ਸੀਜ਼ਨ ਦੀ ਗੇਂਦਬਾਜ਼ੀ ਇੰਪੈਕਟ ਰੇਟਿੰਗ ''ਚ ਨੰਬਰ 1 ਹੋਏ ਸੁੰਦਰ, ਇਹ ਰਿਕਾਰਡ ਵੀ ਬਣਾਇਆ

Tuesday, Oct 13, 2020 - 08:10 PM (IST)

ਸੀਜ਼ਨ ਦੀ ਗੇਂਦਬਾਜ਼ੀ ਇੰਪੈਕਟ ਰੇਟਿੰਗ ''ਚ ਨੰਬਰ 1 ਹੋਏ ਸੁੰਦਰ, ਇਹ ਰਿਕਾਰਡ ਵੀ ਬਣਾਇਆ

ਸ਼ਾਰਜਾਹ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਪਿਨਰ ਵਾਸ਼ਿੰਗਟਨ ਸੁੰਦਰ ਸੀਜ਼ਨ ਦੀ ਗੇਂਦਬਾਜ਼ੀ ਇੰਪੈਕਟ ਰੇਟਿੰਗ 'ਚ ਨੰਬਰ ਇਕ 'ਤੇ ਆ ਗਏ ਹਨ। ਜੇਕਰ ਸੀਜ਼ਨ 'ਚ ਅੰਡਰ-22 ਸਾਲ ਦੇ ਕ੍ਰਿਕਟਰਾਂ ਦੀ ਗੱਲ ਕੀਤੀ ਜਾਵੇ ਤਾਂ ਸੁੰਦਰ +5.1 ਦੀ ਰੇਟਿੰਗ ਦੇ ਨਾਲ ਪਹਿਲੇ ਨੰਬਰ 'ਤੇ ਬਣੇ ਹੋਏ ਹਨ। ਇਹੀ ਨਹੀਂ, ਸੀਜ਼ਨ 'ਚ ਜੇਕਰ ਬੈਸਟ ਗੇਂਦਬਾਜ਼ੀ ਇਕੋਨਮੀ ਦੀ ਗੱਲ ਕੀਤੀ ਜਾਵੇ ਤਾਂ ਸੁੰਦਰ ਇਸ ਸੂਚੀ 'ਚ ਵੀ ਦੂਜੇ ਨੰਬਰ 'ਤੇ ਬਣੇ ਹੋਏ ਹਨ। ਉਨ੍ਹਾਂ ਨੇ ਸੀਜ਼ਨ 'ਚ 7 ਮੈਚ ਖੇਡ ਕੇ 4.90 ਦੀ ਇਕੋਨਮੀ ਨਾਲ ਦੌੜਾਂ ਦਿੱਤੀਆਂ ਹਨ, ਜੋਕਿ ਦੂਜੇ ਸਰਵਸ੍ਰੇਸ਼ਠ ਹੈ। ਦੇਖੋ ਰਿਕਾਰਡ-
ਇਸ ਆਈ. ਪੀ. ਐੱਲ. 'ਚ ਵਾਸ਼ਿੰਗਟਨ ਸੁੰਦਰ

1-0-7-0 ਬਨਾਮ ਹੈਦਰਾਬਾਦ
2-0-23-0 ਬਨਾਮ ਪੰਜਾਬ
4-0-12-1 ਬਨਾਮ ਮੁੰਬਈ
4-0-20-0 ਬਨਾਮ ਰਾਜਸਥਾਨ
4-0-20-0 ਬਨਾਮ ਦਿੱਲੀ
3-0-16-2 ਬਨਾਮ ਚੇਨਈ
4-0-20-2 ਬਨਾਮ ਕੋਲਕਾਤਾ
ਗੇਂਦਬਾਜ਼ੀ ਇੰਪੈਕਟ ਰੇਟਿੰਗ
ਵਾਸ਼ਿੰਗਟਨ ਸੁੰਦਰ +5.1
ਅਰਸ਼ਦੀਪ ਸਿੰਘ +2.5
ਰਵੀ ਬਿਸ਼ਮੋਈ +1.2
ਸ਼ਿਵਮ ਮਾਵੀ -1.8
ਖਲੀਲ ਅਹਿਮਦ -2.1
ਕਮਲੇਸ਼ ਨਾਗਰਕੋਟੀ -2.7
ਰਾਹੁਲ ਚਾਹਰ -2.8
ਅਭਿਸ਼ੇਕ ਸ਼ਰਮਾ -3.7
ਰਿਆਨ ਪਰਾਗ -6.1
ਕਾਰਤਿਕ ਤਿਆਗੀ -6.1
ਅਬਦੁੱਲ ਸਮਦ -14
ਸੀਜ਼ਨ 'ਚ ਬੈਸਟ ਗੇਂਦਬਾਜ਼ੀ ਇਕੋਨਮੀ
4.50 ਕ੍ਰਿਸ ਮੌਰਿਸ, ਬੈਂਗਲੁਰੂ
4.90 ਵਾਸ਼ਿੰਗਟਨ ਸੁੰਦਰ, ਬੈਂਗਲੁਰੂ
5.03 ਰਾਸ਼ਿਦ ਖਾਨ, ਹੈਦਰਾਬਾਦ
5.05 ਅਕਸ਼ਰ ਪਟੇਲ, ਦਿੱਲੀ
5.75 ਮੁਹੰਮਦ ਨਬੀ, ਹੈਦਰਾਬਾਦ


author

Gurdeep Singh

Content Editor

Related News