ਸੁਬ੍ਰਤ ਕੱਪ : ਮਣੀਪੁਰ ਦੀ ਟੀਮ ਵੱਲੋਂ ਬੰਗਾਲ ਦੀ ਟੀਮ ''ਤੇ ਆਸਾਨ ਜਿੱਤ
Thursday, Aug 22, 2019 - 09:49 AM (IST)

ਨਵੀਂ ਦਿੱਲੀ— ਐੱਸ. ਅੰਨਾਰਾਏ ਦੇ ਦੋ ਗੋਲ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਮਣੀਪੁਰ ਦੀ ਯੂਨਿਕ ਮਾਡਲ ਅਕੈਡਮੀ ਨੇ ਸੁਬ੍ਰਤ ਕੱਪ ਕੌਮਾਂਤਰੀ ਫੁੱਟਬਾਲ ਟੂਰਨਾਮੈਂਟ 'ਚ ਬੁੱਧਵਾਰ ਨੂੰ ਇੱਥੇ ਪੱਛਮੀ ਬੰਗਾਲ ਦੇ ਅਸ਼ੋਕਨਗਰ ਬੁਆਏਜ਼ ਸੈਕੰਡਰੀ ਸਕੂਲ ਨੂੰ 4-0 ਨਾਲ ਕਰਾਰੀ ਹਾਰ ਦਿੱਤੀ। ਪੂਲ-ਡੀ ਦੇ ਹੀ ਇਕ ਹੋਰ ਮੈਚ 'ਚ ਲੇਡੀ ਮਾਊਂਟ ਕਾਰਮੇਲ ਹਾਈ ਸਕੂਲ ਗੋਆ ਨੇ ਏਅਰ ਫੋਰਸ ਸਕੂਲ ਦੇ ਖਿਲਾਫ 2-0 ਨਾਲ ਜਿੱਤ ਦਰਜ ਕੀਤੀ। ਪੂਲ ਸੀ 'ਚ ਬੰਗਲਾਦੇਸ਼ ਦੇ ਖੇਡ ਸਿੱਖਿਆ ਅਦਾਰੇ ਨੇ ਮਣੀਪੁਰ ਦੇ ਗ੍ਰੀਨਵੁਡ ਸਕੂਲ ਦੇ ਖਿਲਾਫ ਗੋਲ ਰਹਿਤ ਡਰਾਅ ਖੇਡਿਆ ਜਦਕਿ ਪੂਲ ਈ. ਦੇ ਮੈਚ 'ਚ ਕੇਵੀ ਮੈਥਨ ਡੈਮ ਰਾਂਚੀ ਨੇ ਵੀ.ਆਰ.ਐੱਸ. ਸਪੋਰਟਸ ਸਕੂਲ ਆਂਧਰ ਪ੍ਰਦੇਸ਼ ਨੂੰ 4-0 ਨਾਲ ਹਰਾਇਆ। ਇਸ ਪੂਲ ਦੇ ਦੂਜੇ ਮੈਚ 'ਚ ਮਿਜ਼ੋਰਮ ਦੀ ਸੈਦਾਨ ਸਕੈਂਡਰੀ ਸਕੂਲ ਨੇ ਤ੍ਰਿਪੁਰਾ ਸਪੋਰਟਸ ਸਕੂਲ ਨੂੰ 8-0 ਦੀ ਕਰਾਰੀ ਹਾਰ ਦਿੱਤੀ। ਜੇਤੂ ਟੀਮ ਵੱਲੋਂ ਹੁਨਮਾਵੀਆ ਨੇ ਚਾਰ ਗੋਲ ਕੀਤੇ।