ਗਾਵਸਕਰ ਬੋਲੇ- ਰਣਜੀ ਟਰਾਫੀ ਨਹੀਂ ਕਰ ਸਕਦੀ IPL ਦੀ ਬਰਾਬਰੀ, ਦੱਸਿਆ ਇਹ ਕਾਰਨ

Sunday, Jan 12, 2020 - 12:08 PM (IST)

ਗਾਵਸਕਰ ਬੋਲੇ- ਰਣਜੀ ਟਰਾਫੀ ਨਹੀਂ ਕਰ ਸਕਦੀ IPL ਦੀ ਬਰਾਬਰੀ, ਦੱਸਿਆ ਇਹ ਕਾਰਨ

ਨਵੀਂ ਦਿੱਲੀ— ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ ਕਿ ਦੇਸ਼ ਦੇ ਪਹਿਲੇ ਦਰਜੇ ਦੇ ਕ੍ਰਿਕਟ ਟੂਰਨਾਮੈਂਟ ਰਣਜੀ ਟਰਾਫੀ 'ਚ ਜਦੋਂ ਤਕ ਖਿਡਾਰੀਆਂ ਦੀ ਮੈਚ ਫੀਸ 'ਚ ਭਾਰੀ ਵਾਧਾ ਨਹੀਂ ਕੀਤਾ ਉਦੋਂ ਤਕ ਇਹ ਲੁਭਾਵਨੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਬਰਾਬਰੀ ਨਹੀਂ ਕਰ ਸਕਦੀ।ਰਣਜੀ ਟਰਾਫੀ ਖੇਡਣ ਲਈ ਇਕ ਖਿਡਾਰੀ ਨੂੰ ਹਰੇਕ ਮੈਚ 'ਚ ਲਗਭਗ ਢਾਈ ਲੱਖ ਰੁਪਏ ਮਿਲਦੇ ਹਨ ਪਰ ਕੁਝ ਸਮਾਂ ਪਹਿਲਾਂ ਤਕ ਖਿਡਾਰੀਆਂ ਨੂੰ ਕਾਫੀ ਘੱਟ ਮੈਚ ਫੀਸ ਮਿਲਦੀ ਸੀ। ਇਸ ਵਾਧੇ ਦੇ ਬਾਵਜੂਦ ਇਸ ਪਹਿਲੇ ਦਰਜੇ ਦੇ ਟੂਰਨਾਮੈਂਟ 'ਚੋਂ ਖਿਡਾਰੀਆਂ ਨੂੰ ਹੋਣ ਵਾਲੀ ਕਮਾਈ ਮਾਮੂਲੀ ਹੈ।
PunjabKesari
ਗਾਵਸਕਰ ਨੇ ਕਿਹਾ ਕਿ ਰਣਜੀ ਟਰਾਫੀ 'ਤੇ ਆਈ. ਪੀ. ਐੱਲ. ਦਾ ਦਬਦਬਾ ਰਹਿੰਦਾ ਹੈ। ਜਦੋਂ ਤਕ ਮੈਚ ਫੀਸ 'ਚ ਵੱਡਾ ਵਾਧਾ ਨਹੀਂ ਕੀਤਾ ਜਾਂਦਾ ਉਦੋਂ ਤਕ ਇਸ ਨੂੰ ਅਨਾਥ ਅਤੇ ਭਾਰਤੀ ਕ੍ਰਿਕਟ ਦਾ ਰਿਸ਼ਤੇ ਦਾ ਗਰੀਬ ਭਰਾ ਹੀ ਮੰਨਿਆ ਜਾਵੇਗਾ। ਆਸਟਰੇਲੀਆ 'ਚ 1985 'ਚ ਬੇਨਸਨ ਐਂਡ ਹੇਜੇਸ ਵਰਲਡ ਸੀਰੀਜ਼ 'ਚ ਖਿਤਾਬੀ ਜਿੱਤ ਦੇ ਦੌਰਾਨ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੇ ਮਹਾਨ ਬੱਲੇਬਾਜ਼ ਗਾਵਸਕਰ ਇੱਥੇ 26ਵੇਂ ਲਾਲ ਬਹਾਦੁਰ ਸ਼ਾਸਤਰੀ ਯਾਦਗਾਰੀ ਭਾਸ਼ਣ ਦੇ ਦੌਰਾਨ ਬੋਲ ਰਹੇ ਸਨ।


author

Tarsem Singh

Content Editor

Related News