅਤ ਸਾਬਤ ਕਰਨੀ ਪਵੇਗੀ। ਟੀਮ ਨੇ ਇਸ ਸਾਲ ਕੇਦਾਰ ਜਾਧਵ ਨੂੰ ਆਪਣੇ ਨਾਲ ਜੋੜਿਆ ਹੈ ਪਰ ਦੇਖਣਾ ਇਹ ਹੋਵੇਗਾ ਕਿ ਅਭਿਆਸ ਦੀ ਕਮੀ ਦੇ ਬਾਵਜੂਦ ਮਹਾਰਾਸ਼ਟਰ ਦਾ ਇਹ ਆਲਰਾਊਂਡਰ ਆਪਣੀ ਅਹਿਮੀਅਤ ਸਾਬਤ ਕਰ ਸਕੇਗਾ ਜਾਂ ਨਹੀਂ। ਸਾਹਾ ਨੂੰ ਜੇਕਰ ਬੱਲੇਬਾਜ਼ੀ ਕ੍ਰਮ ਵਿਚ ਉਪਰ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਬਿਹਤਰ ਅਸਰ ਛੱਡ ਸਕਦਾ ਹੈ, ਜਦਕਿ ਮੱਧਕ੍ਰਮ ਵਿਚ ਜਾਧਵ ਅਹਿਮ ਭੂਮਿਕਾ ਨਿਭਾ ਸਕਦਾ ਹੈ। ਪਾਂਡੇ ਕੋਲ ਵੀ ਆਈ. ਪੀ. ਐੱਲ. ਵਿਚ ਬਿਹਤਰ ਪ੍ਰਦਰਸ਼ਨ ਕਰ ਕੇ ਰਾਸ਼ਟਰੀ ਟੀਮ ਵਿਚ ਜਗ੍ਹਾ ਬਣਾਉਣ ਦੀ ਦਾਅਵੇਦਾਰੀ ਫਿਰ ਪੇਸ਼ ਕਰਨ ਦਾ ਮੌਕਾ ਹੋਵੇਗਾ। ਸਨਰਾਈਜ਼ਰਜ਼ ਦੀ ਟੀਮ ਆਪਣੇ ਚੋਟੀਕ੍ਰਮ ’ਤੇ ਵਧੇਰੇ ਨਿਰਭਰ ਹੈ, ਜੋ ਉਸ ਦੇ ਲਈ ਖਤਰੇ ਦੀ ਘੰਟੀ ਹੋ ਸਕਦੀ ਹੈ। ਜੇਕਰ ਵਾਰਨਰ, ਬੇਅਰਸਟੋ, ਪਾਂਡੇ ਤੇ ਵਿਲੀਅਮਸਨ ਲੰਬੇ ਸਮੇਂ ਤਕ ਖਰਾਬ ਫਾਰਮ ਨਾਲ ਜੂਝਦੇ ਹਨ ਤਾਂ ਫਿਰ ਮੱਧਕ੍ਰਮ ਤੇ ਹੇਠਲੇ ਕ੍ਰਮ ’ਤੇ ਕਾਫੀ ਦਬਾਅ ਆ ਜਾਵੇਗਾ। ਗੇਂਦਬਾਜ਼ੀ ਵਿਚ ਵੀ ਟੀਮ ਰਾਸ਼ਿਦ ਤੇ ਭੁਵਨੇਸ਼ਵਰ ’ਤੇ ਕਾਫੀ ਵਧੇਰੇ ਨਿਰਭਰ ਹੈ।


ਟੀਮ ਇਸ ਤਰ੍ਹਾਂ ਹੈ-
ਡੇਵਿਡ ਵਾਰਨਰ (ਕਪਤਾਨ), ਕੇਨ ਵਿਲੀਅਮਸਨ, ਵਿਰਾਟ ਸਿੰਘ, ਮਨੀਸ਼ ਪਾਂਡੇ, ਪ੍ਰਿਯਮ ਗਰਗ, ਰਿਧੀਮਾਨ ਸਾਹਾ, ਜਾਨੀ ਬੇਅਰਸਟੋ, ਜੈਸਨ ਰਾਏ, ਸ਼੍ਰੀਵਤਸ ਗੋਸਵਾਮੀ, ਵਿਜੇ ਸ਼ੰਕਰ, ਮੁਹੰਮਦ ਨਬੀ, ਕੇਦਾਰ ਜਾਧਵ, ਜੇ. ਸੁਚਿਤ, ਜੈਸਨ ਹੋਲਡਰ, ਅਭਿਸ਼ੇਕ ਵਰਮਾ, ਅਬਦੁਲ ਸਮਦ, ਭੁਵਨੇਸ਼ਵਰ ਕੁਮਾਰ, ਰਾਸ਼ਿਦ ਖਾਨ, ਟੀ. ਨਟਰਾਜਨ, ਸੰਦੀਪ ਸ਼ਰਮਾ, ਖਲੀਲ ਅਹਿਮਦ, ਸਿਧਾਰਥ ਕੌਲ, ਬਾਸਿਲ ਥਾਂਪੀ, ਸ਼ਾਹਬਾਜ਼ ਨਦੀਮ ਤੇ ਮੁਜੀਬ ਉਰ ਰਹਿਮਾਨ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News