ਪੈਰਿਸ ਪੈਰਾਲੰਪਿਕ 2024 : ਸੁਮਿਤ ਅੰਤਿਲ ਨੇ ਕਰਵਾਈ ਬੱਲੇ-ਬੱਲੇ, ਪੈਰਾਲੰਪਿਕ ਰਿਕਾਰਡ ਨਾਲ ਜਿੱਤਿਆ ਗੋਲਡ ਮੈਡਲ

Tuesday, Sep 03, 2024 - 01:05 AM (IST)

ਪੈਰਿਸ ਪੈਰਾਲੰਪਿਕ 2024 : ਸੁਮਿਤ ਅੰਤਿਲ ਨੇ ਕਰਵਾਈ ਬੱਲੇ-ਬੱਲੇ, ਪੈਰਾਲੰਪਿਕ ਰਿਕਾਰਡ ਨਾਲ ਜਿੱਤਿਆ ਗੋਲਡ ਮੈਡਲ

ਸਪੋਰਟਸ ਡੈਸਕ- ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਹੁਣ ਸੁਮਿਤ ਅੰਤਿਲ ਨੇ ਪੁਰਸ਼ਾਂ ਦੇ ਜੈਵਲਿਨ ਥਰੋਅ (ਐੱਫ64 ਵਰਗ) ਵਿੱਚ ਸੋਨ ਤਗਮਾ ਜਿੱਤਿਆ। ਸੁਮਿਤ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 70.59 ਮੀਟਰ ਜੈਵਲਿਨ ਸੁੱਟ ਕੇ ਸੋਨ ਤਗ਼ਮਾ ਜਿੱਤਿਆ। ਸੁਮਿਤ ਅੰਤਿਲ ਦਾ ਇਹ ਥਰੋਅ ਪੈਰਾਲੰਪਿਕ ਖੇਡਾਂ (ਐੱਫ64 ਸ਼੍ਰੇਣੀ) ਦੇ ਇਤਿਹਾਸ ਵਿੱਚ ਸਭ ਤੋਂ ਬੈਸਟ ਥਰੋਅ ਸੀ।

ਸੁਮਿਤ ਨੇ ਟੋਕੀਓ ਪੈਰਾਲੰਪਿਕਸ 'ਚ ਵੀ ਸੋਨ ਤਗਮਾ ਜਿੱਤਿਆ ਸੀ। ਅਜਿਹੇ 'ਚ ਉਹ ਪਹਿਲੇ ਭਾਰਤੀ ਜੈਵਲਿਨ ਥਰੋਅਰ ਬਣ ਗਏ ਹਨ। ਜਿਨ੍ਹਾਂ ਨੇ ਪੈਰਾਲੰਪਿਕ 'ਚ ਆਪਣਾ ਗੋਲਡ ਮੈਡਲ ਡਿਫੈਂਡ ਕੀਤਾ ਹੈ। ਸੁਮਿਤ ਦੇ ਗੋਲਡ ਮੈਡਲ ਜਿੱਤਣ ਦੇ ਨਾਲ ਹੀ ਮੌਜੂਦਾ ਪੈਰਾਲੰਪਿਕ ਖੇਡਾਂ 'ਚ ਭਾਰਤ ਦੇ ਮੈਡਲਾਂ ਦੀ ਗਿਣਤੀ 14 ਹੋ ਗਈ ਹੈ। ਭਾਰਤ ਨੇ ਹੁਣ ਤਕ ਤਿੰਨ ਗੋਲਡ, 5 ਚਾਂਦੀ ਅਤੇ 6 ਕਾਂਸੀ ਤਗਮੇ ਜਿੱਤੇ ਹਨ।

ਫਾਈਨਲ 'ਚ ਸੁਮਿਤ ਦਾ ਪ੍ਰਦਰਸ਼ਨ

ਪਹਿਲਾ ਥਰੋਅ- 69.11 ਮੀਟਰ
ਦੂਜਾ ਥਰੋਅ- 70.59 ਮੀਟਰ
ਤੀਜਾ ਥਰੋਅ- 66.66 ਮੀਟਰ
ਚੌਥਾ ਥਰੋਅ- ਫਾਊਲ
ਪੰਜਵਾਂ ਥਰੋਅ- 69.04 ਮੀਟਰ
ਛੇਵਾਂ ਥਰੋਅ- 66.57 ਮੀਟਰ

ਇਸ ਈਵੈਂਟ 'ਚ ਸ਼੍ਰੀਲੰਕਾ ਦੇ ਡੁਲਾਨ ਕੋਡੀਥੁਵਾਕੂ (67.03 ਮੀਟਰ) ਨੇ ਸਿਲਵਰ ਅਤੇ ਆਸਟ੍ਰੇਲੀਆ ਦੇ ਮਿਚਾਲ ਬੁਰੀਅਨ (64.89 ਮੀਟਰ) ਨੇ ਕਾਂਸੀ ਤਗਮਾ ਜਿੱਤਿਆ। ਭਾਰਤ ਦੇ ਹੀ ਸੰਦੀਪ ਚੌਧਰੀ (62.80 ਮੀਟਰ) ਚੌਥੇ ਸਥਾਨ 'ਤੇ ਰਹੇ। ਐੱਫ64 ਮੁਕਾਬਲੇ 'ਚ ਐਥਲੀਟ ਨਕਲੀ ਅੰਕਾਂ (ਲੱਤਾਂ) ਨਾਲ ਖੜ੍ਹੇ ਹੋ ਕੇ ਹਿੱਸਾ ਲੈਂਦੇ ਹਨ।


author

Rakesh

Content Editor

Related News