ਸੁਨੀਲ ਗਾਵਸਕਰ ਨੇ ਸਚਿਨ ਤੇਂਦੁਲਕਰ ਨੂੰ ਦਿੱਤਾ ਜਨਮਦਿਨ ''ਤੇ ਖਾਸ ਤੋਹਫਾ

04/24/2018 9:02:58 PM

ਨਵੀਂ ਦਿੱਲੀ—ਸਚਿਨ ਜਿਸ ਨੂੰ ਪੂਰੀ ਦੁਨੀਆ ਕ੍ਰਿਕਟ ਦਾ ਭਗਵਾਨ ਮੰਨਦੀ ਹੈ। ਉਸ ਮਹਾਨ ਸਖਸ਼ ਦਾ ਅੱਜ ਜਨਮ ਦਿਨ ਹੈ। ਸਚਿਨ ਜੋ ਦੁਨੀਆ ਦੇ ਕਿਸੇ ਵੀ ਕ੍ਰਿਕਟ ਸਟੇਡੀਅਮ 'ਚ ਅੱਜ ਵੀ ਆਸਾਨੀ ਨਾਲ ਸੁਣਿਆ ਜਾ ਸਕਦਾ ਹੈ। ਫਿਰ ਮੁੰਬਈ ਦਾ ਵਾਨਖੇੜੇ ਸਟੇਡੀਅਮ ਤਾਂ ਫਿਰ ਵੀ ਸਚਿਨ ਤੇਂਦੁਲਕਰ ਦਾ ਘਰ ਹੈ। ਉਸ 'ਚ ਵੀ ਅੱਜ ਦਾ ਦਿਨ ਤਾਂ ਬਹੁਤ ਖਾਸ ਹੈ, ਕਿਉਂਕਿ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ 45ਵਾਂ ਜਨਮਦਿਨ ਹੈ, ਜਦੋਂ ਉਹ ਮੁੰਬਈ ਟੀਮ ਨਾਲ ਸਟੇਡੀਅਮ 'ਚ ਦਿਖਾਈ ਦਿੱਤੇ ਤਾਂ ਉਨ੍ਹਾਂ ਦੇ ਨਾਮ ਦੀ ਗੂੰਜ ਚਾਰੋਂ ਪਾਸੇ ਸੁਣਾਈ ਦੇਣ ਲੱਗੀ।
ਦੱਸ ਦਈਏ ਕਿ ਆਈ.ਪੀ.ਐੱਲ.-11 ਦਾ 23ਵਾਂ ਮੁਕਾਬਲਾ ਮੁੰਬਈ ਇੰਡੀਅਨਸ ਅਤੇ ਸਨਰਾਇਜਰਸ ਹੈਦਰਾਬਾਦ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਹੈ। ਸਾਬਕਾ ਕ੍ਰਿਕਟਰ ਅਤੇ ਮੁੰਬਈ ਟੀਮ ਦੇ ਮੇਂਟਰ ਸਚਿਨ ਮੁੰਬਈ ਟੀਮ ਨਾਲ ਸਟੇਡੀਅਮ 'ਚ ਪਹੁੰਚੇ। ਜਦੋਂ ਉਹ ਮੈਦਾਨ 'ਤੇ ਨਜ਼ਰ ਆਏ ਤਾਂ ਕ੍ਰਿਕਟ ਫੈਨਸ ਸਚਿਨ-ਸਚਿਨ ਦਾ ਸ਼ੋਰ ਮਚਾਉਣ ਲੱਗੇ।
ਇਸ ਮੌਕੇ 'ਤੇ ਇਕ ਹੋਰ ਖਾਸ ਗੱਲ ਦੇਖਣ ਨੂੰ ਮਿਲੀ। ਉਹ ਇਹ ਕਿ ਕੂਮੇਂਟਰੀ ਕਰ ਰਹੇ ਸੀਨੀਅਰ ਕ੍ਰਿਕਟਰ ਸੁਨੀਲ ਗਾਵਸਕਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸਚਿਨ ਨਾਲ ਜਦੋਂ ਮਿਲੇ ਤਾਂ ਉਨ੍ਹਾਂ ਦੇ ਹੱਥ 'ਚ ਇਕ ਲਿਫਾਫਾ ਸੀ। ਉਸ ਲਿਫਾਫੇ 'ਚ ਸਚਿਨ ਲਈ ਬਹੁਤ ਖਾਸ ਤੋਹਫਾ ਸੀ। 
ਕੂਮੇਂਟਰੀ ਦੌਰਾਨ ਜਦੋਂ ਇਸ ਬਾਰੇ 'ਚ ਪੁੱਛਿਆ ਗਿਆ ਤਾਂ ਉਹ ਪਹਿਲਾਂ ਤਾਂ ਦੱਸਣ ਤੋਂ ਬੱਚ ਰਹੇ ਸੀ, ਪਰ ਜਦੋਂ ਜ਼ੋਰ ਦਿੱਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਲਿਫਾਪੇ 'ਚ ਸਚਿਨ ਲਈ ਤੋਹਫਾ ਸੀ। ਉਨ੍ਹਾਂ ਨੇ ਕਿਹਾ ਕਿ ਸੇਵਿੰਗ ਕਿਟ ਸਚਿਨ ਨੂੰ ਬਹੁਤ ਪਸੰਦ ਹੈ। ਇਸ ਲਈ ਮੈਂ ਉਨ੍ਹਾਂ ਨੂੰ ਇਹ ਤੋਹਫਾ ਦਿੱਤਾ।


Related News