Summer McIntosh ਨੇ ਰਾਸ਼ਟਰਮੰਡਲ ਖੇਡਾਂ ''ਚ 400 ਮੀਟਰ ਨਿੱਜੀ ਮੇਲਡੇ ਦਾ ਸੋਨ ਤਮਗ਼ਾ ਜਿੱਤਿਆ

Saturday, Jul 30, 2022 - 01:02 PM (IST)

ਬਰਮਿੰਘਮ- ਪਿਛਲੇ ਮਹੀਨੇ ਵਿਸ਼ਵ ਤੈਰਾਕੀ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤਣ ਵਾਲੀ ਕੈਨੇਡਾ ਦੀ ਨਾਬਾਲਗ ਸਮਰ ਮੈਕਿਨਟੋਸ਼ ਨੇ ਰਾਸ਼ਟਰਮੰਡਲ ਖੇਡਾਂ 'ਚ ਵੀ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। 15 ਸਾਲਾ ਮੈਕਿਨਟੋਸ਼ ਬੁਡਾਪੇਸਟ 'ਚ ਇਕ ਹੀ ਚੈਂਪੀਅਨਸ਼ਿਪ 'ਚ ਦੋ ਸੋਨ ਤਮਗ਼ੇ ਜਿੱਤਣ ਵਾਲੀ ਪਹਿਲੀ ਕੈਨੇਡੀਅਨ ਬਣੀ ਸੀ। ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ 'ਚ ਮਹਿਲਾਵਾਂ  ਦੇ 400 ਮੀਟਰ ਨਿੱਜੀ ਮੇਡਲੇ 'ਚ ਆਪਣੀਆਂ ਵਿਰੋਧੀ ਮੁਕਾਬਲੇਬਾਜ਼ਾਂ ਨੂੰ ਆਸਾਨੀ ਨਾਲ ਪਿੱਛੇ ਛੱਡਿਆ।

ਮੈਕਿਨਟੋਸ਼ ਨੇ ਗੇਮ ਦੌਰਾਨ ਪੂਰਾ ਦਬਦਬਾ ਬਣਾਈ ਰਖਿਆ ਤੇ ਚਾਰ ਮਿੰਟ 29.01 ਸਕਿੰਟ ਦੇ ਨਾਲ ਜਿੱਤ ਦਰਜ ਕੀਤੀ। ਇਹ ਉਸ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਵੀ ਹੈ। ਆਸਟਰੇਲੀਆ ਦੀ ਕੀਆ ਮਾਲਵਰਟਨ ਉਨ੍ਹਾਂ ਤੋਂ 7.77 ਸਕਿੰਟ ਪਿੱਛੇ ਰਹੀ ਤੇ ਉਨ੍ਹਾਂ ਨੂੰ ਚਾਂਦੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ। ਮੈਕਿਨਟੋਸ਼ ਨੇ ਇਸ ਪ੍ਰਤੀਯੋਗਿਤਾ 'ਚ ਅਜੇ ਤਕ ਦਾ ਤੀਜਾ ਸਭ ਤੋਂ ਤੇਜ਼ ਸਮਾਂ ਕੱਢਿਆ। ਰਿਕਾਰਡ ਹੰਗਰੀ ਦੀ ਕੈਂਟਿਕਾ ਹੋਸਜੂ ਦੇ ਨਾਂ 'ਤੇ ਹੈ ਜੋ ਉਨ੍ਹਾਂ ਨੇ 2016 'ਚ ਰੀਓ ਓਲੰਪਿਕ 'ਚ ਬਣਾਇਆ ਸੀ।


Tarsem Singh

Content Editor

Related News