ਗੰਭੀਰ ਨੇ ਮੈਚ ’ਤੇ ਧਿਆਨ ਦੇਣ ਦੀ ਸਲਾਹ ਦਿੱਤੀ ਹੈ : ਡੋਏਸ਼ਕਾਟੇ
Sunday, Sep 14, 2025 - 01:14 AM (IST)

ਸਪੋਰਟਸ ਡੈਸਕ- ਭਾਰਤੀ ਟੀਮ ਦੇ ਫੀਲਡਿੰਗ ਕੋਚ ਰਿਆਨ ਟੇਨ ਡੋਏਸ਼ਕਾਟੇ ਨੇ ਕਿਹਾ ਕਿ ਮੈਚ ਦੇ ਬਾਈਕਾਟ ਦੀ ਭਾਵਨਾ ਇਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ ਪਰ ਖਿਡਾਰੀ ਬੀ. ਸੀ. ਸੀ. ਆਈ. ਤੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣਾ ਕਰ ਰਹੇ ਹਨ। ਉਸ ਨੇ ਕਿਹਾ, ‘‘ ਖਿਡਾਰੀ ਜਨਤਾ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਦੇ ਹਨ। ਅਸੀਂ ਟੀਮ ਦੀਆਂ ਮੀਟਿੰਗ ਵਿਚ ਇਸ ’ਤੇ ਚਰਚਾ ਵੀ ਕੀਤੀ ਹੈ। ਖਿਡਾਰੀ ਇੱਥੇ ਕ੍ਰਿਕਟ ਖੇਡਣ ਆਏ ਹਨ।’’
ਡੋਏਸ਼ਕਾਟੇ ਨੇ ਕਿਹਾ ਕਿ ਮੁੱਖ ਕੋਚ ਗੌਤਮ ਗੰਭੀਰ ਦਾ ਸੰਦੇਸ਼ ਹੈ ਕਿ ਉਨ੍ਹਾਂ ਚੀਜ਼ਾਂ ’ਤੇ ਧਿਆਨ ਨਾ ਦਿਓ, ਜਿਹੜੀਆਂ ਸਾਡੇ ਕੰਟਰੋਲ ਵਿਚ ਨਹੀਂ ਹਨ। ਉਸਦਾ ਸੰਦੇਸ਼ ਹੈ ਕਿ ਸਿਰਫ ਕ੍ਰਿਕਟ ’ਤੇ ਧਿਆਨ ਦਿਓ।’’