ਸਨਰਾਈਜ਼ਰਸ ਹੈਦਰਾਬਾਦ ਦਾ ਵੱਡਾ ਫੈਸਲਾ, ਭੁਵਨੇਸ਼ਵਰ ਕੁਮਾਰ ਨੂੰ ਦਿੱਤੀ ਇਹ ਜ਼ਿੰਮੇਵਾਰੀ

Saturday, Mar 23, 2019 - 03:33 PM (IST)

ਸਨਰਾਈਜ਼ਰਸ ਹੈਦਰਾਬਾਦ ਦਾ ਵੱਡਾ ਫੈਸਲਾ, ਭੁਵਨੇਸ਼ਵਰ ਕੁਮਾਰ ਨੂੰ ਦਿੱਤੀ ਇਹ ਜ਼ਿੰਮੇਵਾਰੀ

ਨਵੀਂ ਦਿੱਲੀ : ਆਈ. ਪੀ. ਐੱਲ. 2019 ਦਾ ਆਗਾਜ਼ ਅੱਜ ਤੋਂ ਯਾਨੀ 23 ਮਾਰਚ ਤੋਂ ਹੋਣ ਵਾਲਾ ਹੈ। ਆਈ. ਪੀ. ਐੱਲ. ਦੇ 12ਵੇਂ ਸੀਜ਼ਨ ਤੋਂ ਪਹਿਲਾਂ ਮੈਚ ਵਿਚ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਆਹਮੋ-ਸਾਹਮਣੇ ਰਹਿਣ ਵਾਲੀ ਹੈ। ਉੱਥੇ ਹੀ ਆਈ. ਪੀ. ਐੱਲ. 2019 ਦੇ ਆਗਾਜ਼ ਤੋਂ ਪਹਿਲਾਂ ਸਨਰਾਈਜ਼ਰਸ ਹੈਦਰਾਬਾਦ ਟੀਮ ਮੈਨੇਜਮੈਂਟ ਨੇ ਵੱਡਾ ਫੈਸਲਾ ਲੈਂਦਿਆਂ ਭੁਵਨੇਸ਼ਵਰ ਕੁਮਾਰ ਨੂੰ ਟੀਮ ਦਾ ਉਪ-ਕਪਤਾਨ ਨਿਯੁਕਤ ਕੀਤਾ ਹੈ।

PunjabKesari

ਜ਼ਿਕਰਯੋਗ ਹੈ ਕਿ ਡੇਵਿਡ ਵਾਰਨਰ ਦੀ ਵੀ ਸਨਰਾਈਜ਼ਰਸ ਹੈਦਰਾਬਾਦ ਟੀਮ ਵਿਚ ਵਾਪਸੀ ਹੋ ਗਈ ਹੈ ਅਤੇ ਹਰ ਕਿਸੇ ਨੂੰ ਅਜਿਹੀ ਉਮੀਦ ਸੀ ਕਿ ਵਾਰਨਰ ਨੂੰ ਉਪ-ਕਪਤਾਨ ਬਣਾਇਆ ਜਾ ਸਕਦਾ ਹੈ ਪਰ ਹੁਣ ਡੇਵਿਡ ਵਾਰਨਰ ਆਈ. ਪੀ. ਐੱਲ. 2019 ਵਿਚ ਬਤੌਰ ਖਿਡਾਰੀ ਹੀ ਖੇਡਣ ਵਾਲੇ ਹਨ। ਦੱਸ ਦਈਏ ਕਿ ਆਈ. ਪੀ. ਐੱਲ. 2019 ਵਿਚ ਸਨਰਾਈਜ਼ਰਸ ਹੈਦਰਾਬਾਦ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 24 ਮਾਰਚ ਤੋਂ ਕਰਨ ਵਾਲੀ ਹੈ।


Related News