ਸੁਧਾ ਦਾ ਨਾਂ ਭਾਰਤੀ ਖਿਡਾਰੀਆਂ ਦੀ ਮੇਨ ਸੂਚੀ ਤੋਂ ਚੁਪਚਪੀਤੇ ਹਟਾਇਆ ਗਿਆ

08/01/2017 12:53:50 AM

ਨਵੀਂ ਦਿੱਲੀ— ਭਾਰਤ ਦੀ 3000 ਮੀਟਰ ਸਟੀਪਲਚੇਜ਼ ਐਥਲੀਟ ਸੁਧਾ ਸਿੰਘ ਦਾ ਨਾਂ ਲੰਡਨ ਵਿਚ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਹਿੱਸਾ ਵਾਲੇ ਭਾਰਤੀ ਖਿਡਾਰੀਆਂ ਦੀ ਸੂਚੀ ਤੋਂ ਚੁੱਪਚਪੀਤੇ ਹਟਾ ਦਿੱਤਾ ਗਿਆ।
ਸੁਧਾ ਦਾ ਨਾਂ ਸ਼ਨੀਵਾਰ ਨੂੰ ਐਥਲੈਟਿਕਸ ਮਹਾਸੰਘਾਂ ਦੇ ਕੌਮਾਂਤਰੀ ਸੰਘ (ਆਈ.ਏ.ਏ.ਐੱਫ.) ਵਲੋਂ ਜਾਰੀ ਕੀਤੀ ਗਈ ਪ੍ਰਵੇਸ਼ ਸੂਚੀ ਵਿਚ ਸੀ। ਉਹ ਉਨ੍ਹਾਂ ਤਿੰਨ ਐਥਲੀਟਾਂ ਵਿਚ ਸ਼ਾਮਲ ਸੀ, ਜਿਨ੍ਹਾਂ ਨੇ ਭੁਵਨੇਸ਼ਰ ਵਿਚ ਹਾਲ ਹੀ ਵਿਚ ਹੋਈ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਦੇ ਬਾਵਜੂਦ ਏ. ਐੱਫ. ਆਈ. ਵਲੋਂ ਚੁਣੀ ਗਈ ਮੂਲ 24 ਮੈਂਬਰਾਂ ਦੀ ਟੀਮ ਵਿਚ ਨਹੀਂ ਰੱਖਿਆ ਗਿਆ ਸੀ। 
ਉਸਦਾ ਨਾਂ ਆਈ.ਏ.ਏ.ਐੱਫ. ਦੀ ਅੱਜ ਅਪਡੇਟ ਕੀਤੀ ਗਈ ਸੂਚੀ ਵਿਚੋਂ ਤਦ ਹਟਾ ਦਿੱਤਾ ਗਿਆ ਜਦੋਂ ਏ.ਐੱਫ.ਆਈ. ਨੇ ਵਿਸਵ ਸੰਸਥਾ ਨੂੰ ਲਿਖਿਆ ਕਿ ਸੁਧਾ ਭਾਰਤੀ ਟੀਮ ਦਾ ਹਿੱਸਾ ਨਹੀਂ ਸੀ।


Related News