ਸਾਡੇ ਲਈ ਚੰਗਾ ਪ੍ਰਦਰਸ਼ਨ ਕਰਣਾ ਜ਼ਰੂਰੀ ਸੀ : ਪਾਂਡੇ
Friday, Oct 23, 2020 - 05:21 PM (IST)
ਦੁਬਈ (ਵਾਰਤਾ) : ਰਾਜਸਥਾਨ ਰਾਇਲਜ਼ ਨੂੰ ਹਰਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਕੇ ਮੈਨ ਆਫ ਦਿ ਮੈਚ ਬਣੇ ਸਨਰਾਇਜ਼ਰਸ ਹੈਦਰਾਬਾਦ ਦੇ ਖਿਡਾਰੀ ਮਨੀਸ਼ ਪਾਂਡੇ ਨੇ ਕਿਹਾ ਹੈ ਕਿ ਟੀਮ ਦੇ ਮੱਧ ਕ੍ਰਮ ਨੂੰ ਲੈ ਕੇ ਬਹੁਤ ਗੱਲਾਂ ਹੋ ਰਹੀਆਂ ਸਨ ਅਤੇ ਸਾਡੇ ਲਈ ਚੰਗਾ ਪ੍ਰਦਰਸ਼ਨ ਕਰਣਾ ਬਹੁਤ ਜ਼ਰੂਰੀ ਸੀ।
ਮੈਚ ਵਿਚ ਨਾਬਾਦ 83 ਦੌੜਾਂ ਦੀ ਪਾਰੀ ਖੇਡ ਕੇ ਹੈਦਰਾਬਾਦ ਨੂੰ ਜਿੱਤ ਦਿਵਾਉਣ ਵਾਲੇ ਪਾਂਡੇ ਨੇ ਕਿਹਾ, 'ਸਾਡੇ ਮੱਧ ਕ੍ਰਮ ਨੂੰ ਲੈ ਕੇ ਬਹੁਤ ਗੱਲਾਂ ਹੋ ਰਹੀਆਂ ਸਨ। ਸਾਡੇ ਲਈ ਬਿਹਤਰ ਪ੍ਰਦਰਸ਼ਨ ਕਰਣਾ ਬਹੁਤ ਜ਼ਰੂਰੀ ਸੀ। ਬਹੁਤ ਖੁਸ਼ੀ ਹੈ ਕਿ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਹੋਣੀ ਰੁੱਕ ਗਈਆਂ ਹਨ। ਅਸਲ ਵਿਚ ਬਹੁਤ ਖੁਸ਼ ਹਾਂ ਕਿ ਮੈਂ ਇੱਥੇ ਖੜਾ ਹਾਂ। ਸਾਡੇ ਕੋਲ ਜੋਫਰਾ ਆਰਚਰ ਨਾਲ ਨਜਿੱਠਣ ਦੀ ਯੋਜਨਾ ਸੀ। ਸਾਡੇ ਕੋਲ ਭਾਰਤੀ ਗੇਂਦਬਾਜ਼ਾਂ ਨੂੰ ਮੌਕਾ ਦੇਣ ਦੀ ਯੋਜਨਾ ਸੀ ਅਤੇ ਇਹ ਯੋਜਨਾ ਕੰਮ ਕਰ ਗਈ।'
ਉਨ੍ਹਾਂ ਕਿਹਾ, 'ਵਿਜੈ ਸ਼ੰਕਰ ਨੇ ਬੱਲੇਬਾਜ਼ੀ ਵਿਚ ਲੰਬੇ ਸਮੇਂ ਤੱਕ ਸਾਥ ਦਿੱਤਾ। ਉਹ ਸਾਡੇ ਲਈ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਣ ਆਏ। ਅਸੀਂ ਇਸ ਮੈਚ ਤੋਂ ਸਕਾਰਾਤਮਕ ਚੀਜਾਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅਸੀਂ ਟੂਰਨਾਮੈਂਟ ਦੇ ਬਾਕੀ ਮੈਚਾਂ ਵਿਚ ਇਸ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਾਂਗੇ।'