ਸੁਮਿਤ ਨਾਗਲ ਚੈਲੰਜਰ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ

Friday, Sep 13, 2019 - 02:31 PM (IST)

ਸੁਮਿਤ ਨਾਗਲ ਚੈਲੰਜਰ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ

ਨਵੀਂ ਦਿੱਲੀ— ਛੇਵਾਂ ਦਰਜਾ ਪ੍ਰਾਪਤ ਭਾਰਤ ਦੇ ਸੁਮਿਤ ਨਾਗਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੋਸਨੀਆ ਅਤੇ ਹਰਜ਼ੇਗੋਵਿਨਾ ਦੇ ਬਾਂਜਾ ਲੁਕਾ ’ਚ ਚਲ ਰਹੇ 48,600 ਯੂਰੋ ਦੀ ਇਨਾਮੀ ਰਾਸ਼ੀ ਵਾਲੇ ਚੈਲੰਜਰਜ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਯੁਵਾ ਉਭਰਦੇ ਹੋਏ ਟੈਨਿਸ ਸਟਾਰ ਨਾਗਲ ਨੇ ਪੁਰਸ਼ ਸਿੰਗਲ ਦੇ ਤੀਜੇ ਰਾਊਂਡ ’ਚ ¬ਕ੍ਰੋਏਸ਼ੀਆ ਦੇ ਮਾਤਜਾ ਪੇਕੋਟਿਕ ਨੂੰ ਲਗਾਤਾਰ ਸੈੱਟਾਂ ’ਚ 6-1, 6-1 ਨਾਲ ਹਰਾਇਆ ਅਤੇ ਦੋ ਸੈੱਟਾਂ ਦੇ ਮੁਕਾਬਲੇ ’ਚ ਸਿਰਫ ਦੋ ਹੀ ਗੇਮ ਗੁਆਏ। ਯੂ.ਐੱਸ. ਓਪਨ ’ਚ ਡੈਬਿਊ ਕਰਨ ਵਾਲੇ ਭਾਰਤੀ ਖਿਡਾਰੀ ਨੇ ਲਗਾਤਾਰ ਸੈੱਟਾਂ ’ਚ ਆਪਣੀ ਦੂਜੀ ਜਿੱਤ ਦੇ ਨਾਲ ਤੀਜੇ ਦੌਰ ’ਚ ਵੀ ਜਗ੍ਹਾ ਬਣਾਈ ਸੀ। ਉਨ੍ਹਾਂ ਨੇ ਇਸ ਤੋਂ ਪਹਿਲਾਂ ਇਵਾਨ ਨੇਦੇਲਕੋ ਨੇਦੇਲਕੋ ਨੂੰ 6-3, 7-6 (3) ਨਾਲ ਹਰਾਇਆ ਸੀ। 


author

Tarsem Singh

Content Editor

Related News