ਧੋਨੀ ਦੀ ਰਿਟਾਇਰਮੈਂਟ ਦੀਆਂ ਅਟਕਲਾਂ ਤੇਜ਼, ਟਵਿੱਟਰ ''ਤੇ ਅਚਾਨਕ ਟ੍ਰੈਂਡ ਕੀਤਾ #DhoniRetires

Tuesday, Oct 29, 2019 - 01:44 PM (IST)

ਧੋਨੀ ਦੀ ਰਿਟਾਇਰਮੈਂਟ ਦੀਆਂ ਅਟਕਲਾਂ ਤੇਜ਼, ਟਵਿੱਟਰ ''ਤੇ ਅਚਾਨਕ ਟ੍ਰੈਂਡ ਕੀਤਾ #DhoniRetires

ਸਪੋਰਟਸ ਡੈਸਕ : ਕੈਪਟਨ ਕੂਲ ਦੇ ਨਾਂ ਨਾਲ ਮਸ਼ਹੂਰ ਭਾਰਤੀ ਟੀਮ ਦੇ ਸਾਬਕਾ ਕਪਤਾਨ ਐੱਮ. ਐੱਸ. ਧੋਨੀ ਦੇ ਸੰਨਿਆਸ ਨੂੰ ਲੈ ਕੇ ਕਿਆਸ ਤਾਂ ਵਰਲਡ ਕੱਪ ਦੇ ਬਾਅਦ ਤੋਂ ਲਗਾਤਾਰ ਲਗਾਏ ਜਾ ਰਹੇ ਹਨ ਪਰ ਸੌਰਵ ਗਾਂਗੁਲੀ ਦੇ ਬੀ. ਸੀ. ਸੀ. ਆਈ. ਪ੍ਰਧਾਨ ਬਣਨ ਤੋਂ ਬਾਅਦ ਹੁਣ ਇਨ੍ਹਾਂ ਅਟਕਲਾਂ ਦਾ ਬਾਜ਼ਾਰ ਹੋਰ ਵੀ ਜ਼ਿਆਦਾ ਗਰਮ ਹੋ ਗਿਆ ਹੈ। ਉੱਥੇ ਹੀ ਕ੍ਰਿਕਟ ਤੋਂ ਦੂਰ ਚੱਲ ਰਹੇ ਮਹਿੰਦਰ ਸਿੰਘ ਧੋਨੀ ਨਾਲ ਜੁੜੀ ਇਕ ਮਹੱਤਵਪੂਰਨ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਟਵਿੱਟਰ 'ਤੇ ਅਚਾਨਕ #DhoniRetires ਟ੍ਰੈਂਡ ਕਰਨ ਲੱਗ ਗਿਆ, ਜਿਸ 'ਤੇ ਪ੍ਰਸ਼ੰਸਕ ਵੀ ਖੂਬ ਕੁਮੈਂਟ ਕਰ ਰਹੇ ਹਨ।

ਸਭ ਤੋਂ ਸਫਲ ਕਪਤਾਨਾਂ ਵਿਚ ਹੈ ਨਾਂ
PunjabKesari
ਦਰਅਸਲ, ਇਨ੍ਹੀ ਦਿਨੀ ਧੋਨੀ ਦੇ ਸੰਨਿਆਸ 'ਤੇ ਲੱਗ ਰਹੀਆਂ ਅਟਕਲਾਂ 'ਤੇ ਕੁਝ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਉਸ (ਧੋਨੀ) ਨੂੰ ਸੰਨਿਆਸ ਨਹੀਂ ਲੈਣਾ ਚਾਹੀਦਾ ਪਰ ਕੁਝ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਉਸ ਨੂੰ ਹੁਣ ਸੰਨਿਆਸ ਲੈ ਲੈਣਾ ਚਾਹੀਦਾ ਹੈ। ਇਸ ਵਿਚਾਲੇ ਟਵਿੱਟਰ 'ਤੇ #DhoniRetires ਟ੍ਰੈਂਡ ਜ਼ੋਰਾਂ-ਸ਼ੋਰਾਂ ਨਾਲ ਕਰ ਰਿਹਾ ਹੈ। ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਨਾਂ ਦੁਨੀਆ ਦੇ ਸਭ ਤੋਂ ਸਫਲ ਕਪਤਾਨਾਂ ਵਿਚ ਲਿਆ ਜਾਂਦਾ ਹੈ। ਦੱਸ ਦਈਏ ਕਿ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕ੍ਰਿਕਟ ਵਿਚ ਕਈ ਸ਼ਾਨਦਾਰ ਉਪਲੱਬਧੀਆਂ ਆਪਣੇ ਨਾਂ ਕੀਤੀਆਂ ਹਨ। ਐੱਮ. ਐੱਸ. ਧੋਨੀ ਦੀ ਕਪਤਾਨੀ ਵਿਚ ਭਾਰਤੀ ਟੀਮ ਨੇ ਪਹਿਲਾ ਆਈ. ਸੀ. ਸੀ. ਟੀ-20 ਵਰਲਡ ਕੱਪ 2007 ਆਪਣੇ ਨਾਂ ਕੀਤਾ ਸੀ ਅਤੇ ਇਸ ਤੋਂ ਬਾਅਦ ਧੋਨੀ ਦੀ ਅਗਵਾਈ ਵਿਚ ਭਾਰਤੀ ਟੀਮ ਨੇ ਦੂਜੀ ਵਾਰ ਵਨ ਡੇ ਵਰਲਡ ਕੱਪ 2011 ਆਪਣੇ ਨਾਂ ਕੀਤਾ ਸੀ। ਇੰਨਾ ਹੀ ਨਹੀਂ ਧੋਨੀ ਨੇ ਸਾਲ 2013 ਵਿਚ ਭਾਰਤੀ ਟੀਮ ਨੂੰ ਚੈਂਪੀਅਨਸ ਟ੍ਰਾਫੀ ਵੀ ਜਿਤਾ ਚੁੱਕੇ ਹਨ।


Related News